ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਤਾਪਮਾਨ ਦੇ ਵਧਣ ਦੇ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਗਿਆ ਸੀ। ਪਰ ਲੋਕਾਂ ਨੂੰ ਹੁਣ ਗਰਮੀ ਤੋਂ ਨਿਜਾਤ ਮਿਲ ਗਈ ਹੈ।
ਦਸ ਦਈਏ ਕਿ ਪੰਜਾਬ ਚ ਬੀਤੇ ਦਿਨ ਭਾਰੀ ਬਾਰਿਸ਼ ਦੇ ਨਾਲ ਨਾਲ ਤੇਜ਼ ਹਵਾਵਾ ਚੱਲੀਆਂ ਹਨ ਜਿਸ ਕਾਰਨ ਉਹਨਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ।
ਪਰ ਮੌਸਮ ਦੇ ਬਦਲੇ ਮਿਜ਼ਾਜ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਗੱਲ ਹੈ ਕਿ ਪੰਜਾਬ ਚ ਕਈ ਥਾਵਾਂ ਚ ਤੇਜ ਤੂਫਾਨ ਆਇਆ ਜਿਸ ਕਾਰਨ ਬੱਤੀ ਵੀ ਗੁੱਲ ਹੋ ਗਈ।
ਇਸ ਤੋਂ ਇਲਾਵਾ ਮੌਸਮ ਦੇ ਠੰਡਾ ਹੋਣ ਦੇ ਨਾਲ ਹੀ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੀ। ਜਿਕਰ-ਏ-ਖਾਸ ਹੈ ਕਿ ਪੰਜਾਬ ‘ਚ ਪਿਛਲੇ ਕਾਫੀ ਸਮੇਂ ਤੋਂ ਗਰਮ ਲੂ ਚੱਲ ਰਹੀ ਸੀ ਜਿਸ ਕਾਰਨ ਲੋਕਾਂ ਦਾ ਘੱਰੋਂ ਬਾਹਰ ਨਿਕਲਣਾ ਨਾਂ ਦੇ ਬਰਾਬਰ ਹੋ ਗਿਆ ਸੀ। ਪਰ ਇਸ ਤੂਫਾਨ ਨੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ।


