ਪੰਜਾਬੀ ਮੁਟਿਆਰ ਨੇ ਮਿਸੇਜ਼ ਏਸ਼ੀਆ ਵਾਸ਼ਿੰਗਟਨ ਦੇ ਖਿਤਾਬ ਨੂੰ ਕੀਤਾ ਆਪਣੇ ਨਾਂਅ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਨਗਰੀ ਅੰਮ੍ਰਿਤਸਰ ਦੀ ਰਹਿਣ ਵਾਲੀ ਮੁਟਿਆਰ ਨੇ ਆਪਣੀ ਸੁੰਦਰਤਾ ਨਾਲ ਅਮੇਰਿਕਾ ਦੇ ਵਾਸ਼ਿੰਗਟਨ ਸੂਬੇ ਵਿਚ ਪੰਜਾਬ ਨਾਂ ਰੋਸ਼ਨ ਕੀਤਾ। ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਨਗਰੀ ਅੰਮ੍ਰਿਤਸਰ ਦੀ ਰਹਿਣ ਵਾਲੀ ਮੁਟਿਆਰ ਨੇ ਆਪਣੀ ਸੁੰਦਰਤਾ ਨਾਲ ਅਮੇਰਿਕਾ ਦੇ ਵਾਸ਼ਿੰਗਟਨ ਸੂਬੇ ਵਿਚ ਪੰਜਾਬ ਨਾਂ ਰੋਸ਼ਨ ਕੀਤਾ। ਮਿਲੀ ਜਾਣਕਾਰੀ ਦੇ ਅਨੁਸਾਰ ਮੁਟਿਆਰ ਨੇ ਵਾਸ਼ਿੰਗਟਨ ਵਿੱਚ ਹੋਇਆ ਮਿਸੇਜ਼ ਏਸ਼ੀਆ ਵਾਸ਼ਿੰਗਟਨ ਦੇ ਮੁਕਾਬਲੇ ਵਿੱਚ ਹਿੱਸਾ ਲਿਆ।

Geet Kaur

ਇਸ ਮੁਕਾਬਲੇ ਵਿੱਚ ਕਈ ਸੁੰਦਰੀਆਂ ਨੇ ਭਾਗ ਲਿਆ। ਪਰ ਕਰੀਬ 12 ਪ੍ਰਤੀਯੋਗੀਆਂ  ਨੂੰ ਪਛਾੜ ਕੇ ਪੰਜਾਬੀ ਮੁਟਿਆਰ ਗੀਤ ਕੌਰ ਨੇ  ਮਿਸਜ਼ ਏਸ਼ੀਆ-ਵਾਸ਼ਿੰਗਟਨ ਦਾ ਤਾਜ ਆਪਣੇ ਨਾਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿੱਚ ਹਰ ਇਕ ਪ੍ਰਤੀਯੋਗੀਆਂ ਤੋਂ ਏਸ਼ੀਅਨ ਮੁਲਕਾਂ ਦੇ ਸੱਭਿਆਚਾਰ ਅਤੇ ਪੱਛਮੀ ਤਰਜ਼ੇ ਦੀ ਜ਼ਿੰਦਗੀ ਤੇ ਨਾਲ ਹੀ ਕਲਾ ਸਬੰਧੀ ਸਵਾਲ ਪੁੱਛੇ ਗਏ ਸੀ ਜਿਹਨਾਂ ਦਾ ਜਵਾਬ ਗੀਤ ਕੌਰ ਨੇ ਬਹੁਤ ਹੀ ਬਖੁਬੀ ਢੰਗ ਨਾਲ ਦਿੱਤਾ।

Geet Kaur

ਦੱਸ ਦਈਏ ਕਿ ਗੀਤ ਕੌਰ ਵਿਆਹ ਤੋਂ ਬਾਅਦ ਅਮੇਰਿਕਾ ਵਿੱਚ ਰਹਿਣ ਲੱਗੀ ਸੀ। ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਇਸ ਜਿੱਤ ਤੋਂ ਬਾਅਦ ਸਹੁਰਾ ਪਰਿਵਾਰ ਅਤੇ ਪੇਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾਇਆ ਹੋਇਆ ਹੈ।

Leave a Reply

Your email address will not be published. Required fields are marked *