ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਸਟ੍ਰੇਲੀਆ ਦੇ ਨੇੜਲੇ ਪਾਪੂਆ ਨਿਊ ਗਿਨੀ ਚ ਇਕ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਕਾਰਨ ਮਾਮਲਾ ਦਰਜ ਕੀਤਾ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਨੇ ਖੂਦ ਨੂੰ ਪਹਿਲਾ ਸ਼ਿਪਿੰਗ ਕੰਟੇਨਰ ਦੇ ਕਮਰੇ ‘ਚ ਬੰਦ ਲਿਆ ਜਿਸ ਤੋਂ ਬਾਅਦ ਉਸ ਕਮਰੇ ਚ ਭਿਆਨਕ ਅੱਗ ਲੱਗ ਗਈ ਜਿਸਨੇ ਦੋ ਹੋਰ ਕਮਰਿਆਂ ਨੂੰ ਆਪਣੀ ਲਪੇਟ ਚ ਲੈ ਲਿਆ।
ਇਸ ਦੌਰਾਨ ਪੰਜਾਬੀ ਨੌਜਵਾਨ ਦਾ ਚਿਹਰਾ ਤੇ ਹੱਥ ਝੁਲਸ ਗਿਆ। ਇਸ ਮਾਮਲੇ ਤੋਂ ਬਾਅਦ ਰਵਿੰਦਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਰਵਿੰਦਰ ਉਹਨਾਂ 500 ਰਿਫਿਊਜੀਆਂ ਵਿੱਚੋਂ ਇੱਕ ਹੈ ਜੋ ਕਿ ਆਸਟ੍ਰੇਲੀਆ ਵਿੱਚ ਸ਼ਰਨ ਪਾਉਣ ਲਈ ਜਾ ਰਹੇ ਸੀ ਤਾਂ ਇਸ ਦੌਰਾਨ ਉਹ ਪਾਪੂਆ ਨਿਊ ਗਿਨੀ ਚ ਰੁਕੇ ਸੀ।


