ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕੋਚੇਲਾ ‘ਚ ਜਲਵਾ, ਪੰਜਾਬੀ ਗੀਤਾਂ ਨਾਲ ਮਚਾਈ ਧੂਮ

 Diljit Dosanjh News: ਦੱਖਣੀ ਏਸ਼ੀਆਈ ਸੰਗੀਤ ਦੇ ਪ੍ਰਸ਼ੰਸਕ ਇਸ ਸਾਲ ਕੋਚੇਲਾ ਨਾਮ ਦੇ ਸੰਗੀਤਕ ਈਵੈਂਟ ਲਈ ਕਾਫੀ ਉਤਸੁਕ ਨਜ਼ਰ ਆਏ।ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ…

 Diljit Dosanjh News: ਦੱਖਣੀ ਏਸ਼ੀਆਈ ਸੰਗੀਤ ਦੇ ਪ੍ਰਸ਼ੰਸਕ ਇਸ ਸਾਲ ਕੋਚੇਲਾ ਨਾਮ ਦੇ ਸੰਗੀਤਕ ਈਵੈਂਟ ਲਈ ਕਾਫੀ ਉਤਸੁਕ ਨਜ਼ਰ ਆਏ।ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਸੰਗੀਤ ਸਮਾਗਮਾਂ ਵਿੱਚੋਂ ਹੈ। ਇਹ ਈਵੈਂਟ ਹਰ ਅਪ੍ਰੈਲ ਮਹੀਨੇ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਲਗਾਤਾਰ ਦੋ ਹਫ਼ਤੇ ਦੇ ਹਰ ਵੀਕੈਂਡ ’ਤੇ ਹੁੰਦਾ ਹੈ। ਇਸ ਸਾਲ ਦੇ ਕੋਚੇਲਾ ਈਵੈਂਟ ਵਿੱਚ ਭਾਰਤੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਦੂਜੇ ਪਾਸੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਲੀ ਸੇਠੀ ਫੈਸਟੀਵਲ ਵਿੱਚ ਡੈਬਿਊ ਕਰਨ ਵਾਲੇ ਦੱਖਣੀ ਏਸ਼ੀਆਈ ਕਲਾਕਾਰਾਂ ਵਿੱਚੋਂ ਇੱਕ ਸਨ।

 

ਦਿਲਜੀਤ ਕੋਚੈਲਾ ਮਿਊਜ਼ਿਕ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਦਰਸ਼ਨ ਦੀ ਇੱਕ ਝਲਕ ਸਾਂਝੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ‘ਕੋਚੇਲਾ 2023’ ਮਿਊਜ਼ਿਕ ਫੈਸਟੀਵਲ ‘ਚ ਪਰਫਾਰਮ ਕੀਤਾ ਅਤੇ ਆਪਣੇ ਪੰਜਾਬੀ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਪਰਫਾਰਮੈਂਸ ਦੌਰਾਨ ਦਿਲਜੀਤ ਦਾ ਅਲੱਗ ਅੰਦਾਜ਼ ਦੇਖਣ ਨੂੰ ਮਿਲਿਆ। ਗਾਇਕ ਨੇ ਉੱਪਰ ਤੋਂ ਹੇਠਾਂ ਤੱਕ ਕਾਲੇ ਕੱਪੜਿਆਂ ਵਿੱਚ ਨਜ਼ਰ ਆਏ। ਜਿੱਥੇ ਇੱਕ ਪਾਸੇ ਉਸ ਨੇ ਕਾਲੀ ਪੱਗ ਪਹਿਨੀ ਸੀ, ਉੱਥੇ ਹੀ ਦੂਜੇ ਪਾਸੇ ਕਾਲੇ ਚਸ਼ਮੇ ਨਾਲ ਆਪਣਾ ਜਲਵਾ ਬਿਖੇਰ ਰਹੇ ਸਨ। ਦਿਲਜੀਤ ਦੁਸਾਂਝ ਨੇ ਆਪਣੇ ਹਿੱਟ ਗੀਤਾਂ ਨਾਲ ਕੋਚੈਲਾ ‘ਚ ਧੂਮ ਮਚਾਈ। 

Leave a Reply

Your email address will not be published. Required fields are marked *