Punjab News: ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਿੱਚ ਕਟੌਤੀ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਦੀ ਸੁਰੱਖਿਆ ਵਿੱਚ ਹੋਈ ਕਟੌਤੀ 'ਤੇ ਅੱਜ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਐਤਵਾਰ ਨੂੰ ਪਟਿਆਲਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਸ਼ੱਕੀ ਗਤੀਵਿਧੀ ਅਤੇ ਇੱਕ ਅਣਪਛਾਤੇ ਵਿਅਕਤੀ ਦੀ ਮੌਜੂਦਗੀ ਦੀ ਰਿਪੋਰਟ ਕੀਤੀ ਸੀ।ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਮਾਮਲੇ 'ਤੇ ਪੰਜਾਬ ਦੇ ਡੀਜੀਪੀ ਅਤੇ ਪਟਿਆਲਾ ਦੇ ਐਸਐਸਪੀ ਨਾਲ ਗੱਲ ਕੀਤੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਂਗਰਸੀ ਆਗੂ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨਾਲ ਮੀਟਿੰਗ ਕਰ ਰਹੇ ਸਨ। ਇੱਕ ਟਵੀਟ ਵਿੱਚ, ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਰਿਹਾਇਸ਼ ਦੀ ਛੱਤ 'ਤੇ ਸ਼ਾਮ 7 ਵਜੇ ਦੇ ਕਰੀਬ ਇੱਕ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਸਲੇਟੀ ਕੰਬਲ ਵਿੱਚ ਲਪੇਟ ਲਿਆ ਸੀ। ਸਿੱਧੂ ਨੇ ਟਵੀਟ ਕੀਤਾ ਅਤੇ ਕਿਹਾ, "ਨੌਕਰ ਨੇ ਅਲਾਰਮ ਵਜਾਇਆ ਅਤੇ ਮਦਦ ਲਈ ਬੁਲਾਇਆ, ਉਹ ਤੁਰੰਤ ਭੱਜ ਗਿਆ ਅਤੇ ਬਚ ਗਿਆ," ਸਿੱਧੂ ਨੇ ਟਵੀਟ ਕੀਤਾ ਅਤੇ ਕਿਹਾ: "ਇਹ ਸੁਰੱਖਿਆ ਦੀ ਕਮੀ ਮੈਨੂੰ ਪੰਜਾਬ ਲਈ ਆਵਾਜ਼ ਉਠਾਉਣ ਤੋਂ ਨਹੀਂ ਰੋਕੇਗੀ।" ਸਿੱਧੂ ਦੇ ਦਫ਼ਤਰ ਨੂੰ ਸੰਭਾਲਣ ਵਾਲੇ ਗੌਤਮ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਕਾਂਗਰਸੀ ਆਗੂ ਧਰਮਵੀਰ ਗਾਂਧੀ ਨਾਲ ਮੀਟਿੰਗ ਕਰ ਰਹੇ ਸਨ। ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਹਾਲ ਹੀ ਵਿੱਚ ਜੇਲ੍ਹ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਦਾ ਸੁਰੱਖਿਆ ਘੇਰਾ ਘਟਾ ਦਿੱਤਾ ਗਿਆ ਸੀ। "ਉਸਦਾ ਸੁਰੱਖਿਆ ਕਵਰ, ਜੋ ਪਹਿਲਾਂ Z+ ਸੀ, ਉਸ ਨੂੰ Y ਸੁਰੱਖਿਆ ਕਵਰ ਵਿੱਚ ਘਟਾ ਦਿੱਤਾ ਗਿਆ ਸੀ,"
Punjab News: ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ(Mukesh Ambani) ਦੀ ਪਤਨੀ ਨੀਤਾ ਅੰਬਾਨੀ(Nita Ambani), PL 2023 ਵਿੱਚ ਮੁੰਬਈ ਇੰਡੀਅਨਜ਼ (MI) ਦੀ ਜਿੱਤ ਲਈ ਪ੍ਰਾਰਥਨਾ ਕਰਨ ਲਈ ਬੁੱਧਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚੀ। ਆਪਣੀ ਟੀਮ ਦੀ MI ਜਰਸੀ ਪਹਿਨ ਕੇ, ਉਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਈ। ਨੀਤਾ ਅੰਬਾਨੀ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਜਦੋਂ MI ਟੀਮ ਪੰਜਾਬ ਕਿੰਗਜ਼ 11 ਨਾਲ ਮੈਚ ਖੇਡ ਰਹੀ ਸੀ। ਨੀਤਾ ਅੰਬਾਨੀ MI ਟੀਮ ਦੀ ਜਰਸੀ ਪਹਿਨ ਕੇ ਹਰਿਮੰਦਰ ਸਾਹਿਬ ਪਹੁੰਚੀ (Nita Ambani at Golden Temple, Amritsar) ਅਤੇ ਸਿੱਧੇ ਸੂਚਨਾ ਕੇਂਦਰ ਪਹੁੰਚੀ। ਜਿਸ ਵਿੱਚ ਉਸਨੇ ਗੁਲਾਬੀ ਚੁੰਨੀ ਲੈ ਕੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਆਪਣਾ ਸਿਰ ਢੱਕਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਗੁਰੂਘਰ ਦੀ ਪਰਿਕਰਮਾ ਕੀਤੀ। ਉਸਨੇ ਗੁਰੂਘਰ ਵਿੱਚ ਵੀ ਮੱਥਾ ਟੇਕਿਆ। ਕੜਾਹ ਪ੍ਰਸ਼ਾਦ ਪ੍ਰਾਪਤ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ। ਆਈਪੀਐਲ 2023 ...
