LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
punjab news
weather 08052024

ਚੰਡੀਗੜ੍ਹ : ਪੰਜਾਬ 'ਚ ਮਈ ਮਹੀਨੇ ਦੇ ਕੁਝ ਦਿਨਾਂ ਵਿਚ ਹੀ ਪਈ ਅੱਤ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦੁਪਹਿਰ ਵੇਲੇ ਕੰਮਾਂ ਕਾਰਾਂ ਲਈ ਬਾਹਰ ਨਿਕਲਣ ਵਾਲੇ ਲੋਕ ਗਰਮੀ ਕਾਰਨ ਬੇਹਾਲ ਹੋਏ ਪਏ ਹਨ ਪਰ ਇਸ ਝੁਲਸਾਉਣ ਵਾਲੀ ਗਰਮੀ ਤੋਂ ਇਕ ਦੋ ਦਿਨਾਂ ਲਈ ਹੀ ਸਹੀ ਪਰ ਰਾਹਤ ਮਿਲਣ ਜਾ ਰਹੀ ਹੈ। ਦਰਅਸਲ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ 10 ਅਤੇ 11 ਮਈ ਨੂੰ ਮੌਸਮ ਬਦਲਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ 8 ਮਈ ਨੂੰ ਪੱਛਮੀ ਗੜਬੜੀ ਕਾਰਨ 10 ਅਤੇ 11 ਮਈ ਨੂੰ ਪੰਜਾਬ ਅਤੇ ਗੁਆਂਢੀ ਸੂਬਿਆਂ 'ਚ ਮੌਸਮ 'ਚ ਬਦਲਾਅ ਹੋਵੇਗਾ।10 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪਵਨੀਤ ਕਿੰਗਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ 2 ਦਿਨ ਮੌਸਮ ਸਾਫ਼ ਰਹੇਗਾ ਅਤੇ ਫ਼ਸਲਾਂ ਦੀ ਵਾਢੀ ਜਲਦੀ ਕਰ ਲੈਣ ਕਿਉਂਕਿ ਅੱਗੇ ਮੀਂਹ ਪੈਣ ਦੀ ਸੰਭਾਵਨਾ ਹੈ।12 ਮਈ ਤੋਂ ਬਾਅਦ ਗਰਮੀ ਫਿਰ ਵੱਧਣੀ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ 10 ਮਈ ਨੂੰ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਤਰਨਤਾਰਨ, ਮੋਗਾ ਅਤੇ ਬਠਿੰਡਾ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਨ੍ਹੇਰੀ-ਤੂਫ਼ਾਨ ਦਾ ਵੀ ਅਲਰਟ ਹੈ।

batala news new

Batala News : ਬਟਾਲਾ ਵਿਚ ਬੁੱਧਵਾਰ ਤੜਕੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਮਹਿਤਾ ਰੋਡ 'ਤੇ ਰੰਗੜ ਨੰਗਲ ਵਿਖੇ ਇਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ। ਬੇਕਾਬੂ ਹੋਏ ਘੜੁੱਕੇ ਦੀ ਲਪੇਟ 'ਚ ਆਉਣ ਨਾਲ ਅਖਬਾਰ ਵੰਡਣ ਜਾ ਰਹੇ ਹਾਕਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।ਮ੍ਰਿਤਕ ਦੀ ਪਛਾਣ ਸਤਨਾਮ ਸਿੰਘ (40) ਪੁੱਤਰ ਗੁਰਦੀਪ ਸਿੰਘ ਵਾਸੀ ਬਦੋਵਾਲ ਵਜੋਂ ਹੋਈ ਹੈ। ਮ੍ਰਿਤਕ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਮਹਿਤਾ ਚੌਕ ਤੋਂ ਅਖਬਾਰਾਂ ਲੈ ਕੇ ਵੱਖ-ਵੱਖ ਪਿੰਡਾਂ 'ਚ ਅਖਬਾਰਾਂ ਵੰਡਣ ਜਾ ਰਿਹਾ ਸੀ। ਜਦ ਉਹ ਰੰਗੜ ਨੰਗਲ ਨਜ਼ਦੀਕ ਚੌਧਰੀਵਾਲ ਪੁੱਜਾ ਤਾਂ ਪਿੱਛੋ ਇੱਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਲੱਦ ਕੇ ਜਾ ਰਹੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਲੱਕੜਾਂ ਨਾਲ ਲੱਦਿਆ ਘੜੁੱਕਾ ਬੇਕਾਬੂ ਹੋ ਗਿਆ ਅਤੇ ਉਸ ਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

