ਦਿਵਾਲੀ ਵਾਲੇ ਦਿਨ 420 ਰੁਪਏ ਵਿੱਚ ਘੁੰਮੋ ਪੂਰਾ ਪੰਜਾਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਸਰਕਾਰ ਜਲੱਦ ਹੀ ਪੰਜਾਬ ਦੇ ਲੋਕਾਂ ਨੂੰ ਪੂਰਾ ਪੰਜਾਬ ਘੁੰਮਾਉਣ ਦੀ ਤਿਆਰੀ ਕਰ ਰਹੀ ਹੈ। ਤੇ ਨਾਲ ਹੀ ਪੰਜਾਬ ਵਿੱਚ ਸਰਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਸਰਕਾਰ ਜਲੱਦ ਹੀ ਪੰਜਾਬ ਦੇ ਲੋਕਾਂ ਨੂੰ ਪੂਰਾ ਪੰਜਾਬ ਘੁੰਮਾਉਣ ਦੀ ਤਿਆਰੀ ਕਰ ਰਹੀ ਹੈ। ਤੇ ਨਾਲ ਹੀ ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਸਫਰ  ਕਰ ਰਹੇ ਲੋਕਾਂ ਨੂੰ ਕਾਫੀ ਸਹੂਲਤ ਮਿਲ ਸਕਦੀ ਹੈ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਪੀਆਰਟੀਸੀ ਬੱਸਾਂ ਪੂਰਾ ਪੰਜਾਬ ਸਸਤੇ ਕਿਰਾਏ ਚ ਘੁੰਮਾਉਣ ਦਾ ਤਿਆਰ ਕਰ ਰਹੀ ਹੈ।

prtc

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੀਆਰਟੀਸੀ ਬੱਸ ਕਿਸੇ ਵੀ ਇਕ ਵਿਅਕਤੀ ਨੂੰ 420 ਰੁਪਏ ਕਿਰਾਏ ਤੇ ਪੂਰਾ ਪੰਜਾਬ ਘੁੰਮਾਉਣ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿਵਾਲੀ ਦੇ ਤਿਉਹਾਰ ਦੇ ਕਾਰਨ ਹੀ ਇਸ ਤਰਾਂ ਦੀ ਸਕੀਮ ਨੂੰ ਲਾਂਚ ਕੀਤਾ ਗਿਆ ਹੈ। ਇਸ ਸੰਬੰਧੀ ਪੀਆਰਟੀਸੀ ਬੱਸਾਂ ਨੇ ਬੱਚਤ ਕਾਰਡ ਵੀ ਕੱਢਿਆ ਹੈ।

PRTC Bus

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਵਿਅਕਤੀ 24 ਘੰਟੇ ਦੇ ਅੰਦਰ ਅੰਦਰ 500 ਕਿਲੋਮੀਟਰ ਤੱਕ ਦੂਰੀ ਤਹਿ ਕਰ ਸਕੇਗਾ। ਉੱਥੇ ਹੀ ਦੂਜੇ ਪਾਸੇ ਐੱਚਵੀਏਸੀ ਬੱਸਾਂ ਵਿਚ ਇਹ ਕਾਰਡ 535 ਰੁਪਏ ਦਾ ਬਣੇਗਾ। ਨਾਲ ਹੀ ਇਹ ਕਾਰਡ 3 ਤੋ 12 ਸਾਲਾ ਦੇ ਬੱਚਿਆ ਦੇ ਲਈ 210 ਰੁਪਏ ਤੇ ਐੱਚਵੀਏਸੀ ਵਿੱਚ 270 ਰੁਪਏ ਦਾ ਬਣੇਗਾ।

Leave a Reply

Your email address will not be published. Required fields are marked *