Amritser News: ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਫ਼ੌਜੀ ਪਿਤਾ ਨੇ ਪੁੱਤਰ ਦੀ ਇੱਛਾ 'ਚ ਆਪਣੀ 7 ਮਹੀਨੇ ਦੀ ਬੱਚੀ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮਾਂ ਨੇ ਬੱਚੀ ਨੂੰ ਗੰਭੀਰ ਹਾਲਤ 'ਚ ਤੁਰੰਤ ਹਸਪਤਾਲ 'ਚ ਭਰਤੀ ਕਰਵਾ ਕੇ ਉਸ ਦੀ ਜਾਨ ਬਚਾਈ। ਦੱਸ ਦੇਈਏ ਕਿ ਪੁਲਿਸ ਨੇ ਇਸ ਮਾਮਲੇ 'ਚ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਲੜਕੀ ਦੇ ਪਿਤਾ ਕੁਲਦੀਪ ਸਿੰਘ, ਦਾਦਾ ਬਲਵਿੰਦਰ ਸਿੰਘ, ਦਾਦੀ ਰਾਜਵਿੰਦਰ ਕੌਰ ਅਤੇ ਚਾਚਾ ਗੁਰਦੀਪ ਸਿੰਘ ਵਾਸੀ ਪਿੰਡ ਮੱਕੇਵਾਲ ਰਮਦਾਸ ਵਜੋਂ ਹੋਈ ਹੈ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2017 ਵਿਚ ਕੁਲਦੀਪ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਫੌਜ਼ ਵਿੱਚ ਹੈ ਅਤੇ ਹੁਣ ਉਹ ਦਿੱਲੀ ਵਿੱਚ ਹੈ। ਸਾਲ 2018 ਵਿੱਚ ਉਨ੍ਹਾਂ ਦੀ ਇੱਕ ਧੀ ਹੋਈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। 2019 ਵਿੱਚ ਉਸ ਦੀ ਇੱਕ ਹੋਰ ਧੀ ਹੋਈ, ਜੋ ਹੁਣ 4 ਸਾਲ ਦੀ ਹੈ। ਜਦੋਂ ਉਹ ਤੀਸਰੀ ਵਾਰ ਦੁਬਾਰਾ ਗਰਭਵਤੀ ਹੋਈ ਤਾਂ ਉਸ ਦੇ ਪਤੀ ਨੇ ਪ੍ਰੈਗਨੈਂਸੀ ਟੈਸਟ ਕਰਵਾ ਕੇ ਬੇਟੀ ਦਾ ਗਰਭਪਾਤ ਕਰਵਾ ਦਿੱਤਾ। ਸੱਤ ਮਹੀਨੇ ਪਹਿਲਾਂ ਚੌਥੀ ਵਾਰ ਇੱਕ ਹੋਰ ਧੀ ਨੇ ਜਨਮ ਲਿਆ। ਉਸ ਦਾ ਪਤੀ, ਸੱਸ ਅਤੇ ਸਹੁਰਾ ਉਸ ਨੂੰ ਪੁੱਤਰ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਦਾ ਪਤੀ ਉਸ ਨੂੰ ਦਿੱਲੀ ਤੋਂ ਫ਼ੋਨ 'ਤੇ ਛੱਡਣ ਦੀ ਧਮਕੀ ਦਿੰਦਾ ਸੀ। 28 ਅਪ੍ਰੈਲ ਨੂੰ ਸਵੇਰੇ 10 ਵਜੇ ਦੇ ਕਰੀਬ ਲੜਕੀ ਆਪਣੇ ਸਹੁਰੇ ਕੋਲ ਸੀ ਅਤੇ ਆਪਣੇ ਪਤੀ ਦੇ ਕਹਿਣ 'ਤੇ ਸਹੁਰੇ ਨੇ 7 ਮਹੀਨਿਆਂ ਦੀ ਲੜਕੀ ਨੂੰ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਉਸ ਦੀ ਬੱਚੀ ਨੂੰ ਉਲਟੀਆਂ ਆਉਣ ਲੱਗੀਆਂ। ਉਸ ਦੀ ਸਿਹਤ ਵਿਗੜਨ ਲੱਗੀ। ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਲੜਕੀ ਨੂੰ ਦੋ ਦਿਨਾਂ ਤੱਕ ਦਾਖਲ ਕਰਵਾਇਆ ਗਿਆ। ਬੱਚੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਉਸ ਦੀ ਜਾਨ ਬਚ ਗਈ। ਜਿਸ ਨੂੰ ਡਾਕਟਰਾਂ ਨੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਹੈ। ਜਾਂਚ ਅਧਿਕਾਰੀ ਥਾਣਾ ਰਮਦਾਸ ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ। ਸਾਰੇ ਫਰਾਰ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਪਠਾਨਕੋਟ: ਪਠਾਨਕੋਟ ਦੇ ਮਾਧੋਪੁਰ ਵਿੱਚ ਐਤਵਾਰ ਦੀ ਰਾਤ ਨੂੰ ਕਾਰ UBDC ਨਹਿਰ ਵਿੱਚ ਡਿੱਗ ਗਈ ਹੈ। ਕਾਰ ਵਿੱਚ 5 ਲੋਕ ਸਵਾਰ ਸਨ ਜਿੰਨ੍ਹਾਂ ਵਿੱਚੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ 2 ਲੋਕਾਂ ਦੀ ਜਾਨ ਬਚ ਗਈ ਹੈ। NDRF ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਸੰਯੁਕਤ ਮੁੰਹਿਮ ਚਲਾ ਕੇ ਲਾਸ਼ਾਂ ਨੂੰ ਨਹਿਰ ਵਿੱਚੋਂ ਬਰਾਮਦ ਕਰ ਲਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸੇ ਦੇ ਸ਼ਿਕਾਰ ਹੋਏ ਪੰਜ ਲੋਕ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਪਠਾਨਕੋਟ ਦੇ ਮੁਲਾਜ਼ਮ ਹਨ ਜੋ ਕਿ ਐਤਵਾਰ ਦੀ ਛੁੱਟੀ ਹੋਣ ਕਰਕੇ ਕਿਤੇ ਘੁੰਮਣ ਲਈ ਜਾ ਰਹੇ ਸਨ ਅਤੇ ਇਸ ਮਾਮਲੇ ਵਿੱਚ ਸੁਰੱਖਿਅਤ ਕਰਮਚਾਰੀਆਂ ਦੇ ਨਾਮ ਪ੍ਰਿੰਸ ਰਾਜ ਪੁੱਤਰ ਹਰੀਕ੍ਰਿਸ਼ਨ ਜੋ ਕਿ ਬਿਹਾਰ ਦੇ ਵਸਨੀਕ ਹਨ ਅਤੇ ਇਸ ਤੋਂ ਇਲਾਵਾ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਜੋ ਕਿ ਰਾਜਸਥਾਨ ਦੇ ਰਹਿਣ ਵਾਲੇ ਹਨ। DSP ਧਾਰਕਲਾ ਰਜਿੰਦਰ ਮਿਨਹਾਸ ਨੇ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਲੋਕ ਛਲਾਂਗ ਲਗਾ ਕੇ ਗੱਡੀ ਵਿੱਚੋਂ ਬਾਹਰ ਨਿਕਲ ਆਏ ਉਨ੍ਹਾਂ ਨੇ ਦੱਸਿਆ ਹੈ ਕਿ ਜਿਹੜਾ ਵਿਅਕਤੀ ਗੱਡੀ ਚਲਾ ਰਿਹਾ ਸੀ ਉਹ ਅਨਟਰੈਂਨਡ ਸੀ ਅਤੇ ਜਦੋਂ ਉਹ ਮਿਰਜਾਪੁਰ ਤੋਂ ਨਹਿਰ ਦੇ ਕਿਨਾਰੇ ਤੋਂ ਵਾਪਾਸ ਆ ਰਹੇ ਸਨ ਤਾਂ ਡਰਾਈਵਰ ਨੇ ਬ੍ਰੇਕ ਦੀ ਜਗ੍ਹਾ ਐਕਸਲੇਟਰ ਦਬਾ ਦਿੱਤਾ ਜਿਸ ਕਾਰਨ ਗੱਡੀ ਅਸੰਤੁਲਿਤ ਹੋ ਕੇ ਨਹਿਰ ਵਿੱਚ ਡਿੱਗ ਗਈ।
