ਗੁਰਦਾਸਪੁਰ (ਇੰਟ.)- ਭਾਰਤੀ ਪੁਰਸ਼ ਹਾਕੀ ਟੀਮ (Indian men's hockey team) ਦਾ 41 ਸਾਲ ਬਾਅਦ ਓਲੰਪਿਕ (Olympics) ਦੇ ਫਾਈਨਲ ਵਿਚ ਪਹੁੰਚਣ ਜਾ ਸੁਪਨਾ ਟੁੱਟ ਗਿਆ। ਟੋਕੀਓ ਓਲੰਪਿਕ (Tokyo Olympics) 2020 ਵਿਚ ਆਪਣੇ ਸ਼ਾਨਦਾਰ ਖੇਡ ਤੋਂ 49 ਸਾਲ ਬਾਅਦ ਪਹਿਲੀ ਵਾਰ ਸੈਮੀਫਾਈਨਲ (Semifinals) ਵਿਚ ਪਹੁੰਚੀ ਭਾਰਤੀ ਟੀਮ (Indian team) ਨੂੰ ਇਸ ਅਹਿਮ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ (World Champion Belgium) ਨੇ 5-2 ਨਾਲ ਹਰਾ ਦਿੱਤਾ।
read this- ਰਾਜ ਕੁੰਦਰਾ ਦੇ ਲੈਪਟਾਪ ਵਿਚੋਂ ਕ੍ਰਾਈਮ ਬ੍ਰਾਂਚ ਨੂੰ ਮਿਲੀਆਂ 68 ਅਸ਼ਲੀਲ ਫਿਲਮਾਂ
The score never tells the complete story. Nevertheless; the whole nation is proud of our hockey team. Pick yourself up boys! You played with grit and passion. We have one more game to go for podium finish.#Hockey #TokyoOlympics #Tokyo2020 #INDvBEL #SemiFinal @TheHockeyIndia pic.twitter.com/VcxFxgogXe
— Manjinder Singh Sirsa (@mssirsa) August 3, 2021
ਭਾਰਤੀ ਹਾਕੀ ਟੀਮ ਦੀ ਹਾਰ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਵਲੋਂ ਵੀ ਟਵੀਟ ਕੀਤਾ ਗਿਆ ਹੈ ਕਿ ਸਕੋਰ ਮਾਈਨੇ ਨਹੀਂ ਰੱਖਦੇ ਪਰ ਸਾਨੂੰ ਤੁਹਾਡੇ 'ਤੇ ਮਾਣ ਹੈ। ਤੁਸੀਂ ਬਹੁਤ ਵਧੀਆ ਖੇਡ ਖੇਡੀ। ਸਾਡੇ ਕੋਲ ਅਜੇ ਇਕ ਹੋਰ ਮੌਕਾ ਹੈ। ਇਸ ਹਾਰ ਨੂੰ ਲੈਕੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਾਰਦਿਕ ਸਿੰਘ ਦੇ ਘਰ ਮਾਯੂਸੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਹਾਰਦਿਕ ਸਿੰਘ ਦੇ ਪਿਤਾ ਐੱਸ.ਪੀ. ਵਰਿੰਦਰਪ੍ਰੀਤ ਸਿੰਘ ਜੋ ਕੇ ਖੁਦ ਹਾਕੀ ਦੇ ਨੈਸ਼ਨਲ ਲੈਵਲ ਦੇ ਖਿਡਾਰੀ ਰਹੇ ਹਨ। ਉਨ੍ਹਾਂ ਦਾ ਇਸ ਹਾਰ ਨੂੰ ਲੈਕੇ ਕਹਿਣਾ ਸੀ ਕਿ ਭਾਰਤੀ ਟੀਮ ਨੇ ਆਪਣੇ ਪੂਰੇ ਦਮ ਖਮ ਨਾਲ ਮੈਚ ਖੇਡਿਆ। ਮੈਚ ਵਿਚ ਚਾਰ ਹਾਫ ਦੌਰਾਨ ਹਰ ਹਾਫ ਵਿੱਚ ਅਲਗ-ਅਲਗ ਰਹੇ ਬੈਲਜੀਅਮ ਦੀ ਟੀਮ ਨੂੰ ਪੈਨਲਟੀ ਕਾਰਨਰ ਕਾਫੀ ਮਿਲੇ ਅਤੇ ਉਨ੍ਹਾਂ ਨੇ ਇਨ੍ਹਾਂ ਦਾ ਫਾਇਦਾ ਉਠਾਇਆ ਅਤੇ ਇਹੀ ਕਮੀ ਭਾਰਤੀ ਟੀਮ ਵਿੱਚ ਦਿਖਾਈ ਦਿੱਤੀ ਪਰ ਗੇਮ ਵਿੱਚ ਹਾਰ ਜਿੱਤ ਨਿਸ਼ਚਿਤ ਹੈ ਅਤੇ ਇਕ ਨੇ ਹਾਰਨਾ ਹੀ ਹੁੰਦਾ ਹੈ। ਹਾਕੀ ਵਿੱਚ ਜੋ ਟੀਮ ਵਧੀਆ ਪ੍ਰਦਰਸ਼ਨ ਕਰਦੀ ਹੈ ਜਿੱਤ ਉਸਦੀ ਝੋਲੀ ਵਿਚ ਪੈਂਦੀ ਹੈ ਪਰ ਹੁਣ ਭਾਰਤੀ ਟੀਮ ਨੂੰ ਤੀਸਰੇ ਸਥਾਨ ਲਈ ਆਪਣੀ ਚੰਗੀ ਖੇਡ ਖੇਡਣੀ ਪਵੇਗੀ ਅਤੇ ਸਾਨੂੰ ਉਮੀਦ ਹੈ ਕੇ ਭਾਰਤੀ ਟੀਮ ਤੀਸਰੇ ਸਥਾਨ 'ਤੇ ਕਾਬਜ਼ ਹੋਕੇ ਕਾਂਸੀ ਦਾ ਮੈਡਲ ਭਾਰਤ ਦੀ ਝੋਲੀ ਵਿਚ ਜ਼ਰੂਰ ਪਾਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर