ਰਾਘਵ ਚੱਢਾ ਨੇ X ‘ਤੇ ਬਦਲਿਆ ਆਪਣਾ ਬਾਇਓ, ਲਿਖਿਆ ਸਸਪੈਂਡਡ ਸੰਸਦ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਇਸ ਸਮੇਂ ਸਦਨ ਤੋਂ ਸਸਪੈਂਡ ਹਨ, ਉਨ੍ਹਾਂ ਨੇ ਆਪਣਾ ਟਵਿੱਟਰ(x) ਬਾਇਓ ਬਦਲ ਲਿਆ…

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਇਸ ਸਮੇਂ ਸਦਨ ਤੋਂ ਸਸਪੈਂਡ ਹਨ, ਉਨ੍ਹਾਂ ਨੇ ਆਪਣਾ ਟਵਿੱਟਰ(x) ਬਾਇਓ ਬਦਲ ਲਿਆ ਹੈ।ਸ਼ੁੱਕਰਵਾਰ ਨੂੰ ਰਾਜ ਸਭਾ ਤੋਂ ਸਸਪੈਂਡ ਕੀਤੇ ਜਾਣ ਤੋਂ ਇਕ ਦਿਨ ਬਾਅਦ ਰਾਘਵ ਨੇ ਆਪਣੀ ਸਾਬਕਾ ਬਾਇਓ ਨੂੰ ਬਦਲਿਆ ਹੈ। ਚੱਢਾ ਜਿਸ ‘ਤੇ ਦਿੱਲੀ ਸਰਵਿਸਿਜ਼ ਬਿੱਲ ਦੇ ਪਾਸ ਹੋਣ ਦੌਰਾਨ ਰਾਜ ਸਭਾ ‘ਚ ਜਾਅਲੀ ਦਸਤਖਤ ਕਰਨ ਦੇ ਦੋਸ਼ ਲੱਗੇ ਹਨ, ਨੂੰ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਭੇਜਿਆ ਗਿਆ ਹੈ।

ਰਾਘਵ ਚੱਢਾ ਦਾ ਵੱਡਾ ਬਿਆਨ

ਰਾਘਵ ਚੱਢਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ ਇਸ ਲਈ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਭਾਜਪਾ ਸਰਕਾਰ ਦੇ ਅਜਿਹੇ ਵੱਡੇ ਨੇਤਾਵਾਂ ਦੇ ਸਾਹਮਣੇ ਸਦਨ ‘ਚ ਜ਼ੋਰਦਾਰ ਗੱਲ ਕੀਤੀ ਸੀ।

Leave a Reply

Your email address will not be published. Required fields are marked *