rakhi gupta

Punjab Senior IAS officer Rakhi Gupta News : ਪੰਜਾਬ ਦੀ ਸੀਨੀਅਰ ਆਈਏਐਸ ਅਧਿਕਾਰੀ ਰਾਖੀ ਗੁਪਤਾ ਨੇ ਸੰਗੀਤ ਦੀ ਦੁਨੀਆ ਵਿਚ ਕਦਮ ਰੱਖਿਆ ਹੈ। ਉਨ੍ਹਾਂ ਨੇ ਪੰਜਾਬੀ ਗੀਤ 'ਮਾਹੀਆ' ਲੋਕਾਂ ਨੂੰ ਸਮਰਪਿਤ ਕੀਤਾ। ਇਸ ਗੀਤ ਨੂੰ ਵਾਈਟ ਹਿੱਲ ਕੰਪਨੀ ਨੇ ਰਿਕਾਰਡ ਕੀਤਾ ਹੈ ਅਤੇ ਆਵਾਜ਼ ਰਾਖੀ ਗੁਪਤਾ ਨੇ ਦਿੱਤੀ ਹੈ। ਦੇਸ਼ ਦੀਆਂ ਸਰਹੱਦਾਂ 'ਤੇ ਤਾਇਨਾਤ ਸਾਡੇ ਬਹਾਦਰ ਸੈਨਿਕਾਂ ਦੇ ਕਾਰਨਾਮਿਆਂ ਨੂੰ ਯਾਦ ਕਰਦੇ ਹੋਏ ਗੀਤ 'ਮਾਹੀਆ' ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਮੌਕੇ ਰਾਖੀ ਗੁਪਤਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਦਾ ਮੇਰਾ ਗੀਤ ‘ਮਾਹੀਆ’ ਰਿਲੀਜ਼ ਹੋਇਆ ਹੈ। ਮੈਂ ਤੁਹਾਡੇ ਸਾਰਿਆਂ ਦੇ ਸਮਰਥਨ ਅਤੇ ਹੱਲਾਸ਼ੇਰੀ ਲਈ ਧੰਨਵਾਦੀ ਹਾਂ। ਤੁਹਾਡੀ ਮੌਜੂਦਗੀ ਮੇਰੇ ਸੰਗੀਤਕ ਯਤਨਾਂ ਨੂੰ ਬਹੁਤ ਉਤਸ਼ਾਹਿਤ ਕਰੇਗੀ। ਇਹ ਗੀਤ ਸਿਰਫ਼ ਇੱਕ ...

mobile death new

ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਵਿਰਕ ਖੁਰਦ (ਕਰਕਾਂਦੀ) ਵਿਖੇ ਇਕ 10 ਸਾਲਾ ਪਰਵਾਸੀ ਬੱਚੇ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮ੍ਰਿਤਕ ਬੱਚੇ ਦੀ ਪਛਾਣ ਕਰਨ ਵਾਸੀ ਪਿੰਡ ਅਰਾਈਆਂਵਾਲਾ ਵੱਜੋਂ ਹੋਈ ਹੈ। ਬੱਚੇ ਦਾ ਪਿਤਾ ਮੱਧ ਪ੍ਰਦੇਸ਼ ਵਿਚ ਰਹਿੰਦਾ ਹੈ। ਮ੍ਰਿਤਕ ਬੱਚਾ ਆਪਣੀ ਮਾਤਾ ਨਾਲ ਪਿੰਡ ਅਰਾਈਆਂ ਵਾਲਾ ਵਿਖੇ ਰਹਿ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਕਰਨ ਪਿੰਡ ਅਰਾਈਆਂ ਵਾਲਾ ਦਾ ਰਹਿਣ ਵਾਲਾ ਹੈ ਤੇ ਕਰਨ ਕੋਲੋਂ ਮੋਬਾਈਲ ਟੁੱਟ ਗਿਆ ਸੀ। ਇਸ ਦੇ ਡਰ ਵਜੋਂ ਕਰਨ ਨੇ ਬਾਹਰ ਖੇਤਾਂ ਵਿਚ ਜਾ ਕੇ ਇਕ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ ਤੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਦੌਰਾਨ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।

