ਕ੍ਰਿਕਟਰਾਂ ‘ਤੇ ਚੜ੍ਹਿਆ ਪੁਸ਼ਪਾ ਦਾ ਖੁਮਾਰ, ਕੌਪੀ ਕੀਤਾ ਅੱਲੂ ਅਰਜੁਨ ਦਾ ਇਹ ਸਟਾਇਲ

ਨਵੀਂ ਦਿੱਲੀ : ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ (Allu Arjun) ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ…

ਨਵੀਂ ਦਿੱਲੀ : ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ (Allu Arjun) ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ ਉਮੀਦ ਤੋਂ ਵੱਧ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ‘ਚ ਅੱਲੂ ਅਰਜੁਨ ਦੇ ਕਿਰਦਾਰ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਐਕਟਰ ਹੋਵੇ ਜਾਂ ਕ੍ਰਿਕਟਰ, ਹਰ ਕੋਈ ਅੱਲੂ ਅਰਜੁਨ ਦੇ ਕਿਰਦਾਰ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ। ਆਲਰਾਊਂਡਰ ਹਾਰਦਿਕ ਪੰਡਯਾ, ਰਵਿੰਦਰ ਜਡੇਜਾ ਅਤੇ ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਦਾ ਅੱਲੂ ਅਰਜੁਨ ਦੇ ਕਿਰਦਾਰ ਦੀ ਨਕਲ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਫਿਲਮ ਦੇ ਡਾਇਲਾਗ, ਗੀਤ ਜਾਂ ਅੱਲੂ ਅਰਜੁਨ ਦੀ ਐਕਟਿੰਗ ਹੋਵੇ, ਹਰ ਚੀਜ਼ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕ ਆਲੂ ਅਰਜੁਨ ਦੀ ਐਕਟਿੰਗ ਦੀ ਨਕਲ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਪੋਸਟ ਕਰ ਰਹੇ ਹਨ।

Also Read : ਸ਼ਰਮਨਾਕ ! ਗੈਂਗਰੇਪ ਤੋਂ ਬਾਅਦ ‘ਮੌਬ ਲਿੰਚਿੰਗ’, ਭੀੜ ਦੀ ਕਰੂਰਤਾ ਅੱਗੇ ਬੇਵੱਸ ਹੋਈ ਮਹਿਲਾ

ਪੁਸ਼ਪਾ ਦਾ ਜੋਸ਼ ਬੰਗਲਾਦੇਸ਼ ਪ੍ਰੀਮੀਅਰ ਲੀਗ ‘ਤੇ ਵੀ ਦਿਖਾਈ ਦਿੱਤਾ

ਪੁਸ਼ਪਾ ਦਾ ਜੋਸ਼ ਬੰਗਲਾਦੇਸ਼ ਪ੍ਰੀਮੀਅਰ ਲੀਗ (Bangladesh Premier League) ‘ਤੇ ਵੀ ਦੇਖਣ ਨੂੰ ਮਿਲਿਆ। ਲੀਗ ਮੈਚ ‘ਚ ਵਿਕਟ ਲੈਣ ਤੋਂ ਬਾਅਦ ਇਕ ਗੇਂਦਬਾਜ਼ ਨੇ ਅੱਲੂ ਅਰਜੁਨ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਇਕ ਮੈਚ ‘ਚ ਇਕ ਗੇਂਦਬਾਜ਼ ਨੇ ਬੱਲੇਬਾਜ਼ ਨੂੰ ਬਾਊਂਡਰੀ ‘ਤੇ ਕੈਚ ਆਊਟ ਕਰਵਾ ਦਿੱਤਾ। ਬੱਲੇਬਾਜ਼ ਨੇ ਸ਼ਾਨਦਾਰ ਸ਼ਾਟ ਮਾਰਿਆ ਪਰ ਸਹੀ ਸਮਾਂ ਨਾ ਮਿਲਣ ਕਾਰਨ ਉਹ ਫੀਲਡਰ ਦੇ ਹੱਥੋਂ ਕੈਚ ਹੋ ਗਿਆ। ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਗੇਂਦਬਾਜ਼ ਨਜਮੁਲ ਇਸਲਾਮ ਨੇ ਅੱਲੂ ਅਰਜੁਨ ਸਟਾਈਲ ਦੀ ਨਕਲ ਕਰਦੇ ਹੋਏ ਜਸ਼ਨ ਮਨਾਇਆ।

Also Read : ਨਵਜੋਤ ਸਿੱਧੂ ਦੇ ਪੋਤੜੇ ਫਰੋਲਣ ਅਮਰੀਕਾ ਤੋਂ ਆਈ ਵੱਡੀ ਭੈਣ! ਕਿਹਾ ਮਾਂ ਨੂੰ ਪੈਸੇ ਖਾਤਰ ਕੱਢਿਆ ਸੀ ਘਰੋਂ!

ਇਸ ਵੀਡੀਓ ਨੂੰ ਇੰਟਰਨੈੱਟ ‘ਤੇ ਕਾਫੀ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਸੈਂਸਰ ਬਜ਼ ਨਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹਜ਼ਾਰਾਂ ਵਿਊਜ਼ ਆ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਪੁਸ਼ਪਾ ਦੇ ਹਿੰਦੀ ਡਬ ਵਰਜ਼ਨ ਨੇ ਹੁਣ ਤੱਕ ਬਾਕਸ ਆਫਿਸ ‘ਤੇ ਕਰੀਬ 50 ਕਰੋੜ ਦੀ ਕਮਾਈ ਕਰ ਲਈ ਹੈ।

 

Leave a Reply

Your email address will not be published. Required fields are marked *