ਅੰਮ੍ਰਿਤਸਰ: ਅੰਮ੍ਰਿਤਸਰ ਦੇ ਕਲੱਬਾਂ ਅਤੇ ਬਾਰ ਰੈਸਟੋਰੈਂਟਾਂ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿਚਲੇ ਕਲੱਬਾਂ ਅਤੇ ਬਾਰ ਰੈਸਟੋਰੈਂਟਾਂ ਦੇ ਮਾਲਕ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਦੇ ਸੀ ਜਿਸ ਨਾਲ ਉਹ ਪੰਜਾਬ ਸਰਕਾਰ ਨੂੰ ਵੱਡਾ ਚੂਨਾ ਲਗਾ ਰਹੇ ਸੀ। ਕਲੱਬਾਂ ਅਤੇ ਬਾਰ ਰੈਸਟੋਰੈਂਟਾ ਦੇ ਮਾਲਕ 18 ਹਜ਼ਾਰ ਦੀ ਬੋਤਲ ਨੂੰ 30 ਹਜ਼ਾਰ ਚ ਵੇਚ ਰਹੇ ਸੀ ਅਤੇ 14 ਫੀਸਦ ਦੀ ਥਾਂ ਲੋਕਾਂ ਤੋਂ 22 ਫੀਸਦ ਵੈਟ ਲਿਆ ਜਾ ਰਿਹਾ ਸੀ। ਜਦਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਸਿਰਫ਼ 14 ਫੀਸਦ ਵੈਟ ਲਿਆ ਜਾ ਸਕਦਾ ਹੈ। ਜਿੱਥੇ ਇਹ ਲੋਕ ਸਰਕਾਰ ਨੂੰ ਚੂਨਾ ਲਗਾ ਰਹੇ ਸਨ ਉੱਥੇ ਹੀ ਲੋਕਾਂ ਨੂੰ ਵੀ ਠੱਗ ਰਹੇ ਸਨ।ਮਿਲੀ ਜਾਣਕਾਰੀ ਮੁਤਾਬਿਕ ਐਕਸਾਇਜ਼ ਦੀਆਂ ਟੀਮਾਂ ਨੇ ਬੋਤਲਾਂ ਨੂੰ ਜ਼ਬਤ ਕਰ ਲਿਆ ਹੈ।
Pakistani drones : ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਹੈਰੋਇਨ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਵਧਦੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਤਿੰਨ ਦਿਨਾਂ ਵਿੱਚ ਤੀਜੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਬਾਰਡਰ 'ਤੇ 56 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਬਟਾਲੀਅਨ 113 ਦੇ ਜਵਾਨ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਬੀਓਪੀ ਘਣਕੇ ਬੇਟ ਵਿਖੇ ਗਸ਼ਤ 'ਤੇ ਸਨ। ਰਾਤ ਦੇ 2 ਵਜੇ ਭਾਰਤੀ ਸਰਹੱਦ ਵੱਲ ਡਰੋਨ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। 4 ਮਿੰਟ ਤੱਕ ਭਾਰਤੀ ਸਰਹੱਦ ਵਿੱਚ ਰੁਕਣ ਤੋਂ ਬਾਅਦ 2.04 ਵਜੇ ਡਰੋਨ ਵਾਪਸ ਪਰਤਿਆ। ਦੂਜੇ ਪਾਸੇ ਬੀਓਪੀ ਰਾਮਕੋਟ ਥਾਣਾ ਲੋਪੋਕੇ ਤੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਬਟਾਲੀਅਨ 22 ਦੇ ਜਵਾਨ ਸਵੇਰ ਦੀ ਗਸ਼ਤ 'ਤੇ ਸਨ। ਸਵੇਰੇ 10 ਵਜੇ ਦੇ ਕਰੀਬ, ਉਸਨੇ ਇੱਕ ਪੈਕੇਟ ਦੇਖਿਆ ਜਿਸ ਵਿੱਚ ਹਲਕੀ ਝਪਕਦੀਆਂ ਪੱਟੀਆਂ ਅਤੇ ਇੱਕ ਹੁੱਕ ਲੱਗਾ ਹੋਇਆ ਸੀ। ਇਹ ਖੇਪ ਵੀ ਡਰੋਨ ਰਾਹੀਂ ਹੀ ਸੁੱਟੀ ਗਈ ਸੀ। ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 5 ਪੈਕੇਟ ਬਰਾਮਦ ਹੋਏ। ਜਾਂਚ ਤੋਂ ਬਾਅਦ ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ 7.980 ਕਿਲੋ ਪਾਇਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 56 ਕਰੋੜ ਦੇ ਕਰੀਬ ਹੈ।
Amritpal wife Kirandeep Kaur: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਉੱਤੇ ਰੋਕਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਰਨਦੀਪ ਕੌਰ ਲੰਡਨ ਜਾਣਾ ਚਾਹੁੰਦੀ ਸੀ। ਪੁਲਿਸ ਨੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਲੰਡਨ ਲਈ 1.30 ਵਜੇ ਦੀ ਉਡਾਨ ਸੀ। ਇਸ ਉਡਾਨ ਰਹੀ ਉਹ ਲੰਡਨ ਭੱਜਣਾ ਚਾਹੁੰਦੀ ਸੀ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਅਫ਼ਵਾਹ ਉੱਤੇ ਯਕੀਨ ਨਾ ਕੀਤਾ ਜਾਵੇ।
