ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਹਾੜੀ ਖੇਤਰਾਂ ਵਿੱਚ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਹੈ। ਮਨਾਲੀ, ਰੋਹਤਾਂਗ, ਮੜੀ, ਗੁਲਾਬਾ, ਕੋਠੀ ਤੇ ਸੋਲੰਗ ਨਾਲਾ ਸਮੇਤ ਮਨਾਲੀ ਦੀਆਂ ਸਮੁੱਚੀਆਂ ਚੋਟੀਆਂ ’ਤੇ ਬਰਫ਼ਬਾਰੀ ਜਾਰੀ ਹੈ। ਬਰਫਬਾਰੀ ਦਾ ਮੈਦਾਨੀ ਇਲਾਕਿਆ ਤੇ ਅਸਰ ਪਿਆ ਹੈ।
ਜਿਸ ਕਾਰਨ ਮੈਦਾਨੀ ਇਲਾਕਿਆ ਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਤੇ ਬਹੁਤੇ ਜਿਲਿਆ ਚ ਬੂੰਦਾ-ਬਾਦੀ ਹੋਣ ਕਾਰਨ ਮੌਸਮ ਹੋਰ ਠੰਡਾ ਹੋ ਗਿਆ ਹੈ।
ਮੌਸਮ ਅਜੇ ਵੀ ਖਰਾਬ ਹੈ ਜਿਸ ਕਾਰਨ ਲੋਕਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਭਲਕੇ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਬਹੁਤੇ ਸ਼ਹਿਰਾਂ ਵਿੱਚ ਪਾਰਾ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ।



