Flood In Eastern China: ਚੀਨ ਚ ਮੀਂਹ ਨੇ ਮਚਾਈ ਤਬਾਹੀ, 5 ਦੀ ਮੌਤ, 3 ਲਾਪਤਾ

ਚੀਨ: ਭਾਰਤ ਦੇ ਗੁਆਂਢੀ ਦੇਸ਼ ਚੀਨ ਦੇ ਪੂਰਵੀ ਹਿੱਸੇ ‘ਚ ਮੀਂਹ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਉੱਥੇ ਜ਼ਮੀਨ ਦੇ ਖਿਸ਼ਕਣ…

ਚੀਨ: ਭਾਰਤ ਦੇ ਗੁਆਂਢੀ ਦੇਸ਼ ਚੀਨ ਦੇ ਪੂਰਵੀ ਹਿੱਸੇ ‘ਚ ਮੀਂਹ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਉੱਥੇ ਜ਼ਮੀਨ ਦੇ ਖਿਸ਼ਕਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਚੀਨ ਦੇ ਵਿਗੜੇ ਮੌਸਮ ਕਾਰਨ ਚੀਨ ਵਿਚ ਭਾਰੀ ਨੁਕਸਾਨ ਹੋਇਆ ਹੈ। ਜੇਕਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਹੁਣ ਤੱਕ 1500 ਤੋਂ ਜ਼ਿਆਦਾ ਲੋਕਾਂ ਨੂੰ ਬਚਾ ਲਿਆ ਗਿਆ ਹੈ।

ਚਾਈਨਾ ਸੇਂਟਰਲ ਟੈਲੀਵਿਜ਼ਨ ਦੇ ਅਨੁਸਾਰ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪਹਾੜ ਦਾ ਇਕ ਹਿੱਸਾ ਵਹਿ ਗਿਆ। ਦੱਸਿਆ ਜਾ ਰਿਹਾ ਹੈ ਇਸ ਦੌਰਾਨ 1600 ਦੇ ਕਰੀਬ ਲੋਕ ਆਪਣੇ ਘਰਾਂ ਵਿਚ ਫਸ ਗਏ ਸਨ ਜਿਨ੍ਹਾਂ ਵਿਚੋਂ ਲਗਭਗ 1500 ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾ ਦਿੱਤਾ ਗਿਆ ਹੈ।  

ਰਿਪੋਰਟਸ ਦਾ ਕਹਿਣਾ ਹੈ ਕਿ ਪਿੱਛਲੇ 50 ਸਾਲਾਂ ਵਿਚ ਇਸ ਤਰ੍ਹਾਂ ਦੀ ਤਬਾਹੀ ਪਹਿਲੀ ਵਾਰ ਹੋਈ ਹੈ। ਮੀਂਹ ਕਾਰਨ 15 ਲੋਕਾਂ ਦੀ ਮੌਤ ਦਾ ਅੰਦਾਜਾ ਹੈ। ਮਿਲੀ ਸੀਸੀਟੀਵੀ ਦੇ ਅਨੁਸਾਰ ਐਤਵਾਰ ਨੂੰ ਤੇਜ਼ ਮੀਂਹ ਨੇ ਉੱਤਰ-ਪੂਰਬੀ ਸੂਬੇ ਲਿਓਨਿੰਗ ਵਿੱਚ ਕਈ ਸੜਕਾਂ ਪਾਣੀ ਵਿੱਚ ਡੁੱਬ ਚੁੱਕੀਆ ਹਨ। ਸੁਰੱਖਿਆ ਟੀਮਾਂ ਨੇ 5,590 ਲੋਕਾਂ  ਸੁਰੱਖਿਅਤ ਥਾਂ ਉੱਤੇ ਪਹੁੰਚਾ ਦਿੱਤਾ ਹੈ। ਕੇਂਦਰੀ ਸੂਬੇ ਹੁਬੇਈ ‘ਚ ਮੀਂਹ ਅਤੇ ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

Leave a Reply

Your email address will not be published. Required fields are marked *