Dr. Navjot Kaur Sidhu : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਨੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਦੂਜਿਆਂ ਦਾ ਦਰਦ ਜਾਣਿਆ ਹੈ। ਉਸਨੇ ਆਪਣੇ ਲੰਬੇ ਵਾਲ ਕੱਟੇ, ਉਹਨਾਂ ਨੂੰ ਦਾਨ ਕਰ ਦਿੱਤੇ। ਆਪਣੇ ਲੜਕੇ ਦੇ ਕੱਟੇ ਹੋਏ ਲੁੱਕ ਨੂੰ ਸਾਂਝਾ ਕਰਦੇ ਹੋਏ, ਉਸਨੇ ਲੋਕਾਂ ਨੂੰ ਆਪਣੇ ਵਾਲ ਦਾਨ ਕਰਨ ਲਈ ਵੀ ਕਿਹਾ ਤਾਂ ਜੋ ਇੱਕ ਲੋੜਵੰਦ ਕੈਂਸਰ ਮਰੀਜ਼ ਨੂੰ ਇੱਕ ਸਸਤੀ ਵਿੱਗ ਮਿਲ ਸਕੇ। Throwing things down the drain could mean a lot to others.Just enquired about the cost of natural hair wig for myself which I will require after 2nd chemotherapy;around 50,000 to 70,000 rs. So I chose to donate my hair for a cancer patient because more donations mean cheaper wigs pic.twitter.com/DCuPIPXpG2 — DR NAVJOT SIDHU (@DrDrnavjotsidhu) April 19, 2023 ਟਵਿੱਟਰ 'ਤੇ ਆਪਣੀ ਪੋਸਟ ਸਾਂਝੀ ਕਰਦਿਆਂ ਡਾਕਟਰ ਨਵਜੋਤ ਕੌਰ ਨੇ ਕਿਹਾ- ਚੀਜ਼ਾਂ ਨੂੰ ਨਾਲੇ 'ਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਹੁਣੇ ਹੀ ਆਪਣੇ ਲਈ ਇੱਕ ਕੁਦਰਤੀ ਵਾਲ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਜਿਸਦੀ ਮੈਨੂੰ ਦੂਜੀ ਕੀਮੋ...
ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੰਡਿਆਲਾ ਇਲਾਕੇ ਦੇ ਰਹਿਣ ਵਾਲੇ ਸੂਬਾ ਭਾਜਪਾ ਐਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਗੋਲ਼ੀ ਮਾਰਨ ਵਾਲੇ ਵਿਅਕਤੀ ਦੀ ਵੀਡੀਓ ਸਾਹਮਣੇ ਆਈ ਹੈ। ਘਟਨਾ ਗੁਆਂਢੀ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਫਿਲਹਾਲ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ ਹਸਪਤਾਲ ਵਿੱਚ ਭਾਜਪਾ ਆਗੂ ਦੀ ਸਿਹਤ ਵਿੱਚ ਵੀ ਸੁਧਾਰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪ ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ, ਪਰ ਬਾਅਦ ਵਿੱਚ ਛੱਡ ਦਿੱਤਾ ਗਿਆ।
Ammritpal Poster News: ਬਟਾਲਾ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਪੋਸਟਰ ਲਗਾਏ ਗਏ ਹਨ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨਾਂ ਉੱਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਇਹ ਪੋਸਟਰ ਸਟੇਸ਼ਨ ਦੇ ਹਰ ਐਂਟਰੀ ਗੇਟ ਅਤੇ ਪਲੇਟਫਾਰਮਾਂ 'ਤੇ ਲਗਾਏ ਗਏ ਹਨ। ਪੋਸਟਰ ਰਾਹੀਂ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਉਸ ਨੂੰ ਫੜਨ ਵਾਲੇ ਨੂੰ ਢੁਕਵਾਂ ਇਨਾਮ ਦਿੱਤਾ ਜਾਵੇਗਾ। ਇਹ ਪੋਸਟਰ ਜੀਆਰਪੀ ਵੱਲੋਂ ਲਾਏ ਗਏ ਹਨ, ਜਿਨ੍ਹਾਂ ’ਤੇ ਜੀਆਰਪੀ ਅਧਿਕਾਰੀਆਂ ਦੇ ਮੋਬਾਈਲ ਨੰਬਰ ਵੀ ਦਿੱਤੇ ਗਏ ਹਨ। ਪਪਲਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੋਰ ਚੌਕਸ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਜਾਂਦਾ ਹੈ।
Papalpreet Singh News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੀ ਤਸਵੀਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਈਜੀ ਸੁਖਚੈਨ ਸਿੰਘ ਗਿੱਲ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਪੁਸ਼ਟੀ ਕੀਤੀ ਹੈ। ਗ੍ਰਿਫ਼ਤਾਰੀ ਮਗਰੋਂ ਪਪਲਪ੍ਰੀਤ ਸਿੰਘ ਪਹਿਲੀ ਤਸਵੀਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ ਵਿੱਚ ਤੁਸੀ ਦੇਖ ਰਹੇ ਹੋ ਕਿ ਦੋ ਪੁਲਿਸ ਅਧਿਕਾਰੀ ਆਸੇ-ਪਾਸੇ ਤੁਰ ਰਹੇ ਹਨ ਉਥੇ ਹੀ ਪਪਲਪ੍ਰੀਤ ਸਿੰਘ ਨੇ ਭੂਰੀ ਨਾਲ ਆਪਣਾ ਅੱਧਾ ਮੂੰਹ ਢੱਕਿਆ ਹੋਇਆ ਹੈ। ਇਹ ਤਸਵੀਰ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਈ ਹੈ। ਅੰਮ੍ਰਿਤਪਾਲ ਦੀ ਭਾਲ ਜਾਰੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਅੰਮ੍ਰਿਤਪਾਲ ਸਿੰਘ ਨੂੁੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਜਾ ਰਿਹਾ ਹੈ।
