ਪੰਜਾਬੀ ਨੌਜਵਾਨ ਨੂੰ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਪਿਆ ਭਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਜਿਆਦਾਤਰ ਨੌਜਵਾਨ ਅਪਨੇ ਸੂਨਹਿਰੇ ਭਵਿੱਖ ਲਈ ਵਿਦੇਸ਼ ਵੱਲ ਵੱਧ ਰਹੇ ਹਨ। ਵਿਦੇਸ਼ ਜਾਣ ਲਈ ਨੌਜਵਾਨ ਇਸ ਕਦਰ ਪਾਗਲ ਹੋ ਚੁੱਕੇ ਹਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਜਿਆਦਾਤਰ ਨੌਜਵਾਨ ਅਪਨੇ ਸੂਨਹਿਰੇ ਭਵਿੱਖ ਲਈ ਵਿਦੇਸ਼ ਵੱਲ ਵੱਧ ਰਹੇ ਹਨ। ਵਿਦੇਸ਼ ਜਾਣ ਲਈ ਨੌਜਵਾਨ ਇਸ ਕਦਰ ਪਾਗਲ ਹੋ ਚੁੱਕੇ ਹਨ ਹੈ ਉਹ ਵਿਦੇਸ਼ ਜਾਣ ਲਈ ਕਿਸੇ ਵੀ ਹੱਦ ਨੂੰ ਪਾਰ ਕਰਨ ਲਈ ਤਿਆਰ ਹਨ। ਇਹਨਾਂ ਹੀ ਨਹੀਂ ਉਹ ਵਿਦੇਸ਼ ਜਾਣ ਲਈ ਕਰਜਾ ਲੈਣ ਤੋਂ ਵੀ ਪਿੱਛੇ ਨਹੀਂ ਹੱਟਦੇ। ਵਿਦੇਸ਼ ਜਾਣ ਲਈ ਪੰਜਾਬੀ ਨੌਜਵਾਨ ਦਿਨ ਰਾਤ ਇਕ ਕਰ ਦਿੰਦੇ ਹਨ। ਇਹ ਮੁਸ਼ਕਿਲਾਂ ਉਹਨਾਂ ਦੇ ਲਈ ਇੱਥੇ ਹੀ ਖਤਮ ਨਹੀਂ ਹੁੰਦੀ ਹੈ ਵਿਦੇਸ਼ ਜਾਕੇ ਵੀ ਉਹਨਾਂ ਨੂੰ ਖੂਬ ਮਿਹਨਤ ਕਰਨੀ ਹੁੰਦੀ ਹੈ। ਪਰ ਇਹ ਮਿਹਨਤ ਵਿਦੇਸ਼ ਦੀ ਧਰਤੀ ਤੇ ਕਿਸੇ ਕਿਸੇ ਦੀ ਰੰਗ ਲਾਂਦੀ ਹੈ।

murder

ਆਪਣਾ ਘਰ ਪਰਿਵਾਰ ਛੱਡ ਕੇ ਨੌਜਵਾਨ ਵਿਦੇਸ਼ ਜਾਂਦੇ ਹਨ ਉਹਨਾਂ ਦੇ ਪਰਿਵਾਰ ਵਾਲੇ ਇਸ ਆਸ ਤੇ ਬੈਠੇ ਹੁੰਦੇ ਹਨ ਉਹਨਾਂ ਦਾ ਬੇਟਾ ਘਰ ਕਦੀ ਨਾ ਕਦੀ ਵਾਪਿਸ ਆ ਜਾਵੇਗਾ ਪਰ ਕੋਈ ਮਾਪੇ ਇਹਨੇ ਵੀ ਬਦਕਿਸਮਤ ਹੁੰਦੇ ਹਨ ਕਿ ਮਿਹਨਤ ਕਰਕੇ ਗਿਆ ਉਹਨਾਂ ਦੀ ਬੱਚੇ ਵਾਪਿਸ ਨਹੀਂ ਆ ਪਾਂਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਦੇਸ਼ ਦੀ ਧਰਤੀ ਤੇ ਇਕ ਪੰਜਾਬ ਨੌਜਵਾਨ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਵਿਦੇਸ਼ ਦੀ ਧਰਤੀ ਤੇ ਪੰਜਾਬੀ ਨੌਜਵਾਨਾਂ ਦੇ ਬਹਰਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲਾ ਸਾਹਮਣੇ ਆ ਰਹੇ ਹਨ।

punjab youth

ਮਿਲੀ ਜਾਣਕਾਰੀ ਦੇ ਅਨੁਸਾਰ 36 ਸਾਲਾ ਦਾ ਕੁਲਦੀਪ ਸਿੰਘ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ। ਪਰ ਉਹਨੂੰ ਕੀ ਪਤਾ ਸੀ ਉਸਦਾ ਇਹ ਸੁਪਨਾ ਸਿਰਫ ਇਕ ਸੁਪਨਾ ਹੀ ਰਹਿ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬੀ ਨੌਜਵਾਨ 6 ਮਹੀਨੇ ਪਹਿਲਾ ਹੀ ਰੋਜੀ ਰੋਟੀ ਲਈ ਲਿਬਨਾਨ ਆਇਆ ਸੀ। ਇੱਥੇ ਝਗੜੇ ਦੇ ਦੌਰਾਨ ਉਸਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ। ਕੁਲਦੀਪ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਦੁੱਖ ਦਾ ਮਾਹੌਲ ਛਾਇਆ ਹੋਇਆ ਹੈ। ਦੱਸਣਯੋਗ ਗੱਲ ਹੈ ਕਿ ਕੁਲਦੀਪ ਆਪਣੇ ਘਰ ਦਾ ਇਕਲੌਤਾ ਪੁੱਤਰ ਸੀ ਤੇ ਉਸਦਾ ਸੱਤ ਸਾਲਾ ਦਾ ਮੁੰਡਾ ਵੀ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੁਲਦੀਪ ਦੀ ਮ੍ਰਿਤਕ ਦੇਹ ਨੂੰ ਜਲੱਦ ਤੋਂ ਜਲੱਦ ਭਾਰਤ ਲਿਆਉਣ ਦਾ ਪ੍ਰਬੰਧ ਕਰਨ।

Leave a Reply

Your email address will not be published. Required fields are marked *