LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਜੈਪਾਲ ਭੁੱਲਰ ਦੇ ਘਰ ਬਾਹਰ ਲੱਗੇ ਪੋਸਟਰ

bhullar father

ਲੁਧਿਆਣਾ (ਇੰਟ.)- ਜਗਰਾਓ (Jagraon) ਵਿਚ ਦੋ ਏ.ਐੱਸ.ਆਈ. (ASI) ਦੇ ਕਤਲ (Murder) ਦੇ ਮਾਮਲੇ ਵਿਚ ਗੈਂਗਸਟਰ ਜੈਪਾਲ ਭੁੱਲਰ (Gangster jaipal Bhullar) ਅਤੇ ਜਸਪ੍ਰੀਤ ਜੱਸੀ (Jaspreet jassi) ਦੇ ਕੋਲਕਾਤਾ (Calcutta) ਵਿਚ ਹੋਏ ਐਨਕਾਉਂਟਰ (Encounter) ਮਾਮਲੇ ਵਿਚ ਸ਼ੁੱਕਰਵਾਰ ਨੂੰ ਜੈਪਾਲ ਦੇ ਪਿਤਾ ਜੈਪਾਲ ਦੇ ਪਿਤਾ ਨੇ ਸੁਪਰੀਮ ਕੋਰਟ (Supreme Court) ਵਿਚ ਲਗਾਈ ਰੀ-ਪੋਸਟਮਾਰਟਮ ਦੀ ਐਪਲੀਕੇਸ਼ਨ (Application) 'ਤੇ ਰਿਐਕਟ ਕਰਦੇ ਹੋਏ ਹਾਈਕੋਰਟ (High Court) ਨੂੰ ਉਕਤ ਮਾਮਲੇ ਦੀ ਸੁਣਵਾਈ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਜੈਪਾਲ ਦੀ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਹੀ ਗਈ ਹੈ। ਇਸ ਮਾਮਲੇ ਵਿਚ ਸੁਣਵਾਈ ਸੋਮਵਾਰ ਨੂੰ ਹੋਵੇਗੀ।

How Jaipal Bhullar became Punjab's most wanted gangster - Hindustan Times

Read this- ਕਿਸਾਨਾਂ ਨੇ ਕੀਤਾ ਲੁਧਿਆਣਾ-ਚੰਡੀਗੜ੍ਹ ਕੀਤਾ ਜਾਮ, ਧਰਨਾ ਲਗਾ ਕਰ ਰਹੇ ਇਹ ਮੰਗ

ਦੂਜੇ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਜੈਪਾਲ ਭੁੱਲਰ ਦੇ ਘਰ ਦੇ ਬਾਹਰ ਪੋਸਟਰ ਚਿਪਕਾ ਦਿੱਤੇ ਹਨ। ਸੁਪਰੀਮ ਕੋਰਟ ਨੇ ਪਰਿਵਾਰ ਨੂੰ ਜੈਪਾਲ ਭੁੱਲਰ ਦੀ ਲਾਸ਼ ਮੋਰਚਰੀ ਵਿਚ ਰਖਵਾਉਣ ਦੇ ਹੁਕਮ ਦਿੱਤੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ। ਇਸ ਪਿੱਛੋਂ ਪ੍ਰਸ਼ਾਸਨ ਵਲੋਂ ਜੈਪਾਲ ਦੇ ਘਰ ਦੇ ਬਾਹਰ ਪੁਲਸ ਮੁਲਾਜ਼ਮ ਵੀ ਤਾਇਨਾਤ ਹਨ। ਦੂਜੇ ਪਾਸੇ ਜੈਪਾਲ ਭੁੱਲਰ ਦੇ ਪਰਿਵਾਰ ਨੇ ਜੈਪਾਲ ਦੀ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੈਪਾਲ ਭੁੱਲਰ ਦੇ ਪਿਤਾ ਦਾ ਕਹਿਣਾ ਹੈ ਕਿ ਲਾਸ਼ ਨੂੰ ਪੀ. ਜੀ. ਆਈ. ਚੰਡੀਗੜ੍ਹ ਜਾਂ ਫਿਰ ਏਮਜ਼ ਵਿਚ ਹੀ ਰਖਵਾਇਆ ਜਾਵੇ ਅਤੇ ਉਥੇ ਲਾਸ਼ ਦਾ ਦੋਬਾਰਾ ਪੋਸਟਮਾਰਟਮ ਕਰਵਾਇਆ ਜਾਵੇ।

My Son Was Brutally Beaten': Gangster Jaipal Bhullar's Family Demands  Probe, Refuse to Cremate Body

Read this- ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ, ਚੋਣਾਂ 'ਚ ਹਾਸਲ ਕੀਤੀ ਵੱਡੀ ਜਿੱਤ
ਦਰਅਸਲ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਜਦੋਂ ਪਰਿਵਾਰ ਵਲੋਂ ਲਾਸ਼ ਘਰ ਲਿਆਂਦੀ ਗਈ। ਪਰਿਵਾਰ ਜਦੋਂ ਜੈਪਾਲ ਦਾ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰਨ ਲੱਗਾ ਤਾਂ ਜਦੋਂ ਲਾਸ਼ ਨੂੰ ਨਹਿਲਾਇਆ ਜਾ ਰਿਹਾ ਸੀ ਤਾਂ ਜੈਪਾਲ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨਜ਼ਰ ਆਏ ਅਤੇ ਉਸ ਦਾ ਗੁੱਟ ਟੁੱਟਿਆ ਹੋਇਆ ਸੀ।
ਇਸ 'ਤੇ ਉਸਦੇ ਪਿਤਾ ਨੇ ਜੈਪਾਲ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤਕ ਉਸ ਦੇ ਬੇਟੇ ਦਾ ਡਾਕਟਰਾਂ ਦੀ ਇਕ ਕਮੇਟੀ ਪਾਸੋਂ ਵੀਡੀਓਗ੍ਰਾਫੀ ਕਰਦੇ ਹੋਏ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

In The Market