DGP Gaurav Yadav: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਅੰਮ੍ਰਿਤਸਰ ਪਹੁੰਚੇ ਹਨ। ਡੀਜੀਪੀ ਗੌਰਵ ਯਾਦਵ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡੀਸੀਪੀ ਪਰਮਿੰਦਰ ਭੰਡਾਲ ਵੀ ਮੌਜੂਦ ਸਨ। ਡੀਜੀਪੀ ਦਾ ਵੱਡਾ ਬਿਆਨ ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਰੂਹ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਮਦਦ ਨਾਲ ਦੇਸ਼ 'ਚ ਅਸ਼ਾਂਤੀ ਫੈਲਾਉਣ ਵਾਲਿਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਚੱਲ ਰਹੀਆ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ। Today, I paid obeisance at Shri Darbar Sahib in #Amritsar and prayed for the peace & harmony of the state.Reviewed security arrangements for the upcoming #Baisakhi celebrations, @PunjabPoliceInd will keep #Punjab safe and secure.#SafePunjab pic.twitter.com/q9LsFsXqrW — DGP Punjab Police (@DGPPunjabPolice) April 10, 2023 ...
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਨਸੀਈਆਰਟੀ ਵੱਲੋਂ ਸਿਲੇਬਸ ਦੀਆਂ ਕਿਤਾਬਾਂ ’ਚ ਸਿੱਖਾਂ ਸਬੰਧੀ ਗਲਤ ਜਾਣਕਾਰੀ ਦੇਣ ’ਤੇ ਸਖ਼ਤ ਇਤਰਾਜ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਨਸੀਈਆਰਟੀ ਸਿੱਖਾਂ ਨਾਲ ਸਬੰਧਤ ਇਤਿਹਾਸਕ ਵੇਰਵਿਆਂ ਨੂੰ ਗਲਤ ਅਰਥਾਂ ’ਚ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਸ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ‘ਸੁਤੰਤਰ ਭਾਰਤ ’ਚ ਰਾਜਨੀਤੀ’ ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਭੁਲੇਖਾ ਪਾਊ ਜਾਣਕਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਦੁਖੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਕਰਦਿਆਂ ਸਿੱਖਾਂ ਨੂੰ ਵੱਖਵਾਦੀ ਪੇਸ਼ ਕਰਨਾ ਹਰਗਿਜ਼ ਜਾਇਜ਼ ਨਹੀਂ ਹੈ, ਲਿਹਾਜਾ ਐਨਸੀਈਆਰਟੀ ਇਸ ਨੂੰ ਤੁਰੰਤ ਹਟਾਏ। ਇਤਿਹਾਸ ਦੀ ਗਲਤ ਵਿਆਖਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਾਰ੍ਹਵੀਂ ਦੀ ਕਿਤਾਬ ’ਚੋਂ ਕੁਝ ਜਾਣਕਾਰੀਆਂ ਹਟਾਉਣ ਅਤੇ ਕੁਝ ਨਵੀਆਂ ਸ਼ਾਮਲ ਕਰਨ ਸਮੇਂ ਫਿਰਕੂਪੱਖ ਤੋਂ ਕਾਰਵਾਈ ਕੀਤੀ ਗਈ ਹੈ। ਦੁੱਖ ਦੀ ਗੱਲ ਹੈ ਕਿ ਜੋ ਮੌਜੂਦਾ ਕੇਂਦਰ ਸਰਕਾਰ ਨੂੰ ਵਾਰਾ ਖਾਂਦਾ ਹੈ, ਉਸ ਅਨੁਸਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਖਾਸ ਕਰਕੇ ਘੱਟ ਗਿਣਤੀਆਂ ਬਾਰੇ ਪਾਠਕ੍ਰਮ ਖਤਮ ਕੀਤੇ ਜਾ ਰਹੇ ਹਨ ਅਤੇ ਮਨਮਰਜੀ ਦਾ ਸਿਲੇਬਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਅਨੁਸਾਰ ਸੋਚੀ ਸਮਝੀ ਚਾਲ ਤਹਿਤ ਹੀ ‘ਸੁਤੰਤਰ ਭਾਰਤ ’ਚ ਰਾਜਨੀਤੀ’ ਪੁਸਤਕ ਵਿਚ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਕੀਤੀ ਗਈ ਹੈ। ਗਲਤ ਢੰਗ ਨਾਲ ਪੇਸ਼ਕਾਰੀ ਉੱਤੇ ਇਤਰਾਜ਼ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਇਕ ਇਤਿਹਾਸਕ ਦਸਤਾਵੇਜ਼ ਹੈ ਜਿਸ ਵਿਚ ਕੋਈ ਵੀ ਗਲਤ ਗੱਲ ਸ਼ਾਮਲ ਨਹੀਂ ਹੈ। ਇਸ ਵਿਚ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਅਜਿਹੇ ਹੀ ਹਾਲਾਤ ਹਨ। ਸੂਬਿਆਂ ਦੇ ਹੱਕਾਂ ਅਤੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਜਿਵੇਂ ਜਾਣਬੁਝ ਕਿ ਹਿੰਦੂ ਰਾਸ਼ਟਰ ਦੀ ਭਾਸ਼ਾ ਬੋਲਣ ਵਾਲਿਆਂ ਦੀ ਤਰਫਦਾਰੀ ਕੀਤੀ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਘੱਟਗਿਣਤੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਪ੍ਰਤੀ ਗਲਤ ਧਾਰਨਾਵਾਂ ਪੈਦਾ ਕਰਕੇ ਵਿਰੋਧੀ ਬ੍ਰਿਤਾਂਤ ਸਿਰਜਿਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿਲੇਬਸਾਂ ਵਿੱਚੋਂ ਫਿਰਕਾਪ੍ਰਸਤੀ ਦੀ ਭਾਵਨਾ ਦ੍ਰਿਸ਼ਟਮਾਨ ਹੋਣੀ ਦੇਸ਼ ਦੇ ਸਰੋਕਾਰਾਂ ਦੇ ਅਨੁਕੂਲ ਨਹੀਂ ਹੈ।...