dubai air news

Dubai Murder case : ਦੁਬਈ ਵਿਚ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹ ਹਲਕਾ ਜਲੰਧਰ ਕੈਂਟ ਦੇ ਕਸਬਾ ਜਮਸ਼ੇਰ ਦੀ ਪੱਤੀ ਸੇਖੋਂ ਦਾ ਦੱਸਿਆ ਜਾ ਰਿਹਾ ਹੈ।   ਮ੍ਰਿਤਕ ਦੀ ਪਛਾਣ ਪੰਕਜ ਡੌਲ (34) ਵਜੋਂ ਹੋਈ ਹੈ। ਉਸ ਦੀ ਮੌਤ ਦੀ ਸੂਚਨਾ ਦੁਬਈ ਵਿਚ ਰਹਿੰਦੇ ਉਸ ਦੇ ਛੋਟੇ ਭਰਾ ਗੁਰਪ੍ਰੀਤ ਗੋਪੀ ਡੌਲ ਨੇ ਰਾਤ 9.30 ਵਜੇ ਫੋਨ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।ਗੋਪੀ ਨੇ ਦੱਸਿਆ ਕਿ ਪੰਕਜ ਐਤਵਾਰ ਦੁਬਈ ਦੇ ਸ਼ਹਿਰ ਅਲਕੋਜ ਵਿਚ ਸਥਿਤ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਉਸ ਨੂੰ ਰਸਤੇ ਵਿਚ ਪੱਗ ਬੰਨ੍ਹੀ ਇਕ ਨੌਜਵਾਨ ਨੇ ਰੋਕ ਲਿਆ ਅਤੇ ਮਾਮੂਲੀ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ਉਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੰਕਜ ਨੂੰ ਖੂਨ ਵਿਚ ਲਥਪਥ ਹਾਲਤ ਵਿਚ ਛੱਡ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੰਕਜ ਦੇ ਸਾਥੀਆਂ ਨੇ ਉਸ ਨੂੰ ਕਾਬੂ ਕਰਨਾ ਚਾਹਿਆ ਪਰ ਉਹ ਹੱਥ ਨਹੀਂ ਆਇਆ। ਅਲਕੋਜ ਸ਼ਹਿਰ ਦੀ ਪੁਲਿਸ ਇਸ ਸਬੰਧ ਵਿਚ ਸੂਚਿਤ ਕੀਤੇ ਜਾਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।ਪਤਾ ਲੱਗਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਕਜ 13 ਸਾਲ ਪਹਿਲਾਂ ਦੁਬਈ ਗਿਆ ਸੀ। ਉਥੇ ਉਹ ਇਕ ਕੰਪਨੀ ਵਿਚ ਫੋਰਮੈਨ ਵਜੋਂ ਨੌਕਰੀ ਕਰਦਾ ਸੀ। ਲਗਪਗ ਇਕ ਸਾਲ ਤੋਂ ਬਾਅਦ ਉਹ ਛੁੱਟੀ ਆਉਂਦਾ ਰਹਿੰਦਾ ਸੀ। 5 ਮਹੀਨੇ ਪਹਿਲਾਂ ਵੀ ਉਹ ਰਿਸ਼ਤੇਦਾਰੀ ਵਿਚ ਕਿਸੇ ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਆਇਆ ਸੀ ਅਤੇ 10 ਦਿਨ ਰਹਿ ਕੇ ਵਾਪਸ ਚਲਾ ਗਿਆ ਸੀ। ਉਸ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਅਤੇ ਪੂਰੇ ਸੇਖੋਂ ਪੱਤੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

