Rain lashed Gurdaspur: ਰੇਲ ਲਾਈਨ ਨੇੜੇ ਡਿੱਗਿਆ 100 ਫੁੱਟ ਲੰਮਾ ਸਫੈਦੇ ਦਾ ਦਰੱਖਤ, ਟੁੱਟੀਆਂ ਕੰਧਾਂ ਅਤੇ ਲੋਕਾਂ ਵਿੱਚ ਦਹਿਸ਼ਤ

ਗੁਰਦਾਸਪੁਰ :  ਗੁਰਦਾਸਪੁਰ ਵਿਖੇ ਅੱਜ ਪਈ ਤੇਜ਼ ਬਰਸਾਤ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 7 ਵਿੱਚ ਰੇਲ ਲਾਈਨ ਦੇ…

 ਗੁਰਦਾਸਪੁਰ ਵਿਖੇ ਅੱਜ ਪਈ ਤੇਜ਼ ਬਰਸਾਤ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 7 ਵਿੱਚ ਰੇਲ ਲਾਈਨ

ਗੁਰਦਾਸਪੁਰ :  ਗੁਰਦਾਸਪੁਰ ਵਿਖੇ ਅੱਜ ਪਈ ਤੇਜ਼ ਬਰਸਾਤ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 7 ਵਿੱਚ ਰੇਲ ਲਾਈਨ ਦੇ ਕੰਢੇ ਖੜ੍ਹਾ ਕਰੀਬ 100 ਫੁੱਟ ਲੰਮਾ ਵਿਸ਼ਾਲਕਾਏ ਸਫੈਦੇ ਦਾ ਦਰੱਖਤ ਅਚਾਨਕ ਇੱਕ ਕੋਠੀ ਉੱਤੇ ਜਾ ਡਿੱਗਿਆ। ਇਸ ਭਿਆਨਕ ਘਟਨਾ ਕਾਰਨ ਕੋਠੀ ਦੀਆਂ ਕੰਧਾਂ ਬੁਰੀ ਤਰ੍ਹਾਂ ਟੁੱਟ ਗਈਆਂ ਅਤੇ ਇਲਾਕੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਘਰੋਂ ਬਾਹਰ ਭੱਜੇ ਸਹਿਮੇ ਹੋਏ ਲੋਕ

ਦਰੱਖਤ ਦੇ ਡਿੱਗਣ ਕਾਰਨ ਹੋਈ ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਘਰਾਂ ਵਿੱਚ ਰਹਿੰਦੇ ਲੋਕ ਘਬਰਾ ਕੇ ਬਾਹਰ ਨਿਕਲ ਆਏ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਕੋਈ ਬਿਜਲੀ ਦਾ ਧਮਾਕਾ ਹੋਇਆ ਹੈ, ਪਰ ਜਦੋਂ ਬਾਹਰ ਆ ਕੇ ਦੇਖਿਆ ਤਾਂ ਇੱਕ ਵਿਸ਼ਾਲ ਸਫੈਦਾ ਕੋਠੀ ਉੱਤੇ ਡਿੱਗਿਆ ਹੋਇਆ ਸੀ, ਜਿਸ ਨਾਲ ਘਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।

ਪ੍ਰਸ਼ਾਸਨ ਅਤੇ ਇੰਪਰੂਵਮੈਂਟ ਟਰਸਟ ਖ਼ਿਲਾਫ਼ ਰੋਸ

ਹਾਦਸੇ ਤੋਂ ਬਾਅਦ ਗੁੱਸੇ ਅਤੇ ਡਰੇ ਹੋਏ ਲੋਕਾਂ ਨੇ ਤੁਰੰਤ ਸੰਬੰਧਿਤ ਸਕੀਮ ਨੰਬਰ 7 ਦੇ ਇੰਪਰੂਵਮੈਂਟ ਟਰਸਟ ਦੇ ਪ੍ਰਧਾਨ ਅਤੇ ਪ੍ਰਸ਼ਾਸਨ ਨੂੰ ਘਟਨਾ ਦੀ ਸੂਚਨਾ ਦਿੱਤੀ। ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਖੇਤਰ ਵਿੱਚ ਖੜ੍ਹੇ ਹੋਰ ਖ਼ਤਰਨਾਕ ਦਰੱਖਤਾਂ ਅਤੇ ਡਿੱਗੀਆਂ ਕੰਧਾਂ ਦਾ ਜਲਦੀ ਤੋਂ ਜਲਦੀ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Chandigarh missing : मौली जागरां का 21 वर्षीय युवक रहस्यमय हालात में लापता; पुलिस ने लोगों से तलाश में मदद की अपील की

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *