ਰਾਹੁਲ ਗਾਂਧੀ ਨੇ ਵਾਇਨਾਡ ਤੋਂ ਨਾਮਜ਼ਦਗੀ ਪੱਤਰ ਭਰਿਆ, ਖੱਬੇਪੰਥੀ ਹੋਏ ਬੈਚੇਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵਾਇਨਾਡ ਤੋਂ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਦਸ ਦਈਏ ਕਿ ਰਾਹੁਲ ਗਾਂਧੀ ਨੇ ਪਰੰਪਰਾਗਤ ਅਮੇਠੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵਾਇਨਾਡ ਤੋਂ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਦਸ ਦਈਏ ਕਿ ਰਾਹੁਲ ਗਾਂਧੀ ਨੇ ਪਰੰਪਰਾਗਤ ਅਮੇਠੀ ਸੀਟ ਤੋਂ ਵੀ ਚੋਣ ਲੜਣ ਵਾਲੇ ਹਨ ਜਿਸ ਲਈ ਉਹਨਾਂ ਨੇ ਫਾਰਮ ਭਰ ਦਿੱਤਾ ਹੈ।

Rahul

ਇਸ ਦੌਰਾਨ ਉਹਨਾਂ ਦੇ ਨਾਲ ਨਾਮਜ਼ਦਗੀ ਦਾਖਿਲ ਕਰਨ ਦੇ ਸਮੇਂ ਪ੍ਰਿਅੰਕਾ ਗਾਂਧੀ ਵੀ ਮੌਜੂਦ ਰਹੇ ਹਨ। ਦਸ ਦਈਏ ਕਿ ਪ੍ਰਿਅੰਕਾ ਗਾਂਧੀ ਪੂਰਬੀ ਉੱਤਰ ਪ੍ਰਦੇਸ਼ ਲਈ ਕਾਂਗਰਸ ਦੀ ਇੰਚਾਰਜ ਜਨਰਲ ਸਕੱਤਰ ਹਨ।

Rahul

ਉੱਥੇ ਹੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਲਈ ਵਾਇਨਾਡ ਵੀ ਸੁਰੱਖਿਅਤ ਸੀਟ ਹੈ। ਦੱਸਣਯੋਗ ਗੱਲ ਹੈ ਕਿ ਸਾਲ 2019 ਦੀ ਲੋਕਸਭਾ ਚੋਣਾਂ ਬਹੁਤ ਹੀ ਮਹੱਤਵਪੁਰਨ ਹਨ ਇਸਦੇ ਚੱਲਦੇ ਰਾਹੁਲ ਗਾਂਧੀ ਕਿਸੀ ਵੀ ਤਰ੍ਹਾਂ ਦਾ ਕੋਈ ਖਤਰਾ ਮੋਲ ਨਹੀਂ ਲੈਣਾ ਚਾਹੁੰਦੇ ਹਨ। ਉੱਥੇ ਹੀ ਜੇਕਰ ਅਮੇਠੀ ਦੀ ਗੱਲ ਕੀਤੀ ਜਾਵੇ ਤਾਂ ਅਮੇਠੀ ‘ਚ ਸਮ੍ਰਿਤੀ ਇਰਾਨੀ  ਨੇ ਰਾਹੁਲ ਗਾਂਧੀ ਦੀ ਤਗੜੀ ਘੇਰਾਬੰਦੀ ਕੀਤੀ ਹੋਈ ਹੈ। ਨਾਲ ਹੀ ਰਾਹੁਲ ਗਾਂਧੀ ਦੇ ਕੇਰਲ ਚ ਵੀ ਚੋਣ ਲੜਣ ਦੇ ਮਾਮਲੇ ਚ ਖੱਬੇ ਪੰਥੀ ਕਾਫੀ ਬੈਚੇਨ ਨਜਰ ਆ ਰਹੇ ਹਨ।

Leave a Reply

Your email address will not be published. Required fields are marked *