kharar news new

Kharar News : ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਖਰੜ ਦੇ ਨੇੜਲੇ ਪਿੰਡ ਚੰਦੋ ਵਿਚ ਇਕ ਨੌਜਵਾਨ ਦਾ ਸਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ।ਮੁਲਜ਼ਮਾਂ ਨੇ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਤਿਊੜ ਦਾ ਰਹਿਣ ਵਾਲਾ ਨੌਜਵਾਨ ਕਿਸੇ ਕੰਮ ਲਈ ਖਰੜ ਜਾ ਰਿਹਾ ਸੀ ਅਤੇ ਰਸਤੇ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ 27 ਸਾਲਾ ਮਨੀਸ਼ ਕੁਮਾਰ ਵਜੋਂ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਖਰੜ ਕਲੱਬ ਵਿਚ ਬਾਊਂਸਰ ਸੀ। ਉਸ ਦਾ ਕਈ ਸਾਲਾਂ ਤੋਂ ਕੋਈ ਕੇਸ ਚੱਲ ਰਿਹਾ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਸੇ ਸਬੰਧੀ ਇਹ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਮ੍ਰਿਤਕ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਸਨ। 

sher singh ghu new

firozpur lok sabha constituency  : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਕਾਂਗਰਸ ਵੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਅਕਾਲੀ ਦਲ ਦੇ ਹੀ ਪੁਰਾਣੇ ਚੇਹਰੇ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦਿੱਤੀ ਹੈ। ਘੁਬਾਇਆ ਨੇ ਸਾਲ 2021 ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕਰ ਲਿਆ ਸੀ। ਇਸ ਦੇ ਨਾਲ ਹੀ ਕਾਂਗਰਸ ਨੇ ਸਾਰੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਨੇ ਪਾਰਟੀ ਦੇ ਐਲਾਨ ਤੋਂ ਪਹਿਲਾਂ ਹੀ ਫਿਰੋਜ਼ਪੁਰ ਤੋਂ ਖੁਦ ਨੂੰ ਉਮੀਦਵਾਰ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਟਿਕਟ ਪੱਕੀ ਹੈ ਤੇ ਕਾਂਗਰਸ ਪਾਰਟੀ ਉਨ੍ਹਾਂ ਨੂੰ ਹੀ ਉਮੀਦਵਾਰ ਐਲਾਨ ਕਰੇਗੀ। ਉਧਰ, 2024 ਦੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਅਕਾਲੀ ਦਲ ਨੇ ਨਵਦੇਵ ਸਿੰਘ ਮਾਨ ਨੂੰ ਟਿਕਟ ਦਿਤੀ ਹੈ। ਫਿਲਹਾਲ ਭਾਜਪਾ ਨੇ ਫਿਰੋਜ਼ਪੁਰ ਤੋਂ ਅਪਣਾ ਉਮੀਦਵਾਰ ਨਹੀਂ ਐਲਾਨਿਆ ਹੈ।

