ਪੰਜਾਬ ‘ਚ ਅਗਲੇ ਦੋ ਦਿਨਾਂ ‘ਚ ਹੋ ਸਕਦੀ ਹੈ ਬਰਸਾਤ, IMD ਨੇ ਕੀਤੀ ਭਵਿੱਖਬਾਣੀ

ਚੰਡੀਗੜ੍ਹ : ਪੰਜਾਬ ਵਿਚ ਮੌਸਮ ਇਕ ਵਾਰ ਮੁੜ ਕਰਵਟ ਲਵੇਗਾ। ਲਗਾਤਾਰ ਧੁੱਪਾ ਲੱਗਣ ਨਾਲ ਪਾਰਾ ਵਧਣ ਲੱਗਾ ਸੀ, ਜਿਸ ਨਾਲ ਦਿਨ ਵੇਲੇ ਠੰਢ ਦਾ ਅਸਰ…

ਚੰਡੀਗੜ੍ਹ : ਪੰਜਾਬ ਵਿਚ ਮੌਸਮ ਇਕ ਵਾਰ ਮੁੜ ਕਰਵਟ ਲਵੇਗਾ। ਲਗਾਤਾਰ ਧੁੱਪਾ ਲੱਗਣ ਨਾਲ ਪਾਰਾ ਵਧਣ ਲੱਗਾ ਸੀ, ਜਿਸ ਨਾਲ ਦਿਨ ਵੇਲੇ ਠੰਢ ਦਾ ਅਸਰ ਬਿਲਕੁਲ ਖ਼ਤਮ ਹੋ ਗਿਆ ਸੀ ਪਰ ਮੁੜ ਪੰਜਾਬ ਵਿੱਚ ਪਾਰਾ ਘਟੇਗਾ ਤੇ ਠੰਢ ਵਿੱਚ ਵਾਧਾ ਹੋਵੇਗਾ।

Also Read: ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਗ੍ਰਿਫਤਾਰ, ਮਨੀ ਲਾਂਡ੍ਰਿੰਗ ਕੇਸ ‘ਚ ED ਦਾ ਐਕਸ਼ਨ

ਮੌਸਮ ਵਿਭਾਗ ਮੁਤਾਬਕ ਅੱਜ ਵੀ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਐੱਨ.ਸੀ.ਆਰ. ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬੀਤੀ ਰਾਤ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਤੇਜ਼ ਮੀਂਹ ਪਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ ਦੋ ਦਿਨ ਹਲਕੀ ਬਰਸਾਤ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਪਾਰੇ ਵਿਚ ਗਿਰਾਵਟ ਆਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਆਈ ਹੈ। ਇਸ ਕਾਰਨ ਮੌਸਮ ਵਿਚ ਕਈ ਬਦਲਾਅ ਆਵੇਗਾ।

Also Read: 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਆਫ਼ਲਾਈਨ, SC ਨੇ ਆਨਲਾਈਨ ਪ੍ਰੀਖਿਆ ਦੀ ਮੰਗ ਕੀਤੀ ਖ਼ਾਰਜ

ਹਾਲਾਂਕਿ ਉਨ੍ਹਾਂ ਨੇ ਇਸ ਦੇ ਕਣਕ ਦੀ ਫ਼ਸਲ ਉਤੇ ਅਸਰ ਨੂੰ ਲੈ ਕੇ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਅਜੇ ਹਰੀ ਹੈ ਤੇ ਇਸ ਉਤੇ ਤੇਜ਼ ਹਵਾਵਾਂ ਤੇ ਮੀਂਹ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ। ਉਨ੍ਹਾਂ ਮੰਨਿਆ ਕਿ ਬੀਤੇ ਕੁਝ ਸਮੇਂ ਵਿੱਚ ਪਾਰੇ ਵਿੱਚ ਕਾਫੀ ਵਾਧਾ ਹੋਇਆ ਹੈ ਪਰ ਮੀਂਹ ਕਰਕੇ ਰਾਤ ਵੇਲੇ ਪਾਰੇ ਵਿੱਚ ਗਿਰਾਵਟ ਆਏਗੀ ਅਤੇ ਮੁੜ ਠੰਢ ਦਾ ਅਸਰ ਵੱਧਣ ਦੇ ਆਸਾਰ ਹਨ।

Leave a Reply

Your email address will not be published. Required fields are marked *