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਦੇਸ਼ ਵਿਚ ਬੈਨ ਕਰਨ ਦੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿਖੇਧੀ ਕੀਤੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸੋਸ਼ਲ ਮੀਡੀਆ 'ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਤੇ ਦੁੱਖ ਦੀ ਗੱਲ ਹੈ ਕਿ ਇਸ ਵਰਤਾਰੇ ਵਿਰੁੱਧ ਸਿੱਖ ਸਮਾਜ ਵੱਲੋਂ ਬੁਲੰਦ ਕੀਤੀ ਜਾ ਰਹੀ ਅਵਾਜ਼ ਨੂੰ ਸਰਕਾਰਾਂ ਦਬਾਅ ਰਹੀਆਂ ਹਨ। ਕੇਂਦਰ ਸਰਕਾਰ ਦੀ ਕਾਰਵਾਈ ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸ਼ੋ੍ਮਣੀ ਕਮੇਟੀ ਦੀ ਟਵਿੱਟਰ ਪੋਸਟ ਕੇਂਦਰ ਸਰਕਾਰ ਨੇ ਦੇਸ਼ ਵਿਚ ਬੈਨ ਕੀਤੀ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਟਵੀਟ ਨਿਸ਼ਾਨੇ 'ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਰਲ ਕੇ ਖੇਡੀ ਜਾ ਰਹੀ ਇਸ ਖੇਡ ਨੂੰ ਤੁਰੰਤ ਬੰਦ ਕਰਨ। ਸੀਐੱਮ ਮਾਨ ਨੂੰ ਲੈ ਕੇ ਵੱਡਾ ਬਿਆਨ ਐਡਵੋਕੇਟ ਧਾਮੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਟਵੀਟ ਰਾਹੀਂ ਕੀਤੀ ਟਿੱਪਣੀ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਥੇਦਾਰ ਸਾਹਿਬ 'ਤੇ ਕੀਤਾ ਗਿਆ ਵਿਅੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਖ਼ਿਲਾਫ਼ ਹੈ। ਉਹ ਇਸ ਅਵੱਗਿਆ ਲਈ ਸਿੱਖ ਸਮਾਜ ਤੋਂ ਤੁਰੰਤ ਮੁਆਫ਼ੀ ਮੰਗਣ। ਸਰਕਾਰਾਂ ਵੱਲੋਂ ਪੰਥਕ ਰਵਾਇਤ ਵਿਰੁੱਧ ਅਪਣਾਏ ਜਾ ਰਹੇ ਹੱਥਕੰਡੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਲਾਨਾ ਬਜਟ ਸਾਲ 2023-24 ਦੀ ਜਰਨਲ ਇਕੱਤਰਤਾ ਸ਼ੁਰੂ ਹੋ ਗਈ ਹੈ। ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਦਿੱਤੀ। ਬਜਟ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਨੇ ਪੇਸ਼ ਕੀਤਾ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜਨਰਲ ਇਜਲਾਸ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋ ਰਿਹਾ ਹੈ। 11.64 ਅਰਬ ਦਾ ਬਜਟ ਪੇਸ਼ ਸ਼੍ਰੋਮਣੀ ਕਮੇਟੀ ਵੱਲੋਂ 11 ਅਰਬ 6 ਕਰੋੜ 4 ਲੱਖ 55 ਹਜਾਰ 439 ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਵਿਚ ਗੁਰਦੁਆਰਾ ਸਾਹਿਬਾਨ ਲਈ 8 ਅਰਬ 55 ਕਰੋੜ 39 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਾਲਾਨਾ ਬਜਟ 2023-24 ਵਿੱਚੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਸਾਲ ਦਾ ਬਜਟ 106.5 ਕਰੋੜ ਰੁਪਏ ਘੱਟ ਜਾਣ ਕਾਰਨ ਇਹ ਬਜਟ 11 ਅਰਬ 6 ਕਰੋੜ 4 ਲੱਖ 55 ਹਜ਼ਾਰ 439 ਰੁਪਏ ਦਾ ਰਹਿ ਗਿਆ ਹੈ।
