ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਦਾ ਵਿਵਾਦ ਭਖਿਆ: ਮੰਡੀ ਗੋਬਿੰਦਗੜ੍ਹ ਵਿੱਚ ਦਿੱਤੇ ਵਿਵਾਦਿਤ ਬਿਆਨ ਕਾਰਨ ਮਾਮਲਾ ਹੋਰ ਗਰਮਾਇਆ

ਮੁੰਬਈ :  ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ ਚੱਲ ਰਿਹਾ ਵਿਵਾਦ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਿਵਾਦ ਦੀ ਸ਼ੁਰੂਆਤ ਬਟਾਲਾ ਵਿੱਚ ‘ਰੰਗਲਾ…

ਮੁੰਬਈ :  ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ ਚੱਲ ਰਿਹਾ ਵਿਵਾਦ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਿਵਾਦ ਦੀ ਸ਼ੁਰੂਆਤ ਬਟਾਲਾ ਵਿੱਚ ‘ਰੰਗਲਾ ਪੰਜਾਬ’ ਪ੍ਰੋਗਰਾਮ ਦੌਰਾਨ ਹੋਈ ਸੀ, ਜਿੱਥੇ ਲਾਈਵ ਪਰਫਾਰਮੈਂਸ ਵਕਤ ਨਿੰਜਾ ਦਾ ਮਾਈਕ ਵਾਰ-ਵਾਰ ਬੰਦ ਹੋ ਗਿਆ ਸੀ। ਤਕਨੀਕੀ ਖ਼ਰਾਬੀ ਤੋਂ ਖਫ਼ਾ ਹੋ ਕੇ ਗਾਇਕ ਨੇ ਸਟੇਜ ਤੋਂ ਹੀ ਸਾਊਂਡ ਆਪਰੇਟਰਾਂ ਨੂੰ ਸਖ਼ਤ ਸ਼ਬਦਾਵਲੀ ਵਿੱਚ ਖਰੀਆਂ-ਖਰੀਆਂ ਸੁਣਾਈਆਂ ਸਨ। ਇਸ ਘਟਨਾ ਤੋਂ ਬਾਅਦ ਪੰਜਾਬ ਭਰ ਦੇ ਸਾਊਂਡ ਆਪਰੇਟਰਾਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਗਾਇਕ ਕੋਲੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ ਸੀ।

ਮੁਆਫ਼ੀ ਮੰਗਣ ਦੀ ਬਜਾਏ ਨਿੰਜਾ ਵੱਲੋਂ ਤੰਜ

ਵਿਵਾਦ ਨੂੰ ਠੰਢਾ ਕਰਨ ਦੀ ਬਜਾਏ, ਹਾਲ ਹੀ ਵਿੱਚ ਮੰਡੀ ਗੋਬਿੰਦਗੜ੍ਹ ਵਿਖੇ ‘ਸਖੀ ਸ਼ਕਤੀ ਮੇਲੇ’ ਦੌਰਾਨ ਨਿੰਜਾ ਨੇ ਇਸ ਮੁੱਦੇ ‘ਤੇ ਮੁੜ ਬਿਆਨਬਾਜ਼ੀ ਕੀਤੀ। ਸਟੇਜ ਤੋਂ ਬੋਲਦਿਆਂ ਉਨ੍ਹਾਂ ਸਾਊਂਡ ਆਪਰੇਟਰਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸਾਊਂਡ ਆਪਰੇਟਰਾਂ ਦਾ ਆਪਣਾ ਭਾਈਚਾਰਾ ਹੈ ਅਤੇ ਉਹ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਖ਼ਿਲਾਫ਼ ਧਰਨੇ ‘ਤੇ ਬੈਠਣ ਦੀ ਤਿਆਰੀ ਕਰ ਰਹੇ ਹਨ।

ਨਿੰਜਾ ਦੀ ਵਾਇਰਲ ਵੀਡੀਓ ਨਾਲ ਵਧਿਆ ਵਿਵਾਦ

ਸਾਊਂਡ ਆਪਰੇਟਰਾਂ ਦੇ ਰੋਸ ਪ੍ਰਦਰਸ਼ਨ ਦੀਆਂ ਚਰਚਾ ‘ਤੇ ਟਿੱਪਣੀ ਕਰਦਿਆਂ ਨਿੰਜਾ ਨੇ ਵਿਵਾਦਤ ਬਿਆਨ ਦਿੰਦਿਆਂ ਆਖਿਆ ਕਿ ਗਰਮੀ ਦੇ ਮੌਸਮ ਵਿੱਚ ਕੰਮ ਘੱਟ ਹੁੰਦਾ ਹੈ ਅਤੇ ‘ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ’। ਗਾਇਕ ਦਾ ਇਹ ਬਿਆਨ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਿਆ ਅਤੇ ਇਸ ਵਾਇਰਲ ਵੀਡੀਓ ਨੇ ਇੱਕ ਵਾਰ ਫਿਰ ਇਸ ਪੂਰੇ ਵਿਵਾਦ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਸਾਊਂਡ ਆਪਰੇਟਰਾਂ ਵੱਲੋਂ ਇਸ ਬਿਆਨ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਤ੍ਰਿਪੜੀ ਇਲਾਕੇ ਵਿੱਚ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟੀ, ਵੱਡਾ ਹਾਦਸਾ ਟਲਿਆ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *