ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ਰੂਮ ਉਦਘਾਟਨ ਮੌਕੇ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬੱਬੂ ਮਾਨ ਕਪੂਰਥਲਾ ਆਪਣੇ ਸ਼ੋਅ ਰੂਮ ਦੇ ਉਦਘਾਟਨ ਲਈ ਪਹੁੰਚੇ ਸੀ।
ਇਸ ਦੌਰਾਨ ਉਹਨਾਂ ਦੇ ਫੈਂਸ ਦੀ ਭੀੜ ਵੱਧਦੀ ਹੀ ਜਾ ਰਹੀ ਸੀ। ਜਿਸ ਕਾਰਨ ਪੁਲਿਸ ਨੇ ਭੀੜ ਨੂੰ ਖਦੇੜਨ ਲਈ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ।
ਦੱਸਿਆ ਜਾ ਰਿਹਾ ਹੈ ਕਿ ਭੀੜ ਇਹਨੀ ਵੱਧ ਗਈ ਸੀ ਕਿ ਕਾਫੀ ਮੁਸ਼ਕਤ ਤੋਂ ਬਾਅਦ ਪੁਲਿਸ ਨੇ ਭੀੜ ਦੇ ਕਾਬੂ ਪਾਇਆ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਸਤਾ ਬਣਾਉਣ ਲਈ ਪੁਲਿਸ ਨੂੰ ਲੋਕਾਂ ਤੋਂ ਅਪੀਲ ਕਰਨਾ ਪਿਆ।


