ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਨੌਜਵਾਨ ਦਾ ਸੁਪਨਾ ਸਿਰਫ ਵਿਦੇਸ਼ ਜਾਣ ਦਾ ਹੀ ਹੈ ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਜਿਸ ਕਾਰਨ ਚਾਲਾਕ ਟਰੈਵਲ ਏਜੰਟ ਉਹਨਾਂ ਦੇ ਨਾਲ ਧੋਖਾ ਕਰਦੇ ਹਨ ਜਿਸ ਕਾਰਨ ਕਈ ਨੌਜਵਾਨ ਵਿਦੇਸ਼ ਜਾਣ ਦੀ ਦਲਦਲ ਚ ਫੱਸ ਜਾਂਦੇ ਹਨ ਜਾਂ ਫਿਰ ਜਾਨ ਤੋਂ ਹੱਥ ਧੋ ਬੈਠਦੇ ਹਨ।
ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਬਲਵਿੰਦਰ ਸਪਨੇ ਜਾਣ ਦੀ ਚਾਹਤ ਸੀ ਜਿਸ ਨੂੰ ਪੂਰਾ ਕਰਨ ਲਈ ਉਹ ਇਕ ਟਰੈਵਲ ਏਜੰਟ ਨੂੰ ਮਿਲਿਆ ਪਰ ਟਰੈਵਲ ਏਜੰਟ ਨੇ ਉਸ ਨਾਲ ਧੋਖਾ ਕੀਤਾ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਜਦੋ ਟਰੈਵਲ ਏਜੰਟ ਵਿਦੇਸ਼ ਭੇਜਣ ਲਈ ਰਾਜੀ ਕਰ ਲਿਆ ਤਾਂ ਉਹ ਆਪਣੇ ਘਰ ਤੋਂ ਸਪੇਨ ਜਾਣ ਲਈ ਨਿਕਲਿਆ ਪਰ ਟਰੈਵਲ ਏਜੰਟ ਨੇ ਉਸ ਨਾਲ ਧੋਖਾ ਕਰਦੇ ਹੋਏ ਉਸਨੂੰ ਸਪੇਨ ਭੇਜਣ ਦੀ ਥਾਂ ਤੇ ਨੌਜਵਾਨ ਨੂੰ ਯੂਕਰੇਨ ਭੇਜ ਦਿੱਤਾ ਜਿੱਥੇ ਪੱਜ ਮਹਿਨੇ ਬਰਫਿਲਾ ਰਾਹ ਤੈਅ ਕਰਦੇ ਹੋਏ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।



