ਚੰਡੀਗੜ੍ਹ : ਪੰਜਾਬ ਅਤੇ ਛੱਤੀਸਗੜ੍ਹ ਸਰਕਾਰ ਲਖੀਮਪੁਰ ਹਿੰਸਾ ਵਿੱਚ ਮਾਰੇ ਗਏ 8 ਲੋਕਾਂ ਦੇ ਪਰਿਵਾਰਾਂ ਨੂੰ 50-50 ਲੱਖ ਦੀ ਮਦਦ ਦੇਵੇਗੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਐਲਾਨ ਕੀਤਾ ਹੈ।
Also Read : ਜੇਕਰ ਨਾ ਸੁਧਰੇ ਹਾਲਾਤ ਤਾਂ ਦੁਨੀਆ ਦੇ ਪੰਜ ਅਰਬ ਲੋਕਾਂ ਨੂੰ ਝੱਲਣਾ ਪਵੇਗਾ ‘ਪਾਣੀ ਸੰਕਟ’
ਦੱਸ ਦੇਈਏ ਕਿ ਯੂਪੀ ਸਰਕਾਰ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਸਮੇਤ ਪੰਜ ਕਾਂਗਰਸੀ ਨੇਤਾਵਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਚਿਨ ਪਾਇਲਟ ਸ਼ਾਮਲ ਹਨ। ਰਾਹੁਲ ਲਖਨnow ਪਹੁੰਚ ਗਏ ਹਨ, ਇੱਥੋਂ ਰਾਹੁਲ ਪਹਿਲਾਂ ਸੀਤਾਪੁਰ ਜਾਣਗੇ, ਫਿਰ ਉੱਥੋਂ ਪ੍ਰਿਯੰਕਾ ਦੇ ਨਾਲ ਪੀੜਤ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੇੜੀ ਲਈ ਰਵਾਨਾ ਹੋਣਗੇ। ਰਾਹੁਲ-ਪ੍ਰਿਯੰਕਾ ਨੂੰ ਸੀਤਾਪੁਰ ਤੋਂ ਲਖੀਮਪੁਰ ਲੈ ਜਾਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।



