ਪੰਜਾਬੀ ਨੌਜਵਾਨ ਨੇ ਮੈਟਰੋਪੋਲੀਟਨ ਪੁਲਿਸ ‘ਚ ਭਰਤੀ ਹੋ ਪੰਜਾਬ ਦੀ ਕਰਵਾਈ ਬੱਲੇ-ਬੱਲੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ‘ਚ ਪੰਜਾਬੀ ਨੌਜਵਾਨ ਜਿੱਥੇ ਨਸ਼ੇ ਦੇ ਆਦੀ ਹੋ ਰਹੇ ਹਨ ਉੱਥੇ ਕੁਝ ਇਸ ਤਰ੍ਹਾਂ ਦੇ ਪੰਜਾਬੀ ਨੌਜਵਾਨ ਵੀ ਹਨ ਜੋ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ‘ਚ ਪੰਜਾਬੀ ਨੌਜਵਾਨ ਜਿੱਥੇ ਨਸ਼ੇ ਦੇ ਆਦੀ ਹੋ ਰਹੇ ਹਨ ਉੱਥੇ ਕੁਝ ਇਸ ਤਰ੍ਹਾਂ ਦੇ ਪੰਜਾਬੀ ਨੌਜਵਾਨ ਵੀ ਹਨ ਜੋ ਕਿ ਵਿਦੇਸ਼ੀ ਧਰਤੀ ਤੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਨਕੋਦਰ ਦੇ ਪਿੰਡ ਉੱਘੀ ਨਾਲ ਸੰਬੰਧਿਤ ਇਕ ਨੌਜਵਾਨ ਜੋ ਅਮਰੀਕਾ ਦੀ ਇੰਡੀਆਨਾਪੋਲਿਸ ਮੈਟਰੋਪਿਲੀਟਨ ਪੁਲਿਸ ਚ ਭਰਤੀ ਹੋ ਗਿਆ ਹੈ।

Punjab Youth   ਨੌਜਵਾਨ ਦੀ ਇਸ ਕਾਮਯਾਬੀ ਤੋਂ ਬਾਅਦ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਮਾਣ ਵਧਾ ਦਿੱਤਾ ਹੈ। ਦਸ ਦਈਏ ਕਿ ਇਸ ਪੰਜਾਬੀ ਨੌਜਵਾਨ ਦਾ ਨਾਂ ਅੰਮ੍ਰਿਤਪਾਲ ਸਿੰਘ ਹੈ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਪੱਕੇ ਤੌਰ ਤੇ ਅਮਰੀਕਾ ਗਿਆ ਸੀ। ਉਸਦੀ ਕਾਮਯਾਬੀ ਤੇ ਉਹਨਾਂ ਨੂੰ ਬਹੁਤ ਹੀ ਮਾਣ ਹੈ।

Punjab Youth

ਉੱਥੇ ਹੀ ਤੂਹਾਨੂੰ ਦਸ ਦਈਏ ਕਿ ਅੰਮ੍ਰਿਤਪਾਲ ਇੰਡੀਆਨਾ ਮੈਟਰੋਪੋਲੀਟਨ ਪੁਲਸ ‘ਚ ਭਰਤੀ ਹੋਣ ਵਾਲਾ ਪਹਿਲਾ ਪੰਜਾਬੀ ਨੌਜਵਾਨ ਹੈ। ਉੱਥੇ ਹੀ ਇਸ ਤੇ ਅੰਮ੍ਰਿਤਪਾਲ ਨੇ ਦੱਸਿਆ ਕਿ ਪਹਿਲਾ ਉਹਨਾਂ ਨੇ ਅਮਰੀਕਾ ਚ ਕੰਮ ਕੀਤਾ ਫਿਰ ਉਹਨਾਂ ਨੇ ਪੁਲਿਸ ਚ ਭਰਤੀ ਹੋਣ ਲਈ ਟ੍ਰੇਨਿੰਗ ਲਈ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਟੈਸਟ ਪਾਸ ਕੀਤਾ। ਖੈਰ ਅੰਮ੍ਰਿਤਪਾਲ ਦੀ ਇਸ ਸਫਲਤਾ ਤੋਂ ਬਾਅਦ ਉਸਦੇ ਪਿੰਡ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

 

 

Leave a Reply

Your email address will not be published. Required fields are marked *