ਲੰਡਨ- ਬਕਿੰਘਮ ਪੈਲੇਸ ਤੋਂ ਜਾਣਕਾਰੀ ਮਿਲੀ ਹੈ ਕਿ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ-2 ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਨ੍ਹਾਂ ਵਿਚ ਹਲਕੇ, ਸਰਦੀ ਜਿਹੇ ਲੱਛਣ ਦਿਖਾਈ ਦੇ ਰਹੇ ਹਨ।
Also Read: ਪੰਜਾਬ ਚੋਣਾਂ: ਵੋਟਿੰਗ ਦਾ ਦੌਰ ਖਤਮ, ਚੋਣ ‘ਪਿਟਾਰੀ’ ‘ਚ ਆਈ ਸਿਆਸਤਦਾਨਾਂ ਦੀ ‘ਜਾਨ’
ਪੈਲੇਸ ਵਲੋਂ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ 95 ਸਾਲਾ ਬ੍ਰਿਟਿਸ਼ ਮਹਾਰਾਣੀ ਹਲਕੇ ਦਫਤਰੀ ਕੰਮ ਕਰੇਗੀ। ਦੱਸ ਦਈਏ ਕਿ ਮਹਾਰਾਣੀ ਨੂੰ ਕੋਰੋਨਾ ਵਾਇਰਸ ਦੇ ਤਿੰਨ ਸ਼ਾਟਸ ਲੱਗ ਚੁੱਕੇ ਹਨ। ਉਨ੍ਹਾਂ ਦੇ ਵੱਡੇ ਬੇਟੇ ਪ੍ਰਿੰਸ ਚਾਲਸ ਤੇ ਨੂੰਹ ਕੈਮਿਲਾ ਵੀ ਹਾਲ ਹੀ ਵਿਚ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਏ ਸਨ। ਪੈਲੇਸ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਕਵੀਨ ਮੈਡੀਕਲ ਸਹਾਇਤਾ ਲੈਣਾ ਜਾਰੀ ਰੱਖੇਗੀ ਤੇ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੇਗੀ।
Also Read: ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਇਨ੍ਹਾਂ ਇਲਾਕਿਆਂ ‘ਚ ਮੀਂਹ ਤੇ ਗੜ੍ਹੇਮਾਰੀ ਦੇ ਆਸਾਰ



