ਹਿੰਦੀ ਵਿੱਚ ਸਵਾਲ, ਪੰਜਾਬੀ ਵਿੱਚ ਜਵਾਬ, ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਪੰਜਾਬੀ ਗਾਇਕ ਕਾਕਾ ਦਾ ਧਮਾਕੇਦਾਰ ਇੰਟਰਵਿਊ

ਚੰਡੀਗੜ੍ਹ: ਪੰਜਾਬੀ ਗਾਇਕ ਕਾਕਾ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਜਿਸ ਵਿੱਚ ਕਾਕਾ ਨੇ ਹਿੰਦੀ ਵਿੱਚ ਪੁੱਛੇ ਸਵਾਲਾਂ ਦੇ ਜਵਾਬ ਠੇਠ ਪੰਜਾਬੀ ਵਿੱਚ…

ਚੰਡੀਗੜ੍ਹ: ਪੰਜਾਬੀ ਗਾਇਕ ਕਾਕਾ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਜਿਸ ਵਿੱਚ ਕਾਕਾ ਨੇ ਹਿੰਦੀ ਵਿੱਚ ਪੁੱਛੇ ਸਵਾਲਾਂ ਦੇ ਜਵਾਬ ਠੇਠ ਪੰਜਾਬੀ ਵਿੱਚ ਦਿੱਤੇ ਹਨ। ਉਥੇ ਕਾਕਾ ਨੇ ਐਕਰ ਵੱਲੋਂ ਪੁੱਛੇ ਗਏ ਪੰਜਾਬੀ ਦੇ ਸ਼ਬਦਾਂ ਦੇ ਅਰਥ ਵਿੱਚ ਵਿਸਥਾਰ ਨਾਲ ਸਮਝਾਏ।  ਇਸ ਦੌਰਾਨ ਕਾਕਾ ਨਾਲ ਗਏ ਦੋਸਤਾਂ ਬਾਰੇ ਵੀ ਜ਼ਿਕਰ ਕੀਤਾ।

ਪੰਜਾਬੀ ਗਾਇਕ ਕਾਕਾ ਨੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਇੰਟਰਵਿਊ ਦਿੱਤਾ ਹੈ। ਇੰਟਰਵਿਊ ਦੌਰਾਨ ਪੰਜਾਬੀ ਗਾਇਕ ਕਾਕਾ ਨੇ ਆਪਣੀ ਫਿਲਮ ਬਾਰੇ ਗੱਲਬਾਤ ਕੀਤੀ।  ਪੰਜਾਬੀ ਗਾਇਕ ਕਾਕਾ ਨੇ ਆਪਣੇ ਜੀਵਨ ਦੇ ਸਫ਼ਰ ਬਾਰੇ ਗੱਲਾਂ ਕੀਤੀਆ ਹਨ। ਉਥੇ ਹੀ ਕਾਕਾ ਨੇ ਲਾਇਬ੍ਰੇਰੀ ਬਾਰੇ ਦੱਸਿਆ ਕਿ ਚੰਗੀਆਂ ਕਿਤਾਬਾਂ ਪੜ੍ਹਨੀਆਂ ਜਰੂਰੀ ਹਨ। ਉਨ੍ਹਾਂ ਨੇ ਕਿਹਾ ਹੈ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾਉਣ ਲਈ ਲਾਇਬ੍ਰੇਰੀ ਬਣਾਉਣੀ ਜਰੂਰੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਲਾਇਬ੍ਰੇਰੀ ਵਿੱਚ ਸਾਹਿਤ ਹੀ ਰੱਖਿਆ ਗਿਆ ਹੈ।

ਪੰਜਾਬੀ ਗਾਇਕ ਕਾਕਾ ਦਾ ਕਹਿਣਾ ਹੈ ਕਿ ਮੈਨੂੰ ਸੰਗੀਤ ਇੰਡਸਟਰੀ ਵਿੱਚ ਕਿਹਾ ਗਿਆ ਕਿ ਤੇਰਾ ਫੇਸ ਸੋਹਣਾ ਨਹੀ ਤੁਸੀ ਪਲੇਅ ਬੈਕ ਸਿੰਗਰ ਰਹੋ ਪਰ ਮੈਂ ਮਿਹਨਤ ਕਰਕੇ ਅੱਗੇ ਆਇਆ ਹਾਂ। ਗਾਇਕ ਕਾਕਾ ਦਾ ਕਹਿਣਾ ਹੈ ਕਿ ਪੰਜਾਬੀਅਤ ਲਈ ਹਮੇਸ਼ਾ ਗਾਉਂਦਾ ਰਹਾਂਗਾ।

 

Leave a Reply

Your email address will not be published. Required fields are marked *