ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ (Punjab Cabinet) ਦੀ ਮੀਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸੀ.ਐਮ. ਚੰਨੀ (CM Channi) ਨੇ ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਸੀ, ਪਰ ਫਿਲਹਾਲ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਕੈਬਨਿਟ ਦੀ ਮੀਟਿੰਗ ਹੁਣ 1 ਦਸੰਬਰ ਨੂੰ ਹੋਵੇਗੀ।
Also Read : CM ਚੰਨੀ ਨੇ ਬੱਚਿਆ ਨੂੰ ਹੈਲੀਕਾਪਟਰ ‘ਚ ਕਾਰਵਾਈ ਆਸਮਾਨ ਦੀ ਸੈਰ,ਕਿਹਾ- ‘ਕਦੇ ਹੁੰਦਾ ਸੀ ਮੇਰਾ ਵੀ ਇਹ ਸੁਪਨਾ’
ਜ਼ਿਕਰਯੋਗ ਹੈ ਕਿ ਸੂਬੇ ‘ਚ ਸੀ.ਐੱਮ. ਚੰਨੀ (CM Charanjit Singh Channi) ਦੀ ਸਰਕਾਰ ਬਣਦਿਆਂ ਹੀ ਮੰਤਰੀ ਮੰਡਲ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਕੁਝ ਸਮਾਂ ਪਹਿਲਾਂ ਵੀ ਸੀ.ਐਮ. ਚੰਨੀ ਵੱਲੋਂ ਹਰ ਹਫ਼ਤੇ ਕੈਬਨਿਟ ਮੀਟਿੰਗ (Cabinet Meeting) ਬੁਲਾਈ ਗਈ ਸੀ, ਜਿਸ ਦੌਰਾਨ ਸੂਬੇ ਦੇ ਲੋਕਾਂ ਲਈ ਕਈ ਅਹਿਮ ਫੈਸਲੇ ਵੀ ਲਏ ਜਾਂਦੇ ਸਨ।