Pakistani drug trafficker: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤ ਕੀਤੀ ਜਾਂਦੀ ਹੈ। ਹੁਣ ਫਿਰ ਬੀਐੱਸਐਫ ਨੇ ਹਥਿਆਰ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬੀਐੱਸਐੱਫ ਨੂੰ ਅੰਮ੍ਰਿਤਸਰ ਅਤੇ ਅਬੋਹਰ ਬਾਰਡਰ ਉੱਤੋਂ ਵੱਡੀ ਸਫ਼ਲਤਾ ਮਿਲੀ ਹੈ। ਅੰਮ੍ਰਿਤਸਰ ਬੀਓਪੀ ਉੱਤੇ ਡਰੋਨਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਦੀ ਰਾਤ ਨੂੰ ਅੰਮ੍ਰਿਤਸਰ ਦੀ ਬੀਓਪੀ ਰਾਜਤਾਲ ਵਿੱਚ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਡਰੋਨ ਨੂੰ ਹੇਠਾਂ ਸੁੱਟਣ ਵਿੱਚ ਬੀਐੱਸਐਫ ਕਾਮਯਾਬ ਹੋ ਗਈ। ਡਰੋਨ ਦੁਆਰਾ 2 ਕਿਲੋ ਹੈਰੋਇਨ ਭੇਜੀ ਗਈ ਸੀ। ਅਟਾਰੀ ਸੀਮਾ ਉੱਤੇ ਕਾਰਵਾਈਅੰਮ੍ਰਿਤਸਰ ਦੇ ਅਟਾਰੀ ਬਾਰਡਰ ਉੱਤੇ ਡਰੋਨ ਦੀ ਅਵਾਜ਼ ਸੁਣਾਈ ਦਿੱਤੀ ਅਤੇ ਜਵਾਨਾਂ ਵੱਲੋਂ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਸਰਚ ਅਭਿਆਨ ਚਲਾਇਆ ਗਿਆ ਤਾਂ ਇੱਥੋ ਹੈਰੋਇਨ ਦੇ ਤਿੰਨ ਪੈਕੇਜ ਬਰਾਮਦ ਕੀਤੇ ਗਏ। ਇਸ ਹੈਰੋਇਨ ਦੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਬੋਹਰ ਸਰਹੱਦ ਉੱਤੇ ਹਥਿਆਰ ਅਤੇ ਹੈਰੋਇਨ ਜ਼ਬਤ ਜਵਾਨਾਂ ਨੇ ਅਬੋਹਰ ਸਰਹੱਦ ਉ੍ਰੱਤੇ ਇਕ ਡਰੋਨ ਦੀ ਹਲਚਲ ਦਿਖਾਈ ਦਿੰਦੇ ਹੀ ਕਾਰਵਾਈ ਕੀਤੀ ਗਈ। ਜਵਾਨਾਂ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਤਾਂ 2 ਕਿਲੋਂ ਹੈਰੋਇਨ ਅਤੇ ਇਕ ਪਿਸਟਲ ਵੀ ਬਰਾਮਦ ਕੀਤਾ ਹੈ।
ਅੰਮ੍ਰਿਤਸਰ: ਪਾਕਿ ਵੱਲੋਂ ਨਾਪਾਕ ਹਰਕਤਾਂ ਲਗਾਤਾਰ ਜਾਰੀ ਹਨ। ਪਾਕਿ ਵੱਲੋਂ ਡਰੋਨ ਦੁਆਰਾ ਭਾਰਤ ਵਿੱਚ ਨਸ਼ੇ ਦੀ ਤਸਕਰੀ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਅਜਨਾਲਾ ਦੇ ਬੀਓਪੀ ਤੋਂ ਨੇੜਿਓ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਉਸ ਤੋਂ ਬਾਅਦ ਬੀਐੱਸਐਫ ਦੇ ਜਵਾਨ ਹਰਕਤ ਵਿੱਚ ਆਏ। ਡਰੋਨ ਉੱਤੇ ਫਾਇਰਿੰਗ ਬੀਐੱਸਐਫ ਦੇ ਜਵਾਨਾਂ ਵੱਲੋੇਂ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਜਵਾਨਾਂ ਨੇ ਸਰਚ ਅਭਿਆਨ ਚਲਾਇਆ। ਸਰਚ ਅਭਿਆਨ ਦੌਰਾਨ ਖੇਤਾਂ ਵਿਚੋਂ ਕਾਲੇ ਰੰਗ ਦਾ ਬੈਗ ਮਿਲਿਆ ਅਤੇ ਉਸ ਵਿਚੋਂ ਹੈਰੋਇਨ ਬਰਾਮਦ ਕੀਤੀ। ਕਰੋੋੜਾਂ ਦੀ ਹੈਰੋਇਨ ਬਰਾਮਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤੀ ਹੈਰੋਇਨ 6ਕਿਲੋ ਦੇ ਕਰੀਬ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਕੀਮਤ 42 ਕਰੋੜ ਦੱਸੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਵਾਨਾਂ ਵੱਲੋਂ ਪਾਕਿ ਦੀ ਹਰ ਹਰਕਤ ਨੂੰ ਨਾਕਾਮ ਕੀਤਾ ਜਾਂਦਾ ਹੈ।
ਅੰਮ੍ਰਿਤਸਰ: ਸਿੱਖ ਮੁੱਦਿਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜਥੇਦਾਰ ਦੀ ਅਗਵਾਈ ਵਿੱਚ ਮੀਟਿੰਗ ਹੋਈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਧਾਮੀ ਦੀ ਕਹਿਣਾ ਹੈ ਕਿ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਸਾਰੇ ਸਿੱਖ ਨੌਜਵਾਨ ਰਿਹਾਅ ਕੀਤੇ ਜਾਣ। ਉਨ੍ਹਾਂ ਨੇ ਕਿਹਾ ਹੈ ਕ ਜੇਕਰ 24 ਘੰਟਿਆਂ ਵਿਚ ਰਿਹਾਈ ਨਾ ਹੋਈ ਤਾਂ 24 ਘੰਟਿਆਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਖਾਲਸਾ ਵਹੀਰ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਖਾਲਸਾ ਰਾਜ ਦਾ ਨਿਸ਼ਾਨ ਹਰ ਸਿੱਖ ਆਪਣੀਆਂ ਗੱਡੀਆ ਉੱਤੇ ਲਗਾਉਣ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਨਿਸ਼ਾਨ ਨੂੰ ਖਲਿਸਤਾਨੀ ਦੱਸਿਆ ਜਾ ਰਿਹਾ ਹੈ ਉਹ ਖਾਲਸਾ ਰਾਜ ਦਾ ਨਿਸ਼ਾਨ ਹੈ ਨਾ ਕਿ ਖਾਲਿਸਤਾਨ ਦਾ ਝੰਡਾ। ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਮੀਟਿੰਗ ਵਿਚ ਅੰਮ੍ਰਿਤਪਾਲ ਮਾਮਲੇ ਵਿਚ ਨੌਜਵਾਨਾਂ ਦੀ ਫੜੋ-ਫੜੀ ਉਤੇ ਸਖਤ ਇਤਰਾਜ਼ ਕੀਤਾ ਗਿਆ।
