ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਭਿਖਾਰੀਆਂ ਦੀ ਸ਼ਾਮਤ ਆ ਚੁੱਕੀ ਹੈ। ਦਸ ਦਈਏ ਕਿ ਪੰਜਾਬ ਪੁਲਿਸ ਭਿਖਾਰੀਆਂ ਤੋਂ ਸ਼ੱਕ ਦੇ ਆਧਾਰ ਤੇ ਪੁੱਛਗਿਛ ਕਰ ਰਹੀ ਹੈ। ਜਿਸ ਕਾਰਨ ਲੁਧਿਆਣਾ ਚ ਵੀ ਪੁਲਿਸ ਭਿਖਾਰੀਆਂ ਤੋਂ ਪੁੱਛਗਿਛ ਕਰ ਰਹੀ ਹੈ। ਇਸਦੇ ਚੱਲਦੇ ਹੀ ਭਿਖਾਰੀ ਪੁਲਿਸ ਨੂੰ ਦੇਖ ਕੇ ਭੱਜ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਭਿਖਾਰੀ ਦੇ ਰੂਪ ਚ ਕੋਈ ਜਾਸੂਸ ਨਾ ਲੁਕਿਆ ਹੋਵੇ। ਜਿਸਦੇ ਚੱਲਦੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਕਾਰਵਾਈ ਦੇ ਮੱਦੇਨਜਰ ਬੱਚਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਚ ਬੱਚੇ ਚੁੱਕਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਇਹ ਅਭਿਆਨ ਪੂਰੇ ਪੰਜਾਬ ’ਚ ਚਲਾਇਆ ਜਾ ਰਿਹਾ ਹੈ।


