ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ‘ਤੇ ਆਏ ਦਿਨ ਨਵੇਂ-ਨਵੇਂ ਚੈਲੇਜ ਆਉਂਦੇ ਰਹਿੰਦੇ ਹਨ ਤੇ ਇਹਨਾਂ ਚੈਲੇਂਜਾਂ ਨੂੰ ਪੂਰਾ ਕਰਨ ਦੀ ਹੋੜ ਆਮ ਲੋਕਾਂ ਦੇ ਨਾਲ ਨਾਲ ਸਿਤਾਰੀਆਂ ਨੂੰ ਵੀ ਲੱਗੀ ਰਹਿੰਦੀ ਹੈ।
ਕਿੱਕੀ ਚੈਲੇਂਜ ਹੋਵੇ ਜਾਂ ਫਿਰ ਬੋਟਲ ਕੈਪ ਚੈਲੇਜ ਹਰ ਕੋਈ ਇਸਨੂੰ ਪੂਰਾ ਕਰਦਾ ਹੈ ਤੇ ਇਸ ਚੈਲੇਂਜ ਨੂੰ ਪੂਰਾ ਕਰਕੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਦਾ ਹੈ। ਇਸੇ ਤਰ੍ਹਾਂ ਹੀ ਇਕ ਹੋਰ ਨਵਾਂ ਚੈਲੇਜ ਸਾਹਮਣੇ ਆਇਆ ਹੈ ਜਿਸ ‘ਚ ਲੋਕ ਬਜੁਰਗ ਨਜਰ ਆ ਰਹੇ ਹਨ।
ਇਸ ਨੂੰ ਹਰ ਕੋਈ ਆਮ ਦੇ ਨਾਲ ਨਾਲ ਸਿਤਾਰੇ ਵੀ ਇਸ ਐਪ ਦੀ ਵਰਤੋਂ ਕਰ ਰਹੇ ਹਨ। ਦਸ ਦਈਏ ਕਿ ਇਹ ਐਪ ਫੇਸ ਐਪ ਹੈ ਜਿਸ ਚ ਹਰ ਕੋਈ ਖੁਦ ਨੂੰ 50 ਦੀ ਉਮਰ ਤੱਕ ਦੀ ਤਸਵੀਰ ਦੇਖ ਸਕਦਾ ਹੈ।
ਹਰ ਕੋਈ ਇਸਦੇ ਐਪ ਦੇ ਰੰਗ ਚ ਰੰਗਿਆ ਹੋਇਆ ਹੈ। ਅਜਿਹਾ ਹੀ ਕੁਝ ਅਸਰ ਪੰਜਾਬੀ ਸਿਤਾਰੀਆਂ ਚ ਵੀ ਦੇਖਣ ਨੂੰ ਮਿਲਿਆ।
ਜਿਹਨਾਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ। ਇਸ ਲਾਇਨ ਚ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ਼, ਸ਼ੈਰੀ ਮਾਨ, ਬੱਬੂ ਮਾਨ, ਜੱਸੀ ਗਿੱਲ, ਮਨਕਿਰਤ ਔਲਖ ਤੇ ਸਿੱਧੂ ਮੂਸੇਵਾਲਾ ਕਰਨ ਔਜਲਾ ਤੇ ਕਈ ਹੋਰ ਸਿਤਾਰੇ ਹਨ
ਜਿਹਨਾਂ ਨੇ ਇਸ ਐਪ ਦਾ ਇਸਤੇਮਾਲ ਕਰ ਆਪਣੀ ਬਜੁਰਗ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ. ਇਹਨਾਂ ਤਸਵੀਰਾਂ ਨੂੰ ਦੇਖ ਕੇ ਕਈਆਂ ਨੂੰ ਤਾਂ ਪਹਿਚਾਣਾ ਵੀ ਕਾਫੀ ਔਖਾ ਲੱਗ ਰਿਹਾ ਹੈ।