zirakpur new new

Zirakpur News : ਬਲਜਿੰਦਰ ਸਿੰਘ ਮਹੰਤ, ਜ਼ੀਰਕਪੁਰ : ਮੰਗਲਵਾਰ ਸਵੇਰੇ ਕਰੀਬ 8 ਵਜੇ ਚੰਡੀਗੜ੍ਹ-ਅੰਬਾਲਾ ਰੋਡ 'ਤੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਦਰਦਨਾਕ ਹਾਦਸਾ ਵਾਪਰਿਆ। ਇਕ ਮਾਂ ਦੀਆਂ ਅੱਖਾਂ ਸਾਹਮਣੇ ਉਸ ਦੀ ਧੀ ਦੀ ਦਰਦਨਾਕ ਮੌਤ ਹੋ ਗਈ। ਇਕ ਟਰੱਕ ਡਰਾਈਵਰ ਨੇ ਸਕੂਲ ਜਾ ਰਹੀ 12 ਸਾਲਾ ਵਿਦਿਆਰਥਣ ਨੂੰ ਕੁਚਲ ਦਿੱਤਾ, ਜਿਸ ਕਾਰਨ ਅਨੰਨਿਆ ਨਾਂ ਦੀ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਕਟਿਵਾ ਚਲਾ ਰਹੀ ਮ੍ਰਿਤਕ ਦੀ ਮਾਂ ਵੀ ਜ਼ਖਮੀ ਹੋ ਗਈ ਪਰ ਉਹ ਖਤਰੇ ਤੋਂ ਬਾਹਰ ਹੈ। ਮੌਕੇ 'ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਨੇ ਟਰੱਕ ਡਰਾਈਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ। ਟਰੱਕ ਚਾਲਕ ਕਾਲੀ ਭੂਸ਼ਨ (23) ਵਾਸੀ ਜੰਮੂ ਨੇ ਦੱਸਿਆ ਕਿ ਉਹ ਬੱਦੀ ਤੋਂ ਅੰਬਾਲਾ ਸਰਾਵਾਂ ਨੂੰ ਛੱਡਣ ਜਾ ਰਿਹਾ ਸੀ। ਮੋੜ ਹੋਣ ਕਾਰਨ ਉਹ ਐਕਟਿਵਾ ਨਹੀਂ ਦੇਖ ਸਕਿਆ ਅਤੇ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਜਾਣਕਾਰੀ ਮੁਤਾਬਕ ਮ੍ਰਿਤਕ ਅਨੰਨਿਆ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ 'ਤੇ ਨਗਲਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਜਾ ਰਹੀ ਸੀ। ਮਾਂ ਐਕਟਿਵਾ ਚਲਾ ਰਹੀ ਸੀ ਅਤੇ ਬੇਟੀ ਪਿੱਛੇ ਬੈਠੀ ਸੀ, ਜਿਵੇਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਪਹੁੰਚੀ ਅਤੇ ਮੇਨ ਰੋਡ ਤੋਂ ਸਲਿਪ 'ਤੇ ਉਤਰਨ ਲੱਗੀ ਤਾਂ ਉਨ੍ਹਾਂ ਦੀ ਐਕਟਿਵਾ ਟਰੱਕ ਨਾਲ ਟਕਰਾ ਗਈ ਅਤੇ ਅਨੰਨਿਆ ਟਰੱਕ ਦੇ ਕੋਲ ਜਾ ਡਿੱਗੀ।  ਟਰੱਕ ਦਾ ਪਿਛਲਾ ਟਾਇਰ ਲੜਕੀ ਦੇ ਸਿਰ 'ਤੇ ਚੜ੍ਹ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਮਾਂ ਸੜਕ ਦੇ ਦੂਜੇ ਪਾਸੇ ਡਿੱਗ ਗਈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮ੍ਰਿਤਕ ਦੇਹ ਨੂੰ ਡੇਰਾਬਸੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।...