Operation Amritpal : ਪੰੰਜਾਬ ਪੁਲਿਸ ਦੀ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਜਾਰੀ ਹੈ। ਸੋਮਵਾਰ ਨੂੰ ਪੁਲਿਸ ਨੇ ਅੰਮ੍ਰਿਤਪਾਲ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਜੋ ਪੱਟੀ ਦੇ ਪਿੰਡ ਜੌੜ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਸ਼ੂਟਰ ਦਾ ਨਾਂ ਵਰਿੰਦਰ ਸਿੰਘ ਜੌਹਲ ਹੈ। ਜੌਹਲ 'ਤੇ ਕੌਮੀ ਸਕਿਓਰਟੀ ਐਕਟ ਲਾਉਣ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਵਰਿੰਦਰ ਜੌਹਲ ਦਾ ਪਿਛੋਕੜ ਵਰਿੰਦਰ ਜੌਹਲ ਫੌਜ 'ਚੋਂ ਸੇਵਾਮੁਕਤ ਕਾਂਸਟੇਬਲ ਹੈ। ਉਸ ਨੇ 19 ਸਿੱਖ ਰੈਜੀਮੈਂਟ 'ਚ ਡਿਊਟੀ ਕੀਤੀ ਹੈ। ਉਸ ਦਾ ਆਰਮ ਲਾਈਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਸੀ, ਜੋ ਕਿ ਜੰਮੂ ਪ੍ਰਸ਼ਾਸਨ ਵੱਲੋਂ ਰੱਦ ਕੀਤਾ ਗਿਆ ਸੀ। ਅਜਨਾਲਾ ਹਿੰਸਾ 'ਚ ਵਰਿੰਦਰ ਜੌਹਲ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਦੋਨਾਲੀ ਲੈ ਕੇ ਕਈ ਜਗ੍ਹਾ ਨਜ਼ਰ ਆ ਰਿਹਾ ਹੈ। ਬਲਵੰਤ ਸਿੰਘ ਵੀ ਗ੍ਰਿਫ਼ਤਾਰ ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਗਿੱਲ ਉਰਫ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲੇ ਅਨਸਰ ਬਲਵੰਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਬਲਵੰਤ ਮਲੌਦ ਦੇ ਪਿੰਡ ਕੂਹਲੀ ਖੁਰਦ ਦਾ ਰਹਿਣ ਵਾਲਾ ਹੈ ਜਿਸ ਨੇ ਆਪਣੇ ਘਰ ’ਤੇ ਹੀ ਦੋ ਦਿਨ ਤੱਕ ਗੋਰਖਾ ਬਾਬੇ ਨੂੰ ਪਨਾਹ ਦਿੱਤੀ ਸੀ। ...
ਅੰਮ੍ਰਿਤਸਰ: ਪਾਕਿ ਦੀਆਂ ਨਾਪਾਕ ਹਰਕਤਾਂ ਲਗਾਤਾਰ ਜਾਰੀ ਹਨ। ਪਾਕਿ ਵੱਲੋਂ ਨਸ਼ਾ ਭੇਜਣ ਲਈ ਕਦੇ ਡਰੋਨ ਦੀ ਵਰਤੋ ਕਰਦੇ ਹਨ ਕਦੇ ਕੋਈ ਢੰਗ ਵਰਤਦੇ ਹਨ। ਹੁਣ ਪਾਕਿਸਤਾਨ ਵੱਲੋਂ ਚਾਹ ਦੀ ਕੇਤਲੀ ਵਿੱਚ ਹੈਰੋਇਨ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੀਐੱਸਐੱਫ ਵੱਲੋਂ ਕੋਸ਼ਿਸ਼ ਨਾਕਾਮ ਕੀਤੀ ਗਈ ਹੈ। ਅੰਮ੍ਰਿਤਸਰ ਸੈਕਟਰ ਦੇ ਪਿੰਡ ਭੈਰੋਪਾਲ ਵਿੱਚ ਖੇਤਾਂ 'ਚ ਰੱਖੀ ਕੇਤਲੀ ਬਰਾਮਦ ਕੀਤੀ ਹੈ। ਪਹਿਲਾਂ ਤਾਂ ਇਹ ਮਹਿਸੂਸ ਹੋਇਆ ਕਿ ਕਿਸਾਨ ਖੇਤਾਂ ਵਿੱਚ ਚਾਹ ਲੈ ਕੇ ਆਇਆ ਹੋਵੇਗਾ ਤੇ ਕੇਤਲੀ ਲਿਜਾਣਾ ਭੁੱਲ ਗਿਆ ਹੋਵੇਗਾ ਪਰ ਜਦੋਂ ਕੇਤਲੀ ਦਾ ਢੱਕਣ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਹੈਰੋਇਨ ਨਿਕਲੀ। ਮਿਲੀ ਜਾਣਕਾਰੀ ਮੁਤਾਬਿਕ ਹੈਰੋਇਨ ਦਾ ਭਾਰ 819 ਗ੍ਰਾਮ ਹੈ। ਤਸਕਰੀ ਦਾ ਇਹ ਨਵਾਂ ਤਰੀਕਾ ਵੀ ਪਾਕਿਸਤਾਨੀ ਸਮੱਗਲਰਾਂ ਨੂੰ ਅੰਜਾਮ ਤਕ ਨਹੀਂ ਪਹੁੰਚ ਸਕਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
IPL 2025: 14 मार्च को खोला जाएगा आईपीएल के 18वें सीजन का पहला मैच, BCCI ने जारी किया तीन सीजन का शेड्यूल
Nawanshahr Accident News: कार और थार की भीषण टक्कर, कार चालक की मौके पर मौत
Chattisgarh Naxal Encounter: छत्तीसगढ़ पुलिस और नक्सलियों के बीच मुठभेड़,10 नक्सली ढेर