ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼ੁਕਰਵਾਰ ਨੂੰ ਪੰਜਾਬ ਪੁਲਿਸ ਨੇ ਚੰਡੀਗੜ੍ਹ ‘ਚ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਪੰਜਾਬ ਪੁਲਿਸ ਨੇ 30 ਕਿਲੋ ਸੋਨਾ ਲੁੱਟਣ ਵਾਲੇ ਅਪਰਾਧੀ ਗੈਂਗਸਟਰ ਗਗਨ ਜਜ ਨੂੰ ਫੜ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਇਸ ਨਾਮੀ ਗੈਂਗਸਟਰ ਨੂੰ ਚੰਡੀਗੜ੍ਹ ਦੇ ਸੈਕਟਰ 36 ਦੀ ਮਾਰਕੀਟ ਤੋਂ ਫੜਿਆ ਹੈ।
ਗੈਂਗਸਟਰ ਵਲੋਂ ਲੁਧਿਆਣਾਂ ਤੋਂ ਸੋਨੇ ਦੀ ਇੰਨੀ ਵੱਡੀ ਖੇਪ ਲੁੱਟ ਇਹ ਅਪਰਾਧੀ ਫਰਾਰ ਹੋਇਆ ਸੀ। ਆਪਣੇ ਆਪ ਨੂੰ ਬਚਾਉਂਣ ਲਈ ਗੈਂਗਟਰ ਗਗਨ ਜਜ ਨੇ ਪੁਲਿਸ ‘ਤੇ ਅੰਨੇਵਾਹ ਫਾਇਰਿੰਗ ਵੀ ਕੀਤੀ ਪਰ ਅਸਫਲ ਰਿਹਾ ਅਤੇ ਪੁਲਿਸ ਦੇ ਹੱਥੇ ਚੜ੍ਹ ਗਿਆ। ਪੁਲਿਸ ਦੀ ਇਸ ਬਹਾਦੁਰੀ ਲਈ DGP ਪੰਜਾਬ ਦਿਨਕਰ ਗੁਪਤਾ ਨੇ ਪੁਲਿਸ ਟੀਮ ਨੂੰ ਵਧਾਈ ਦਿੱਤੀ ਅਤੇ ਇਨਾਮ ਦੀ ਘੋਸ਼ਣਾ ਕੀਤੀ।
ਗੈਂਗਸਟਰ ਦੇ ਹੋਰ ਸਾਥੀਆਂ ਨੂੰ ਫੜਨ ਲਈ ਵੀ ਰੇਡ ਜਾਰੀ ਹੈ। IGP ਕੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ, ਸ਼ੱਕੀ ਵਿਅਕਤੀ ਕੋਲੋਂ 31 ਲੱਖ ਰੁਪਏ ਨਕਦ ਇਕ ਪਿਸਤੌਲ, ਦੋ ਰਸਾਲੇ ਅਤੇ ਪੰਜਾਹ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ, ਅਪਰਾਧੀ ਇੱਕ ਦੂਜੇ ਨਾਲ ਵਾਇਰਲੈੱਸ ਹੈੱਡਸੈੱਟਾਂ ਰਾਹੀਂ ਗੱਲ ਕਰਦੇ ਸਨ ਤਾਂ ਕਿ, ਉਨ੍ਹਾਂ ਦੀ ਲੋਕੇਸ਼ਨ ਟ੍ਰੇਸ ਨਾ ਕੀਤੀ ਜਾ ਸਕੇ। ਇਨ੍ਹਾਂ ਕੋਲੋਂ ਇੱਕ ਆਈ-20 ਚੋਰੀ ਹੋਈ ਕਾਰ ਅਤੇ ਤਿੰਨ ਵਾਇਰਲੈਸ ਸੈੱਟ ਵੀ ਬਰਾਮਦ ਹੋਏ ਹਨ।

