ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਪੁਲਿਸ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਾਰਕੇ ਸਵਾਲਾਂ ਦੇ ਘੇਰੇ ਚ ਆਈ ਹੋਈ ਹੈ। ਇਕ ਵਾਰ ਫਿਰ ਤੋਂ ਪੰਜਾਬ ਖਾਕੀ ਫਿਰ ਤੋਂ ਸਵਾਲਾਂ ‘ਚ ਆ ਗਈ ਹੈ। ਦਸ ਦਈਏ ਕਿ ਜਲੰਧਰ ‘ਚ ਪੁਲਿਸ ਮੁਲਾਜ਼ਮਾਂ ਨੇ ਰੇਹੜੀ ਵਾਲੇ ਦੇ ਨਾਲ ਕੁੱਟਮਾਰ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮਾ ਨੇ ਰੇਹੜੀ ਵਾਲੇ ਦੇ ਨਾਲ ਧੱਕੇਸ਼ਾਹੀ ਕਰ ਪੈਸੇ ਵੀ ਖੋਹੇ ਹਨ। ਉੱਥੇ ਹੀ ਇਸ ਮਾਮਲੇ ਤੇ ਪੀੜਤ ਰੇਹੜੀ ਵਾਲੇ ਨੇ ਪੁਲਿਸ ਮੁਲਾਜ਼ਮ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨਾਲ ਪਹਿਲਾ ਵੀ ਧੱਕੇਸ਼ਾਹੀ ਕੀਤੀ ਜਾਂਦੀ ਰਹੀ ਹੈ। ਫਿਲਹਾਲ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।


