R.I.P Ustad Puran Shah Koti : ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਦਾ ਹੋਇਆ ਦੇਹਾਂਤ, ਹੰਸਰਾਜ ਹੰਸ ਸਮੇਤ ਕਈ ਮਸ਼ਹੂਕ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ

ਮੋਹਾਲੀ : ਪੰਜਾਬੀ ਸੰਗੀਤ ਇੰਡਸਟਰੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ।  ਪ੍ਰਸਿੱਧ ਪੰਜਾਬੀ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਮਸ਼ਹੂਰ ਸੰਗੀਤ ਗੁਰੂ…

R.I.P Ustad Puran Shah Koti (1)

ਮੋਹਾਲੀ : ਪੰਜਾਬੀ ਸੰਗੀਤ ਇੰਡਸਟਰੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ।  ਪ੍ਰਸਿੱਧ ਪੰਜਾਬੀ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਮਸ਼ਹੂਰ ਸੰਗੀਤ ਗੁਰੂ ਪੂਰਨ ਸ਼ਾਹ ਕੋਟੀ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੇ ਦੇਹਾਂਤ ਨਾਲ ਪੰਜਾਬੀ ਜਗਤ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੰਗੀਤ ਜਗਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ।

Ustad Puran Shah Koti

Ustad Puran Shah Koti ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ, ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਅਤੇ ਕਈ ਮਸ਼ਹੂਕ ਗਾਇਕ ਸ਼ੋਕ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਦੋਵੇਂ ਗਾਇਕ ਪੰਜਾਬੀ ਸਿਨੇਮਾ ਨਾਲ ਜੁੜੇ ਹੋਏ ਸਨ। ਪੂਰਨ ਸ਼ਾਹ ਕੋਟੀ ਇੱਕ ਸ਼ਾਨਦਾਰ ਗੁਰੂ ਹੀ ਨਹੀਂ ਸਨ ਸਗੋਂ ਪੰਜਾਬੀ ਲੋਕ ਅਤੇ ਸੂਫੀ ਸੰਗੀਤ ਨੂੰ ਆਕਾਰ ਦੇਣ ਵਿੱਚ ਵੀ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ  ਹੈ।

Ustad Puran Shah Koti ਪ੍ਰਸਿੱਧ ਗਾਇਕ ਹੰਸ ਰਾਜ ਹੰਸ ਅਤੇ ਜਸਬੀਰ ਜੱਸੀ ਦੇ ਗੁਰੂ ਵੀ ਸਨ। ਹੰਸ ਰਾਜ ਹੰਸ ਅਤੇ ਜਸਬੀਰ ਜੱਸੀ ਪੂਰਨ ਸ਼ਾਹ ਕੋਟੀ ਨੂੰ ਆਪਣਾ ਮਾਰਗਦਰਸ਼ਕ ਅਤੇ ਪ੍ਰੇਰਨਾ ਮੰਨਦੇ ਸਨ। ਪੂਰਨ ਸ਼ਾਹ ਕੋਟੀ ਆਪਣੇ ਪੁੱਤਰ ਮਾਸਟਰ ਸਲੀਮ ਨਾਲ ਜਲੰਧਰ ਦੇ ਦਿਓਲ ਨਗਰ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੀਆਂ ਹੀ ਸੰਗੀਤ, ਕਲਾ ਜਗਤ ਦੇ ਕਈ  ਕਲਾਕਾਰਾਂ, ਪ੍ਰਸ਼ੰਸਕਾਂ ਨੇ ਆਪਣੀ ਡੂੰਘਾ ਦੁੱਖ ਪ੍ਰਗਟ ਕੀਤਾ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

Leave a Reply

Your email address will not be published. Required fields are marked *