ऑनलाइन डेस्क/लिविंग इंडिया न्यूज:- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਰਾਹੁਲ ਗਾਂਧੀ ਦਾ ਵਾਇਰਲ ਹੋ ਰਿਹਾ ਵੀਡੀਓ ਚ ਉਹ ਇਕ ਹੈਲੀਕਾਪਟਰ ਨੂੰ ਠੀਕ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦਸ ਦਈਏ ਕਿ ਇਸ ਤਸਵੀਰ ਨੂੰ ਰਾਹੁਲ ਗਾਂਧੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਵੀ ਕੀਤਾ ਹੈ
https://www.instagram.com/p/BxSUJokgoQl/
ਨਾਲ ਹੀ ਤਸਵੀਰ ਦੇ ਕੈਪਸ਼ਨ ‘ਚ ਲਿਖਿਆ ਹੈ ਚੰਗਾ ਟੀਮਵਰਕ। ਮਿਲੀ ਜਾਣਕਾਰੀ ਦੇ ਅਨੁਸਾਰ ਰਾਹੁਲ ਗਾਂਧੀ ਚੋਣਾਂ ਪ੍ਰਚਾਰ ਦੌਰਾਨ ਹਿਮਾਚਲ ਪ੍ਰਦੇਸ਼ ਗਏ ਸੀ। ਇਸ ਦੌਰਾਨ ਸਲੈਹ ਗ੍ਰਾਉਂਡ ਚ ਖੜੇ ਹੈਲੀਕਾਪਟਰ ਚ ਖਰਾਬੀ ਆ ਗਈ ਜਿਸ ਕਾਰਨ ਉਹਨਾਂ ਨੇ ਖੁਦ ਪਾਈਲਟ ਦੀ ਮਦਦ ਕੀਤੀ।
