ਨਸ਼ੇ ਦੀ ਗ੍ਰਿਫ਼ਤ ’ਚ ਪੰਜਾਬ ਪੁਲਿਸ: ਪੁਲਿਸ ਮੁਲਾਜ਼ਮਾਂ ਦਾ ਹੋਇਆ ਡੋਪ ਟੈਸਟ, 100 ਮੁਲਾਜ਼ਮ ਨਿਕਲੇ ਨਸ਼ੇੜੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੂਬੇ ‘ਚ ਨਸ਼ੇ ਨੇ ਨੌਜਵਾਨਾਂ ਨੂੰ ਇਸ ਕਦਰ ਜਕੜਿਆਂ ਹੋਇਆ ਹੈ ਕਿ ਉਹ ਇਸ ਖਾਤਿਰ ਕੁਝ ਵੀ ਕਰਨ ਲਈ ਤਿਆਰ ਹਨ। ਨੌਜਵਾਨ ਪੀੜੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੂਬੇ ‘ਚ ਨਸ਼ੇ ਨੇ ਨੌਜਵਾਨਾਂ ਨੂੰ ਇਸ ਕਦਰ ਜਕੜਿਆਂ ਹੋਇਆ ਹੈ ਕਿ ਉਹ ਇਸ ਖਾਤਿਰ ਕੁਝ ਵੀ ਕਰਨ ਲਈ ਤਿਆਰ ਹਨ। ਨੌਜਵਾਨ ਪੀੜੀ ਨਸ਼ੇ ਦੇ ਦਲਦਲ ‘ਚ ਧੱਸਦੀ ਜਾ ਰਹੀ ਹੈ। ਹੁਣ ਤਾਂ ਇਸ ਦਲਦਲ ‘ਚ ਪੰਜਾਬ ਪੁਲਿਸ ਵੀ ਧੱਸਦੀ ਹੋਈ ਨਜਰ ਆ ਰਹੀ ਹੈ।

Dope test

ਜਿਸ ਕਾਰਨ ਪੰਜਾਬ ਦਾ ਆਉਣ ਭਵਿੱਖ ਵੱਡੇ ਖਤਰੇ ਵੱਲ ਨੂੰ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਦਸ ਦਈਏ ਕਿ ਅੰਮ੍ਰਿਤਸਰ ਦਿਹਾਤੀ ਦੇ SSP ਵੱਲੋਂ ਡੋਪ ਟੈੱਸਟ ਕਰਵਾਇਆ ਗਿਆ

drugs

ਇਸ ਦੌਰਾਨ 100 ਦੇ ਕਰੀਬ ਪੁਲਿਸ ਮੁਲਾਜ਼ਮ ਨਸ਼ੇ ਦੀ ਗ੍ਰਿਫਤ ਚ ਦੱਸੇ ਗਏ। ਜਿਸ ਤੋਂ ਬਾਅਦ ਸਵਾਲ ਇਸ ਖੜ੍ਹਾ ਹੁੰਦਾ ਹੈ ਕਿ ਜੇਕਰ ਪੰਜਾਬ ਪੁਲਿਸ ਹੀ ਨਸ਼ੇ ਆਦੀ ਹੁੰਦੀ ਜਾਵੇਗੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਸ਼ੇ ਤੋਂ ਮੁਕਤ ਕੌਣ ਕਰੇਗਾ। ਇਸ ਤੋਂ ਪਹਿਲਾ ਹੀ ਕਈ ਨੌਜਵਾਨਾਂ ਦੀ ਇਸ ਨਸ਼ੇ ਦੇ ਕਾਰਨ ਮੌਤਾਂ ਹੋ ਚੁੱਕੀਆਂ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ।

 

Leave a Reply

Your email address will not be published. Required fields are marked *