beadbi news new arrested new

Firozpur News : ਬੀਤੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ। ਬੇਅਦਬੀ ਦੇ ਮੁਲਜ਼ਮ ਬਖਸ਼ੀਸ਼ ਸਿੰਘ ਦੀ ਮੌਕੇ ਉਤੇ ਹੀ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮ ਦੀ ਤਲਵਾਰ ਨਾਲ ਹੱਤਿਆ ਕਰਨ ਵਾਲੇ ਮੁਲਜ਼ਮ ਜਰਨੈਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਜਰਨੈਲ ਸਿੰਘ ਦਾ ਬਖਸ਼ੀਸ਼ ਸਿੰਘ ਨੂੰ ਕਿਰਪਾਨਾਂ ਨਾਲ ਵੱਡਦੇ ਹੋਏ ਦਾ ਵੀਡੀਓ ਸਾਹਮਣੇ ਆਇਆ ਹੈ।ਪੁਲਿਸ ਮੁਤਾਬਕ ਜਰਨੈਲ ਸਿੰਘ ਉੱਪਰ ਪਹਿਲਾਂ ਵੀ ਇੱਕ ਹੱਤਿਆ ਤੇ ਐਨਡੀਪੀਸੀ ਐਕਟ ਤਹਿਤ ਮੁਕੱਦਮਾ ਦਰਜ ਹੈ। ਵੀਡੀਓ ਵਿੱਚ ਜਰਨੈਲ ਸਿੰਘ ਬੇਅਦਬੀ ਦੇ ਮੁਲਜ਼ਮ ਬਖਸ਼ੀਸ਼ ਸਿੰਘ ਨੂੰ ਬੁਰੀ ਤਰ੍ਹਾਂ ਨਾਲ ਕਿਰਪਾਨਾਂ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਹੈ।ਦੱਸ ਦਈਏ ਕਿ ਫ਼ਿਰੋਜ਼ਪੁਰ 'ਚ ਸ਼ਨਿਚਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਹ ਘਟਨਾ ਮੱਲਾਂਵਾਲ ਖਾਸ ਕਸਬੇ ਦੇ ਪਿੰਡ ਬੰਡਾਲਾ ਵਿੱਚ ਵਾਪਰੀ ਸੀ। ਇਸ ਦੀ ਲਾਈਵ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ 'ਚ ਕੁਝ ਲੋਕ ਮੁਲਜ਼ਮ 'ਤੇ ਹਮਲਾ ਕਰਦੇ ਨਜ਼ਰ ਆ ਰਹੇ ਸਨ। ਵੀਡੀਓ 'ਚ ਪਹਿਲਾਂ ਕਈ ਲੋਕ ਦੋਸ਼ੀ ਦੀ ਕੁੱਟਮਾਰ ਕਰਦੇ ਹਨ ਤੇ ਉਸ ਨੂੰ ਜ਼ਮੀਨ 'ਤੇ ਸੁੱਟ ਲੈਂਦੇ ਹਨ। ਇਸ ਤੋਂ ਬਾਅਦ ਪਹਿਲਾਂ ਦੋ ਜਣੇ ਤੇ ਫਿਰ ਇੱਕ ਵਿਅਕਤੀ ਮੁਲਜ਼ਮ 'ਤੇ ਲਗਾਤਾਰ ਤਲਵਾਰ ਨਾਲ ਹਮਲਾ ਕਰਦਾ ਹੈ। ਇਸ ਕਾਰਨ ਮੁਲਜ਼ਮ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਖਸ਼ੀਸ਼ ਦੋ ਭੈਣਾਂ ਦਾ ਇਕਲੌਤਾ ਵੱਡਾ ਭਰਾ ਸੀ। ਉਹ ਮਾਨਸਿਕ ਤੌਰ 'ਤੇ ਬਿਮਾਰ ਸੀ। ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਅਪਰਾਧ ਕੀਤਾ ਸੀ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਸੀ।...

zirakpur new

ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਅੱਜ ਇੱਕ ਨਵਾਂ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਐਕਟਿਵਾ 'ਤੇ ਜਾ ਰਹੀ ਇੱਕ ਵਿਦਿਆਰਥਣ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਦਰਅਸਲ ਇਹ ਹਾਦਸਾ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਜ਼ੀਰਕਪੁਰ ਦੇ ਸਿੰਘਪੁਰ ਚੌਕ 'ਤੇ ਵਾਪਰਿਆ। ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਨੰਨਿਆ ਮਾਨਵ ਮੰਗਲ ਸਕੂਲ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ। ਇਹ ਹਾਦਸਾ ਜ਼ੀਰਕਪੁਰ-ਅੰਬਾਲਾ ਰੋਡ 'ਤੇ ਸਿੰਘਪੁਰਾ ਲਾਈਟ ਪੁਆਇੰਟ ਨੇੜੇ ਵਾਪਰਿਆ ਜਿਸ ਕਾਰਨ ਐਕਟਿਵਾ ਸਵਾਰ ਸਕੂਲੀ ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਸਿੰਘਪੁਰਾ ਚੌਕ ਦੇ ਪਿੱਛੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਵਾਪਰਿਆ। ਫਲਾਈਓਵਰ ਦੀ ਉਸਾਰੀ ਲਈ ਚੱਲ ਰਹੇ ਨਿਰਮਾਣ ਕਾਰਜ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਮੋੜ ਲੈਂਦੇ ਸਮੇਂ ਇਹ ਹਾਦਸਾ ਵਾਪਰਿਆ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੇਬਾਰਾਂ ਨਾਲ ਭਰਿਆ ਟਰੱਕ ਬੱਦੀ ਤੋਂ ਅੰਬਾਲਾ ਵੱਲ ਜਾ ਰਿਹਾ ਸੀ।

