ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਐਲਾਨਿਆ ਨਤੀਜਾ, ਲਿੰਕ ਰਹੀ ਕਰੋ ਚੈੱਕ

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਦਸਵੀਂ ਜਮਾਤ ਦਾ ਨਤੀਜਾ 99.93 ਫ਼ੀਸਦ ਜਦਕਿ 8ਵੀਂ ਜਮਾਤ…

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਦਸਵੀਂ ਜਮਾਤ ਦਾ ਨਤੀਜਾ 99.93 ਫ਼ੀਸਦ ਜਦਕਿ 8ਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ 99.88 ਫ਼ੀਸਦ ਪਾਸ ਗਏ। ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਤੋਂ ਪੱਤਰਕਾਰਾਂ ਨਾਲ ਜ਼ੂਮ ਐਪ ਰਾਹੀਂ ਆਨਲਾਈਨ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ10ਵੀਂ ਦੀ ਪ੍ਰੀਖਿਆ ਵਿਚ ਸੂਬੇ ਦੇ ਕੁੱਲ 7592 ਸਕੂਲਾਂ ਦੇ ਕੁੱਲ 321384 ਵਿਦਿਆਰਥੀਆਂ ਨੇ ਹਿੱਸਾ ਲਿਆ।  

ਇਸੇ ਤਰਾਂ 8ਵੀਂ ਜਮਾਤ ਦੇ ਨਤੀਜੇ ਐਲਾਨਦਿਆਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਸੂਬੇ ਦੇ 11268 ਸਕੂਲਾਂ ਦੇ 307272 ਵਿਦਿਆਰਥੀ ਸ਼ਾਮਿਲ ਹੋਏ, ਜਿੰਨਾ ਵਿਚੋਂ 306893 ਵਿਦਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਹੋਣਗੇ।

Leave a Reply

Your email address will not be published. Required fields are marked *