ਚੰਡੀਗੜ੍ਹ- ਪੰਜਾਬ ਦੇ ਸਿਆਸਤਦਾਨਾਂ ਲਈ ਅੱਜ ਬਹੁਤ ਹੀ ਵੱਡਾ ਦਿਨ ਹੈ। ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਅੱਜ ਪੰਜਾਬ ਨੂੰ ਮਿਲੇਗਾ ਨਵਾਂ ਸਰਦਾਰ। ਚੋਣ ਨਤੀਜਿਆਂ ਲਈ ਚੋਣ ਅਧਿਕਾਰੀ ਈਵੀਐੱਮ ਮਸ਼ੀਨਾਂ ਖੋਲ੍ਹਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ।
Also Read: ਆਪਣੇ ਮੋਬਾਇਲ ‘ਤੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਚੋਣ ਨਤੀਜੇ
ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਵਿਚ ਹੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ-ਨਾਲ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਚੋਣ ਨਤੀਜੇ ਦੇਖੇ ਜਾ ਸਕਦੇ ਹਨ, ਜਿਸ ‘ਤੇ ਲਗਾਤਾਰ ਅਪਡੇਸ਼ਨ ਜਾਰੀ ਰਹੇਗੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਦੀ 24 ਘੰਟੇ ਸੀਸੀਟੀਵੀ ਦੀ ਨਜ਼ਰ ਰਹੇਗੀ। ਉਨ੍ਹਾਂ ਨੇ ਕਿਹਾ ਵਿਧਾਨ ਸਭਾ ਵਿਚ ਈ. ਵੀ. ਐੱਮ ’ਤੇ ਪਈਆਂ ਪਹਿਲੀਆਂ ਪੰਜ ਵੋਟਾਂ ਦਾ ਵੀ. ਵੀ. ਪੈਟ ਨਾਲ ਮਿਲਾਨ ਕੀਤਾ ਜਾਵੇਗਾ।
Also Read: 5 ਤੋਂ 12 ਸਾਲ ਦੇ ਬੱਚਿਆਂ ਦੀ ਵੈਕਸੀਨ ਲਈ ਮੰਗੀ ਗਈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ
ਵੋਟਾਂ ਦੀ ਗਿਣਤੀ ਦੌਰਾਨ ਸਾਰੇ ਕੇਂਦਰਾਂ ’ਤੇ ਮੀਡੀਆ ਦੇ ਲਈ ਵੱਖਰੇ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸੇ ਅਧਿਕਾਰੀ, ਮੁਲਾਜ਼ਮ ਅਤੇ ਉਮੀਦਵਾਰ ਨੂੰ ਮੋਬਾਇਲ ਲੈ ਕੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਤਾਂ ਜੋ ਵੋਟਾਂ ਦੀ ਗਿਣਤੀ ਆਸਾਨੀ ਨਾਲ ਕੀਤੀ ਜਾ ਸਕੇ। ਇਸਦੇ ਲਈ 14 ਕਾਊਂਟਿੰਗ ਟੇਬਲ ਲਗਾਏ ਜਾਣਗੇ। ਗਿਣਤੀ ਦੇ ਕੰਮ ’ਤੇ ਆਬਜ਼ਰਵਰਾਂ ਵਲੋਂ ਪੈਣੀ ਨਜ਼ਰ ਰੱਖੀ ਜਾਵੇਗੀ।



