ADGP ਐਸ.ਕੇ ਅਸਥਾਨਾ ਨੂੰ ਲੈਕੇ CM ਚੰਨੀ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਏਡੀਜੀਪੀ ਐਸ.ਕੇ. ਅਸਥਾਨਾ (ADGP SK Asthana) ‘ਤੇ ਛਿੜੀ ਸਿਆਸੀ ਲੜਾਈ ਦੇ ਸਬੰਧ ‘ਚ ਸੀ.ਐੱਮ. ਚੰਨੀ (CM Channi) ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣਾ ਬਿਆਨ…

ਚੰਡੀਗੜ੍ਹ : ਏਡੀਜੀਪੀ ਐਸ.ਕੇ. ਅਸਥਾਨਾ (ADGP SK Asthana) ‘ਤੇ ਛਿੜੀ ਸਿਆਸੀ ਲੜਾਈ ਦੇ ਸਬੰਧ ‘ਚ ਸੀ.ਐੱਮ. ਚੰਨੀ (CM Channi) ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣਾ ਬਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਅਸਥਾਨਾ ਮੈਡੀਕਲ ਛੁੱਟੀ ‘ਤੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦਸਤਾਵੇਜ਼ ਕਿਵੇਂ ਲੀਕ ਹੋਏ। ਇਸ ਪੱਤਰ ਨੂੰ ਲੀਕ ਕਰਨ ਵਾਲੇ ਵਿਅਕਤੀ ‘ਤੇ ਐਫ.ਆਈ.ਆਰ. (FIR) ਦਰਜ ਕੀਤੀ ਜਾਵੇਗਾ।

Also Read : ਮਹਿੰਗਾਈ ਦਾ ਨਵਾਂ ਰਿਕਾਰਡ, 12 ਸਾਲ ਦੇ ਹਾਈ ‘ਤੇ ਪਹੁੰਚੀ ਥੋਕ ਮਹਿੰਗਾਈ

ਇਸ ਚਿੱਠੀ ਦਾ ਅੱਧਾ ਹਿੱਸਾ ਸਾਹਮਣੇ ਆਇਆ ਹੈ ਜਿਸ ਦੀ ਕੋਈ ਅਹਿਮੀਅਤ ਨਹੀਂ ਹੈ। ਅਫਸਰਾਂ ਨੂੰ ਧਮਕੀਆਂ ਦੇਣ ਵਾਲਿਆਂ ਨੇ ਇਹ ਪੱਤਰ ਲੀਕ ਕੀਤਾ ਹੈ। ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰੇਗਾ, ਉਹ ਕਿਸੇ ਨੂੰ ਜ਼ਬਰਦਸਤੀ ਜੇਲ੍ਹ ਵਿੱਚ ਨਹੀਂ ਡੱਕ ਰਹੇ ਹਨ। ਬੇਅਦਬੀ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *