ਰਾਧਾਸਵਾਮੀ ਸਤਿਸੰਗ ਡੇਰੇ ਵਿਚ ਬਣਾਇਆ ਗਿਆ ਕੁਆਰਨਟੀਨ ਵਾਰਡ, ਬੈੱਡਾਂ ਦੇ ਨਾਲ ਆਕਸੀਜਨ ਦਾ ਵੀ ਪ੍ਰਬੰਧ

ਲੁਧਿਆਣਾ (ਬਿਊਰੋ)- ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਾਰਣ ਹਸਪਤਾਲਾਂ ਵਿਚ ਸਿਹਤ ਉਪਕਰਣਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ…

ਲੁਧਿਆਣਾ (ਬਿਊਰੋ)- ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਾਰਣ ਹਸਪਤਾਲਾਂ ਵਿਚ ਸਿਹਤ ਉਪਕਰਣਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਘਾਟ ਨੂੰ ਪੂਰਨ ਲਈ ਕਈ ਸੰਸਥਾਵਾਂ ਵਲੋਂ ਅੱਗੇ ਆ ਕੇ ਸਰਕਾਰ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਡੇਰਾ ਸਤਸੰਗ ਬਿਆਸ ਵਾਲਿਆਂ ਵਲੋਂ ਆਪਣੇ ਸਤਸੰਗ ਘਰਾਂ ਵਿਚ ਕੁਆਰਨਟੀਨ ਸੈਂਟਰ ਬਣਾਏ ਗਏ ਹਨ।
 ਦੇ ਹੰਬੜਾ ਰੋਡ ‘ਤੇ ਅੱਜ ਰਾਧਾ ਸੁਆਮੀ ਸਤਸੰਗ ਡੇਰੇ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਕੁਆਰਨਟੀਨ ਕਰਨ ਲਈ ਵਿਸ਼ੇਸ਼ ਬੈੱਡ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਬੈੱਡ ਲਾਉਣ ਦੇ ਨਾਲ ਕੁਰਸੀਆਂ ਦਾ ਵੀ ਪ੍ਰਬੰਧ ਅਤੇ ਆਕਸੀਜਨ ਸਿਲੰਡਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਕੁਆਰਨਟਾਈਨ ਸੈਂਟਰ ਦਾ ਜਾਇਜ਼ਾ ਲੈਣ ਲਈ ਅੱਜ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਡਿਪਟੀ ਕਮਿਸ਼ਨਰ ਬਲਵਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ।
ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਰਾਧਾ ਸੁਆਮੀ ਸਤਿਸੰਗ ਘਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਮਰੀਜ਼ਾਂ ਲਈ ਉਹ ਵੀ ਆਪਣਾ ਯੋਗਦਾਨ ਪਾਉਣ ਜਿਸ ਕਰਕੇ ਇੱਥੇ ਇਹ ਸੈਂਟਰ ਬਣਾਏ ਗਏ ਹਨ, ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਹੈ ਉਨ੍ਹਾਂ ਨੇ ਕਿਹਾ ਕਿ ਉਹ ਡੇਰਾ ਪ੍ਰਬੰਧਕਾਂ ਦੇ ਬਹੁਤ ਧੰਨਵਾਦੀ ਹਨ। ਉਥੇ ਹੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੀ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਇਸਤੋਂ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਪ੍ਰਬੰਧ ਚੰਗੇ ਹਨ ਅਤੇ ਇਸ ਨਾਲ ਕਈ ਕੋਰੋਨਾ ਮਰੀਜ਼ ਜੋ ਕੋਰੋਨਾ ਪਾਜ਼ੇਟਿਵ ਹੋਣ ‘ਤੇ ਇੱਥੇ ਆ ਕੇ ਆਸਾਨੀ ਨਾਲ ਆਪਣੇ-ਆਪ ਨੂੰ ਕੁਆਰਨਟੀਨ ਕਰ ਸਕਦੇ ਹਨ।

Leave a Reply

Your email address will not be published. Required fields are marked *