ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਏਅਰ ਇੰਡੀਆ ਚ ਉਡਾਨ ਚ ਪੰਜਾਬੀ ਮੂਲ ਦੇ ਵਿਅਕਤੀ ਨੂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਵਿਅਕਤੀ ਅਮਰੀਕਾ ਤੋਂ ਭਾਰਤ ਆ ਰਿਹਾ ਸੀ ਕਿ ਅਚਾਨਕ ਹੀ ਉਸਨੂੰ ਉਡਾਨ ਦੌਰਾਨ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਉੱਥੇ ਹੀ ਮ੍ਰਿਤਕ ਦੀ ਪਹਿਚਾਣ ਪਿੰਡ ਲ਼ੱਖਣ ਕੇ ਪੱਡਾ ਦੇ ਪਪਿੰਦਰਪਾਲ ਸਿੰਘ ਖੱਡਾ ਵੱਜੋਂ ਹੋਈ ਹੈ। ਇਸ ਤੋਂ ਇਲਾਵਾ ਮ੍ਰਿਤਕ ਦੇ ਬੇਟੇ ਦਾ ਕਹਿਣਾ ਹੈ ਕਿ ਉਸਦੇ ਮਾਤਾ ਪਿਤਾ ਵਾਸ਼ਿੰਗਟਨ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀ ਦਿੱਲੀ ਆ ਰਹੇ ਸੀ। ਉਹਨਾਂ ਨੂੰ ਉਡਾਨ ਵੇਲੇ ਬੇਚੈਨੀ ਹੋਈ ਤੇ ਉਹਨਾਂ ਦੀ ਛਾਤੀ ਚ ਦਰਦ ਉੱਠ ਪਿਆ। ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਉਹਨਾਂ ਦੀ ਮੌਤ ਦੇ ਕਾਰਨ ਘਰ ਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।

