ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਰਉਪਕਾਰੀ ਸੰਸਥਾ ਖਾਲਸਾ ਏਡ ਦੇ ਮੋਢੀ ਰਵੀ ਸਿੰਘ ਦੇ ਨਾਲ ਆਸਟਰੀਆ ਦੇ ਹਵਾਈ ਅੱਡੇ ਤੇ ਨਸਲੀ ਵਿਤਕਰਾ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਆਸਟਰੀਆ ਦੇ ਹਵਾਈ ਅੱਡੇ ਤੇ ਮਹਿਲਾ ਮੁਲਾਜ਼ਮ ਜੋ ਕਿ ਸੁਰੱਖਿਆ ਸਟਾਫ ਚ ਤੈਨਾਤ ਸੀ ਨੇ ਉਹਨਾਂ ਦੀ ਪੱਗ ਨੂੰ ਲੈਕੇ ਨਸਲੀ ਟਿਪੱਣੀ ਕਰ ਮਖੌਲ ਬਣਾਇਆ।
“Explosives ( Bomb) in your Turban,”
My experience of racism at Vienna Airport (@flughafen_wien ) last Friday ! https://t.co/6M6nyAxG83@NickyAACampbell @TherealNihal
— ravinder singh (@RaviSinghKA) August 19, 2019
ਦਸ ਦਈਏ ਕਿ ਮਹਿਲਾ ਮੁਲਾਜ਼ਮ ਨੇ ਰਵੀ ਸਿੰਘ ਦੀ ਪੱਗ ਤੇ ਮਜਾਕ ਬਣਾਉਦੇ ਹੋਏ ਉਹਨਾਂ ਦੀ ਪੱਗ ਤੇ ਬੰਬ ਹੋਣ ਦੀ ਗੱਲ ਆਖੀ। ਕਾਬਿਲੇਗੌਰ ਹੈ ਕਿ ਖਾਲਸਾ ਏਡ ਦੇ ਮੋਡੀ ਰਵੀ ਸਿੰਘ ਇਰਾਕ ਚ ਬੰਦੀ ਬਣਾਈਆ ਯਜ਼ੀਦੀ ਦੀ ਮਦਦ ਕਰਨ ਮਗਰੋਂ ਵਾਪਸ ਯੂਕੇ ਆ ਪਰਤ ਰਹੇ ਸੀ ਇਸ ਦੌਰਾਨ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰੀ। ਮੀਡੀਆ ਰਿਪੋਰਟਾਂ ਦੀ ਮੰਨਿਆ ਤਾਂ ਖਾਲਸਾ ਏਡ ਦੇ ਬਾਨੀ ਸਿੰਘ ਵਿਆਨਾ ਏਅਰਪੋਰਟ ਤੇ ਆਪਣੀ ਉਡਾਣ ਬਦਲ ਰਹੇ ਸੀ ਇਸ ਦੌਰਾਨ ਸੁਰੱਖਿਆ ਮੁਲਾਜਮਾਂ ਵੱਲੋਂ ਮਖੌਲ ਕਰਦੇ ਹੋਏ ਉਹਨਾਂ ਦੀ ਪੱਗ ਦਾ ਨਿਰੀਖਣ ਕਰਨ ਦੀ ਮੰਗ ਕੀਤੀ ਸੀ।
ਇਸ ਮੰਗ ਤੇ ਰਵੀ ਸਿੰਘ ਨੇ ਉਹਨਾਂ ਨੂੰ ਨਿਰੀਖਣ ਕਰਨ ਦੀ ਇਜਾਜਤ ਦੇ ਦਿੱਤੀ। ਅਧਿਕਾਰਿਆ ਵੱਲੋਂ ਚੈਕ ਕਰਨ ਤੋਂ ਬਾਅਦ ਮੁੜ ਤੋਂ ਨਿਰੀਖਣ ਕਰਨ ਦੀ ਗੱਲ ਆਖੀ ਜਿਸ ਤੇ ਰਵੀ ਸਿੰਘ ਨੇ ਕਿਹਾ ਕਿ ਉਹਨਾਂ ਫਿਰ ਤੋਂ ਕਿਹੜੀ ਦਿੱਕਤ ਆ ਗਈ ਹੈ ਤਾਂ ਉੱਥੇ ਮੌਜੂਦ ਇਕ ਮਹਿਲਾ ਮੁਲਾਜ਼ਮ ਨੇ ਮਖੌਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪੱਗ ਚ ਵਿਸਫੋਟਕ ਹੈ। ਇਹ ਮਖੌਲ ਸੁਣ ਕੇ ਉਹਨਾਂ ਨੂੰ ਧੱਕਾ ਲੱਗਾ। ਉੱਥੇ ਹੀ ਇਸ ਮਾਮਲੇ ਤੇ ਅਧਿਕਾਰੀਆਂ ਨੇ ਜਾਂਚ ਕਰਨ ਦੀ ਗੱਲ ਆਖੀ ਹੈ। ਨਾਲ ਹੀ ਰਵੀ ਸਿੰਘ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਮਹਿਲਾ ਅਧਿਕਾਰੀ ਨੂੰ ਨੌਕਰੀ ਤੋਂ ਕੱਢਿਆ ਜਾਵੇ ਸਗੋਂ ਉਹ ਚਾਹੁੰਦੇ ਹਨ ਕਿ ਉਹ ਉਸ ਮਹਿਲਾ ਮੁਲਾਜ਼ਮ ਨੂੰ ਆਪਣੇ ਧਰਮ ਬਾਰੇ ਜਾਣੂ ਕਰਵਾਉਣ।

