ਲਾਕਡਾਊਨ ਨਹੀਂ ਹੈ ਕੋਰੋਨਾ ਦਾ ਹੱਲ, ਟੈਸਟਿੰਗ ਦੀ ਸੰਖਿਆ ਹੋਵੇਗੀ ਵਧਾਉਣੀ – ਰਾਹੁਲ ਗਾਂਧੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਨਲਾਇਨ ਵੀਡੀਓ ਪ੍ਰੈਸ ਕਾਨਫਰੰਸ ਕੀਤੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਨਲਾਇਨ ਵੀਡੀਓ ਪ੍ਰੈਸ ਕਾਨਫਰੰਸ ਕੀਤੀ ਹੈ। ਰਾਹੁਲ ਗਾਂਧੀ ਨੇ ਕਾਨਫਰੰਸ ਦੌਰਾਨ ਦੇਸ਼ ਵਿਚ ਕੋਰੋਨਾ ਟੈਸਟਿੰਗ ਦਾ ਮੁੱਦਾ ਚੁੱਕਿਆ ਅਤੇ ਇਹ ਵੀ ਕਿਹਾ ਕਿ ਲਾਕਡਾਊਨ ਕੋਰੋਨਾ ਦਾ ਹੱਲ ਨਹੀਂ ਹੈ ਅਤੇ ਜਦੋਂ ਇਸ ਨੂੰ ਖਤਮ ਕੀਤਾ ਜਾਵੇਗਾ ਤਾਂ ਇਹ ਮਹਾਮਾਰੀ ਮੁੜ ਤੋਂ ਹਾਵੀ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਮੈ ਪਿਛਲੇ 2 ਮਹੀਨਿਆਂ ‘ਚ ਮੈ ਕਈ ਮਾਹਰਾਂ ਨਾਲ ਗੱਲ ਕੀਤੀ ਹੈ। ਲਾਕਡਾਊਨ ਕਿਸੇ ਤਰੀਕੇ ਨਾਲ ਵੀ ਕੋਵੀਡ-19 ਦਾ ਹੱਲ ਨਹੀਂ ਹੈ। ਲਾਕਡਾਊਨ ਇਕ ਪੋਜ਼(Pause) ਬਟਨ ਦੀ ਤਰ੍ਹਾ ਹੈ ਜਦੋਂ ਅਸੀ ਇਸ ਤੋਂ ਬਾਹਰ ਆਵਾਂਗੇ ਤਾਂ ਇਹ ਵਾਇਰਸ ਮੁੜ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟਿੰਗ ਦੀ ਸੰਖਿਆ ਵੱਧਣੀ ਚਾਹੀਦੀ ਹੈ।ਰਾਹੁਲ ਗਾਂਧੀ ਅਨੁਸਾਰ ਜੇਕਰ ਕੋਰੋਨਾ ਨਾਲ ਲੜਨਾ ਹੈ ਤਾਂ ਇਸ ਦੀ ਜਾਂਚ ਵੱਡੇ ਪੱਧਰ ਉੱਤੇ ਕਰਨੀ ਹੋਵੇਗੀ ਉਨ੍ਹਾਂ ਖੇਤਰਾਂ ਵਿਚ ਵੀ ਟੈਸਟ ਕਰਨੇ ਹੋਣਗੇ ਜਿੱਥੇ ਅਜੇ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟੈਸਟਿੰਗ ਲਈ ਰਣਨੀਤੀ ਤਿਆਰ ਕਰਨੀ ਹੋਵੇਗੀ ਅਤੇ ਵਾਇਰਸ ਤੋਂ ਅੱਗੇ ਰਹਿ ਕੇ ਕੰਮ ਕਰਨਾ ਹੋਵੇਗਾ। ਰਾਹੁਲ ਨੇ ਦੱਸਿਆ ਕਿ ਕੋਰੋਨਾ ਕਾਰਨ ਦੇਸ਼ ਵਿਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਭਾਰਤ ਨੂੰ ਕੋਰੋਨਾ ਵਿਰੁੱਧ ਇਕਮੁੱਠ ਹੋਣਾ ਪਵੇਗਾ ਜਿਸ ਨਾਲ ਦੇਸ਼ ਨੂੰ ਫਾਇਦਾ ਹੋਵੇਗਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜਿਹੜੇ ਗੋਦਾਮਾਂ ਵਿਚ ਅਨਾਜ ਪਿਆ ਹੈ ਅਤੇ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ ਉਨ੍ਹਾਂ ਨੂੰ ਵੀ ਰਾਸ਼ਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਗਰੀਬਾਂ ਦੇ ਖਾਤਿਆਂ ਵਿਚ ਪੈਸੇ ਭੇਜੇ ਜਾਣੇ ਚਾਹੀਦੇ ਹਨ।

Leave a Reply

Your email address will not be published. Required fields are marked *