LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਰਭਵਤੀ ਬੇਜ਼ੁਬਾਨ ਜਾਨਵਰ ਨੂੰ ਨੌਜਵਾਨ ਨੇ ਉਤਾਰਿਆ ਮੌਤ ਦੇ ਘਾਟ

dog dead

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ (Amritsar, Punjab) ਦੇ ਲੋਹਗੜ੍ਹ ਏਰੀਆ (Lohgarh area) ਵਿਚ ਇਨਸਾਨੀਅਤ (Humanity) ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗਰਭਵਤੀ ਬੇਜ਼ੁਬਾਨ ਜਾਨਵਰ ਨੂੰ ਬਿਨਾਂ ਵਜ੍ਹਾ ਇਕ ਨੌਜਵਾਨ ਨੇ ਰਾਡ ਮਾਰ ਦਿੱਤੀ। ਇਸ ਘਟਨਾ ਵਿਚ ਨੌਜਵਾਨ ਨੇ ਡੌਗ ਦੇ ਢਿੱਡ ਵਿਚ ਪਲ ਰਹੇ ਬੱਚਿਆਂ ਦਾ ਖੂਨ ਕਰ ਦਿੱਤਾ। ਸ਼ਿਕਾਇਤ ਤੋਂ ਬਾਅਦ ਥਾਣਾ ਡੀ-ਡਵੀਜ਼ਨ (Police Station D-Division) ਦੀ ਪੁਲਿਸ ਨੇ ਲੋਹਗੜ ਦੀ ਗਲੀ ਜੀਵਨ ਮਿਆਨੀਆਂ ਵਾਸੀ ਸੁਨੀਲ ਕੁਮਾਰ (Sunil Kumar) ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Also read : ਗੁਰਦਾਸਪੁਰ 'ਚ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ

Cute Border Collie Puppy Dog Closeup Stock Photo (Edit Now) 130747379
ਘਟਨਾ ਬੀਤੀ ਰਾਤ 11 ਵਜੇ ਦੀ ਹੈ। ਗਲੀ ਵਿਚ ਇਕ ਆਵਾਰਾ ਡੌਗ ਭੌਂਕਦੇ ਦੇਖ ਮੁਲਜ਼ਮ ਸੁਨੀਲ ਨੇ ਉਸ 'ਤੇ ਰੌਡ ਨਾਲ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪਥ ਡੌਗ ਉਥੇ ਹੀ ਬੇਹੋਸ਼ ਹੋ ਗਈ ਅਤੇ ਉਸ ਦੇ ਸਰੀਰ ਨਾਲ ਖੂਨ ਰੁੜਣ ਲੱਗਾ ਸਥਾਨਕ ਲੋਕਾਂ ਨੇ ਤੁਰੰਤ ਡੌਗੀ ਨੂੰ ਚੁੱਕਿਆ ਅਤੇ ਨਾਰਾਇਣਗੜ੍ਹ ਸਥਿਤ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡੌਗੀ ਦਾ ਇਲਾਜ ਚੱਲ ਰਿਹਾ ਹੈ ਪਰ ਇਸ ਦੌਰਾਨ ਉਸ ਦੇ ਪੇਟ ਵਿਚ ਪਲ ਰਹੇ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਨੇੜੇ ਰਹਿਣ ਵਾਲੇ ਸੰਗੀਤ ਕੁਮਾਰ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੰਗੀਤ ਕੁਮਾਰ ਨੇ ਕਿਹਾ ਕਿ ਇਹ ਪੂਰੀ ਘਟਨਾ ਉਸ ਦੀਆਂ ਅੱਖਾਂ ਸਾਹਮਣੇ ਹੋਈ। ਪੁਲਿਸ ਨੇ ਸੁਨੀਲ ਦੇ ਖਿਲਾਫ ਐਨੀਮਲ ਕਰੂਐਲਿਟੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

In The Market