LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਹਰ ਰੇਤ ਖੱਡ 'ਤੇ ਲੱਗਣਗੇ ਸੀ.ਸੀ.ਟੀ.ਵੀ., ਡਰੋਨ ਰਾਹੀਂ ਰੱਖੀ ਜਾਵੇਗੀ ਨਜ਼ਰ

7ap cm mann

ਚੰਡੀਗੜ੍ਹ : ਪੰਜਾਬ ਤੋਂ ਰੇਤ ਮਾਫੀਆ (Sand mafia from Punjab) ਨੂੰ ਖਤਮ ਕਰਨ ਲਈ ਸੀ.ਐੱਮ. ਭਗਵੰਤ ਮਾਨ (CM Bhagwant Mann) ਨੇ ਮੰਤਰੀ ਅਤੇ ਅਫਸਰਾਂ ਦੇ ਨਾਲ ਚੰਡੀਗੜ ਵਿਚ ਮੀਟਿੰਗ (Meeting in Chandigarh) ਕੀਤੀ। ਇਸ ਵਿਚ ਸੀ.ਐੱਮ. ਨੇ ਕਿਹਾ ਕਿ ਰੇਤ ਮਾਫੀਆ (Sand mafia) ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇਗਾ। ਠੇਕੇਦਾਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਰੇਤ ਦੀ ਸਪਲਾਈ ਸੁਚਾਰੂ ਰੱਖਣ ਤਾਂ ਜੋ ਲੋਕਾਂ ਨੂੰ ਕੰਸਟਰੱਕਸ਼ਨ (Construction) ਲਈ ਰੇਤ ਦੀ ਕਮੀ ਨਾ ਹੋਵੇ। ਇਸ ਤੋਂ ਇਲਾਵਾ ਮੰਤਰੀ ਹਰਜੋਤ ਬੈਂਸ (Minister Harjot Bains) ਨੇ ਕਿਹਾ ਕਿ ਅਸੀਂ ਨਵੀਂ ਤਕਨੀਕ ਲੈ ਕੇ ਆ ਰਹੇ ਹਾਂ। ਇਸ ਵਿਚ ਰੇਤ ਖਨਨ (Sand mining) 'ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ। ਹਰ ਰੇਤ ਖਨਨ ਸਾਈਟ  (Sand mining site) 'ਤੇ ਬੋਰਡ ਲਗਾਏ ਜਾਣਗੇ ਕਿ ਇਹ ਲੀਗਲ ਸਾਈਟ (Legal site) ਹੈ। ਹਰ ਰੇਤ ਖਨਨ ਸਾਈਟ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗਣਗੇ। Also Read : ਦੋਸਤਾਂ ਵਲੋਂ ਲਾੜਾ-ਲਾੜੀ ਨੂੰ ਦਿੱਤਾ ਗਿਆ ਅਨੋਖਾ ਤੌਹਫਾ, ਹੈਰਾਨ ਹੋਏ ਲੋਕ

Mining Punjab for sand: Demand 2 crore tonnes a year, business Rs 3,000  crore | Explained News,The Indian Express

ਜਿਸ ਨੂੰ ਸੈਂਟਰਲ ਕੰਟਰੋਲ ਰੂਮ ਤੋਂ ਮਾਨੀਟਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਸਾਰੇ ਰੇਤ ਖਨਨ ਸਾਈਟਾਂ ਦੀ ਡਰੋਨ ਮੈਪਿੰਗ ਕਰਵਾਈ ਜਾਵੇਗੀ। ਜਿਸ ਦੇ ਲਈ ਸਾਲ ਵਿਚ 4 ਵਾਰ ਪਤਾ ਲੱਗੇਗਾ ਕਿ ਸਾਈਟ ਤੋਂ ਕਿੰਨੀ ਰੇਤ ਕੱਢੀ ਗਈ ਹੈ, ਤਾਂ ਜੋ ਤੈਅ ਮਾਤਰਾ ਤੋਂ ਜ਼ਿਆਦਾ ਰੇਤ ਨਾ ਕੱਢੀ ਜਾ ਸਕੇ। ਜੇਕਰ ਕਿਤੋਂ ਜ਼ਿਆਦਾ ਕੱਢੀ ਜਾ ਚੁੱਕੀ ਹੈ ਤਾਂ ਫਿਰ ਕੋਈ ਦੂਜੀ ਸਾਈਟ ਲੱਭੀ ਜਾਵੇਗੀ। ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਅਗਲੇ 6 ਮਹੀਨੇ ਵਿਚ ਮਾਈਨਿੰਗ ਪਾਲਿਸੀ ਲਿਆ ਰਹੀ ਹੈ। ਇਸ ਬਾਰੇ ਵਿਚ ਸਾਰੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੂੰ ਹਦਾਇਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੂੰ ਲਿਖਤੀ ਵਿਚ ਕਿਹਾ ਗਿਆ ਹੈ ਕਿ ਕਿਤੇ ਵੀ ਨਾਜਾਇਜ਼ ਰੇਤ ਖਨਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਅਫਸਰਾਂ ਨੂੰ ਕਿਹਾ ਜਾਇਜ਼ ਸਾਈਟਾਂ 'ਤੇ ਨਿਸ਼ਾਨਦੇਹੀ ਕਰਕੇ ਝੰਡੇ ਲਗਾ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੀ ਪਛਾਣ ਸਪੱਸ਼ਟ ਹੋ ਸਕੇ। ਉਨ੍ਹਾਂ ਨੇ ਸਾਰੀਆਂ ਰੇਤ ਖੱਡਾਂ ਦਾ ਡਿਮਾਰਕੇਸ਼ਨ ਕਰਨ ਨੂੰ ਕਿਹਾ ਤਾਂ ਜੋ ਕੋਈ ਉਸ ਤੋਂ ਜ਼ਿਆਦਾ ਦਾ ਖਨਨ ਨਾ ਕਰ ਸਕੇ।

In The Market