ਪੰਜਾਬ ਵਿਧਾਨ ਸਭਾ ਸੈਸ਼ਨ 2022: ਜੈ ਕ੍ਰਿਸ਼ਨ ਰੋੜੀ ਹੋਣਗੇ ਸਦਨ ਦੇ ਡਿਪਟੀ ਸਪੀਕਰ

ਚੰਡੀਗੜ੍ਹ– ਪੰਜਾਬ ਵਿਧਾਨ ਸਭਾ ਸੈਸ਼ਨ 2022 ਦੇ ਆਖਰੀ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਣੀ…

ਚੰਡੀਗੜ੍ਹ– ਪੰਜਾਬ ਵਿਧਾਨ ਸਭਾ ਸੈਸ਼ਨ 2022 ਦੇ ਆਖਰੀ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਣੀ ਸੀ। ਇਸ ਦੌਰਾਨ ਜੈ ਕ੍ਰਿਸ਼ਨ ਰੋੜੀ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ ਹੈ। ਦੱਸ ਦਈਏ ਕਿ ਜੈ ਕ੍ਰਿਸ਼ਨ ਰੋੜੀ ਗੜ੍ਹਸ਼ੰਕਰ ਤੋਂ ਵਿਧਾਇਕ ਹਨ।

Also Read: ਮਹਾਰਾਸ਼ਟਰ ‘ਚ ਨਵੀਂ ਸਰਕਾਰ: ਫੜਨਵੀਸ ਅੱਜ ਪੇਸ਼ ਕਰਨਗੇ ਸਰਕਾਰ ਬਣਾਉਣ ਦਾ ਦਾਅਵਾ, ਸ਼ਿੰਦੇ ਹੋਣਗੇ ਉਪ ਮੁੱਖ ਮੰਤਰੀ

ਡਿਪਟੀ ਸਪੀਕਰ ਚੁਣੇ ਜਾਣ ਉੱਤੇ ਪੂਰੇ ਸਦਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਸੀਐੱਮ ਮਾਨ ਨੇ ਕਿਹਾ ਕਿ ਜੈ ਕ੍ਰਿਸ਼ਨ ਜੀ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਵਿਅਕਤੀ ਹਨ। ਉਨ੍ਹਾਂ ਨੇ ਇਕ ਫੋਟੋਗ੍ਰਾਫਰ ਦੇ ਤੌਰ ਉੱਤੇ ਕੰਮ ਸ਼ੁਰੂ ਕੀਤਾ ਸੀ। ਅੱਜ ਵੀ ਦੇਖ ਲਓ ਉਨ੍ਹਾਂ ਦੀ ਦੁਕਾਨ ਗੜ੍ਹਸ਼ੰਕਰ ਵਿਚ ਮੌਜੂਦ ਹੈ। ਇਸ ਤੋਂ ਬਾਅਦ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਵੀ ਸਦਨ ਵਿਚ ਰੋੜੀ ਸਾਹਬ ਨੂੰ ਡਿਪਟੀ ਸਪੀਕਰ ਬਣਨ ਉੱਤੇ ਵਧਾਈ ਦਿੱਤੀ।

Also Read: ਕੌਂਸਲ ਵਲੋਂ GST ਮੁਆਵਜ਼ਾ ਖਤਮ, ਪੰਜਾਬ ਨੂੰ ਹਰ ਸਾਲ ਹੋਵੇਗਾ 15 ਹਜ਼ਾਰ ਕਰੋੜ ਦਾ ਨੁਕਸਾਨ

Leave a Reply

Your email address will not be published. Required fields are marked *