ਚੰਡੀਗੜ੍ਹ : ਆਪ ਆਗੂ ਰਾਘਵ ਚੱਢਾ (Aap Leader Raghav Chadha) ਵਲੋਂ ਪ੍ਰੈਸ ਕਾਨਫਰੰਸ (Press conference) ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਕਾਂਗਰਸ ਪਾਰਟੀ (Congress Party) ‘ਤੇ ਨਿਸ਼ਾਨੇ ਸਾਧੇ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ (Congress Party) ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਸਪੱਸ਼ਟ ਹੋ ਗਈ ਹੈ ਕਿ ਕਾਂਗਰਸ ਪਾਰਟੀ (Congress Party) ਦਲਿਤਾਂ ਦਾ ਇਸਤੇਮਾਲ ਸਿਰਫ ਆਪਣੇ ਵੋਟ ਬੈਂਕ ਲਈ ਹੀ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ (Congress Party) ਨੇ ਐੱਸ.ਸੀ ਹਲਕੇ (SC) ਵਿਚੋਂ ਆਪਣੇ ਇਕ ਐੱਮ.ਐੱਲ.ਏ. (MLA) ਨੂੰ ਕੁਝ ਹੀ ਹਫਤਿਆਂ ਲਈ ਮੁੱਖ ਮੰਤਰੀ ਬਣਾਇਆ ਹੈ। ਤਾਂ ਜੋ ਵੋਟ ਬੈਂਕ ਦੀ ਰਾਜਨੀਤੀ ਪੰਜਾਬ ਵਿਚ ਕੀਤੀ ਜਾ ਸਕੇ ਅਤੇ ਪੰਜਾਬ ਨੂੰ ਜਾਤ-ਬਿਰਾਦਰੀ ਦੇ ਨਾਂ ‘ਤੇ ਵੰਡਿਆ ਜਾ ਸਕੇ ਤੇ ਦਲਿਤਾਂ ਦਾ ਵੋਟ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮੈਂ ਫੈਕਟਸ ਦੇ ਨਾਲ ਹੀ ਰੱਖਣ ਜਾ ਰਿਹਾ ਹਾਂ।
ਰਾਘਵ ਚੱਢਾ ਨੇ ਕਾਂਗਰਸ ਪਾਰਟੀ ਨੂੰ ਲਿਆ ਲਪੇਟੇ ‘ਚ, ਦੱਸਿਆ ਦਲਿਤ ਵਿਰੋਧੀ ਪਾਰਟੀ
ਚੰਡੀਗੜ੍ਹ : ਆਪ ਆਗੂ ਰਾਘਵ ਚੱਢਾ (Aap Leader Raghav Chadha) ਵਲੋਂ ਪ੍ਰੈਸ ਕਾਨਫਰੰਸ (Press conference) ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਕਾਂਗਰਸ ਪਾਰਟੀ (Congress Party)…
