ਚੰਡੀਗੜ੍ਹ : ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ (Chairman of the National Commission for Scheduled Castes) ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ (Former Union Minister Vijay Sampla) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (Corona report positive) ਆਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ (Twitter) ਰਾਹੀਂ ਦਿੱਤੀ ਹੈ। ਉਨ੍ਹਾਂ ਦੇ ਟਵਿੱਟਰ (Twitter) ‘ਤੇ ਲਿਖਿਆ ਹੈ ਕਿ ਉਨ੍ਹਾਂ ਦੇ ਸੰਪਰਕ ਵਿਚ ਜੋ ਕੋਈ ਵੀ ਆਏ ਹਨ ਕਿਰਪਾ ਕਰਕੇ ਉਹ ਖੁਦ ਨੂੰ ਆਈਸੋਲੇਟ (Isolate) ਕਰ ਲੈਣ ਅਤੇ ਆਪਣੀ ਜਾਂਚ ਛੇਤੀ ਤੋਂ ਛੇਤੀ ਕਰਵਾ ਲੈਣ। ਕੋਰੋਨਾ ਇਕ ਵਾਰ ਫਿਰ ਆਪਣੇ ਪੈਰ ਪਸਾਰ ਰਿਹਾ ਹੈ, ਸਾਵਧਨ ਰਹੋ ਅਤੇ ਗਾਈਡਲਾਈਨਜ਼ (Guidelines) ਦਾ ਪਾਲਨ ਕਰੋ। ਕੋਰੋਨਾ ਰਿਪੋਰਟ ਪਾਜ਼ੇਟਿਵ (Corona report positive) ਆਉਣ ਤੋਂ ਬਾਅਦ ਵਿਜੇ ਸਾਂਪਲਾ (Vijay Sampla) ਨੇ ਖੁਦ ਨੂੰ ਆਈਸੋਲੇਟ (Isolate) ਕਰ ਲਿਆ ਹੈ। ਉਨ੍ਹਾਂ ਦੇ ਟਵਿੱਟਰ ‘ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਕੋਰੋਨਾ ਦੇ ਬਹੁਤ ਹੀ ਘੱਟ ਲੱਛਣ ਹਨ ਅਤੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੈ। Also Read : ਜੋਕੋਵਿਚ ਨੇ ਜਿੱਤੀ ਕਾਨੂੰਨੀ ਲੜਾਈ : ਵਾਪਸ ਮਿਲਿਆ ਪਾਸਪੋਰਟ ਤੇ ਵੀਜ਼ਾ, ਹੋਈ ਰਿਹਾਈ
Team VS➡️
श्री विजय सांपला जी की कोरोना टेस्ट कराने पर रिपोर्ट पॉजिटिव आई है। सांपला जी ने निवेदन किया है उनके सम्पर्क में आए सभी लोग कृपया खुद को आइसोलेट करें और अपनी जाँच जल्द से जल्द करवाएँ।कोरोना एक बार फिर अपने पैर पसार रहा है, सावधान रहें और गाइडलाइंस का पालन करें। pic.twitter.com/x9uOVCPgjd— Vijay Sampla (@thevijaysampla) January 10, 2022
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਿਨੋਂ-ਦਿਨ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਸਾਰਿਆਂ ਨੂੰ ਮਾਸਕ ਲਗਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਨ ਨੂੰ ਕਿਹਾ ਜਾ ਰਿਹਾ ਹੈ ਤਾਂ ਜੋ ਇਸ ਵਾਇਰਸ ਨੂੰ ਇਥੇ ਹੀ ਰੋਕਿਆ ਜਾ ਸਕੇ। ਇਸ ਦੇ ਬਾਵਜੂਦ ਪੰਜਾਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ।
