LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਦਾਸ ਮਾਨ ਕੇਸ ਵਿਚ ਭਖਿਆ ਵਿਵਾਦ - ਨਕੋਦਰ ਡੇਰਾ ਹਮਾਇਤੀਆਂ ਤੋਂ ਬਾਅਦ ਸਿੱਖ ਸੰਗਠਨਾਂ ਦਾ ਪ੍ਰਦਰਸ਼ਨ

gurdas mann

ਜਲੰਧਰ (ਇੰਟ.)- ਜਲੰਧਰ ਵਿਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ 'ਤੇ ਦਰਜ ਹੋਏ ਕੇਸ ਦਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਸਿੱਖ ਸੰਗਠਨਾਂ ਨੇ ਪ੍ਰਦਰਸ਼ਨ ਕਰ ਕੇ ਕੇਸ ਦਰਜ ਕਰਵਾਇਆ। ਇਸ ਤੋਂ ਬਾਅਦ ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾਹ ਹਮਾਇਤੀ ਵੀ ਸੜਕ 'ਤੇ ਉਤਰ ਆਏ। ਉਨ੍ਹਾਂ ਨੇ ਕੇਸ ਦਰਜ ਕਰਵਾਉਣ ਵਾਲੇ ਸਿੱਖ ਨੇਤਾ 'ਤੇ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਹੁਣ ਸਿੱਖ ਸੰਗਠਨ ਫਿਰ ਸੜਕ 'ਤੇ ਉਤਰ ਰਹੇ ਹਨ। ਉਹ ਸੋਮਵਾਰ ਨੂੰ ਗਾਇਕ ਗੁਰਦਾਸ ਮਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਨਗੇ।

Gurdas Maan apologizes for his remarks about Guru Amardas Jalandhar News

ਕਿਸਾਨ ਅੰਦੋਲਨ 'ਤੇ ਪਾਈ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਕੀਤੀ ਨਾਂਹ

ਜਿਸ ਵਿਚ ਪੁਲਿਸ ਨੂੰ ਧਾਰਮਿਕ ਭਾਵਨਾਵਾਂ ਨੂੰ ਦੁੱਖ ਪਹੁੰਚਾਉਣ ਦੇ ਕੇਸ ਵਿਚ ਗੁਰਦਾਸ ਮਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਲੰਧਰ ਕੋਰਟ ਵਿਚ ਮੰਗਲਵਾਰ ਨੂੰ ਗੁਰਦਾਸ ਮਾਨ ਦੀ ਅਗ੍ਰਿਮ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਣੀ ਹੈ। ਇਸ ਨੂੰ ਦੇਖਦੇ ਹੋਏ ਵੀ ਸਿੱਖ ਸੰਗਠਨਾਂ ਨੇ ਕਿਹਾ ਕਿ ਗੁਰਦਾਸ ਮਾਨ ਕੋਰਟ ਵਿਚ ਆਉਣਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਸਿੱਖ ਸੰਗਠਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਥ ਨੇ ਜ਼ੋਰ ਲਗਾ ਕੇ ਮਾਨ 'ਤੇ ਕੇਸ ਦਰਜ ਕਰਵਾਇਆ, ਹੁਣ ਉਹ ਮਾਨ ਦੀ ਗ੍ਰਿਫਤਾਰੀ ਲਈ ਉਨ੍ਹਾਂ ਦਾ ਸਾਥ ਦੇਣ।

Dera Baba Murad Shah supporters protest in Jalandhar: Road jammed after a  case was registered against Punjabi singer Gurdas Maan; Demand for action  against those who abuse Ladi Shah - News Unique

ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਕੈਸ਼ ਦੇਖ ਬਦਲੀ ਨੀਅਤ, ਬਿਨਾਂ ਪਰੂਫ ਕੈਸ਼ ਲਿਜਾ ਰਹੇ ਕਾਰ ਸਵਾਰ ਛੱਡੇ

ਗੁਰਦਾਸ ਮਾਨ ਨੇ ਨਕੋਦਰ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ ਵਿਚ ਕਿਹਾ ਸੀ ਕਿ ਡੇਰੇ ਦੇ ਗੱਦੀਨਸ਼ੀਨ ਰਹੇ ਲਾਡੀ ਸ਼ਾਹ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਵੰਸ਼ ਸਨ। ਇਸ ਦੀ ਵੀਡੀਓ ਸਾਹਮਣੇ ਆਈ ਤਾਂ ਸਿੱਖ ਸੰਗਠਨ ਭੜਕ ਗਏ। ਥਾਣੇ ਅਤੇ ਐੱਸ.ਐੱਸ.ਪੀ. ਦਫਤਰ ਵਿਚ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਹਾਈਵੇ ਘੇਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮਾਨ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਵਾ ਦਿੱਤਾ। ਇਸ ਤੋਂ ਪਹਿਲਾਂ ਹੀ ਵਿਵਾਦ ਹੋਣ 'ਤੇ ਗੁਰਦਾਸ ਮਾਨ ਨੇ ਮੁਆਫੀ ਮੰਗ ਲਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਗੁਰੂ ਦੇ ਅਪਮਾਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਇਸ ਤੋਂ ਬਾਅਦ ਨਕੋਦਰ ਡੇਰੇ ਦੇ ਹਮਾਇਤੀ ਵੀ ਰੋਹਿਤ ਸਾਹਨੀ ਦੀ ਅਗਵਾਈ ਵਿਚ ਸੜਕਾਂ 'ਤੇ ਆਏ ਅਤੇ ਨਕੋਦਰ ਰੋਡ ਜਾਮ ਕਰ ਦਿੱਤਾ। ਜਿਸ ਤਰ੍ਹਾਂ ਗੁਰਦਾਸ ਮਾਨ 'ਤੇ ਕੇਸ ਹੋਇਆ। ਉਸੇ ਤਰ੍ਹਾਂ ਉਨ੍ਹਾਂ ਖਿਲਾਫ ਬਿਆਨ ਦੇਣ ਵਾਲੇ ਪਰਮਜੀਤ ਅਕਾਲੀ 'ਤੇ ਵੀ ਕੇਸ ਦਰਜ ਕੀਤਾ ਜਾਵੇ। ਪੁਲਿਸ ਨੇ ਜਾਂਚ ਦੀ ਗੱਲ ਕਹੀ ਪਰ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ ਹੈ।

In The Market