summers new

ਦੇਸ਼ ਭਰ ਵਿੱਚ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਪੰਜਾਬ ਵਿਚ ਵੀ ਗਰਮੀ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਗਰਮੀ ਹੋਰ ਵਧੇਗੀ ਪਰ 9 ਮਈ ਤੋਂ ਤਿੰਨ ਦਿਨ ਪੰਜਾਬ ਵਿਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਪਾਰਾ ਡਿੱਗਣ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।ਪੰਜਾਬ ਵਿੱਚ ਐਤਵਾਰ ਨੂੰ ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਿਲਹਾਲ ਇਹ ਆਮ ਦੇ ਨੇੜੇ ਹੈ। ਸਮਰਾਲਾ ਵਿਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਸਮੇਤ ਪਟਿਆਲਾ ਅਤੇ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਪਰ ਪਹੁੰਚ ਗਿਆ ਹੈ।ਅੰਮ੍ਰਿਤਸਰ ਦਾ ਤਾਪਮਾਨ 40.2 ਡਿਗਰੀ (ਆਮ ਨਾਲੋਂ 1.8 ਡਿਗਰੀ ਵੱਧ), ਲੁਧਿਆਣਾ ਦਾ ਤਾਪਮਾਨ 39.4 (ਆਮ ਨਾਲੋਂ 1.4 ਡਿਗਰੀ ਵੱਧ), ਪਟਿਆਲਾ 40.4 ਡਿਗਰੀ (ਆਮ ਨਾਲੋਂ 1.8 ਡਿਗਰੀ ਵੱਧ), ਪਠਾਨਕੋਟ 40.0, ਬਠਿੰਡਾ 39.0, ਫ਼ਰੀਦਕੋਟ 38.2, ਗੁਰਦਾਸਪੁਰ 36, 39.5 ਡਿਗਰੀ ਦਰਜ ਕੀਤਾ ਗਿਆ, ਫਰੀਦਕੋਟ ਦਾ 40.1, ਫਿਰੋਜ਼ਪੁਰ ਦਾ 38.4, ਜਲੰਧਰ ਦਾ 38.3 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਅਜੇ ਵੀ ਆਮ ਦੇ ਨੇੜੇ ਹੈ।ਪਠਾਨਕੋਟ ਦਾ ਸਭ ਤੋਂ ਘੱਟ ਤਾਪਮਾਨ 17.9 ਡਿਗਰੀ ਰਿਹਾ। ਜਦਕਿ ਅੰਮ੍ਰਿਤਸਰ 'ਚ 20.0, ਪਟਿਆਲਾ 'ਚ 23.6, ਪਠਾਨਕੋਟ 'ਚ 20.0, ਬਠਿੰਡਾ 'ਚ 22.6, ਗੁਰਦਾਸਪੁਰ 'ਚ 22.0, ਬਰਨਾਲਾ 'ਚ 25.5, ਫਰੀਦਕੋਟ 'ਚ 24.3, ਫਿਰੋਜ਼ਪੁਰ 'ਚ 22.7, ਜਲੰਧਰ 'ਚ 21.7 ਡਿਗਰੀ ਰਿਕਾਰਡ ਕੀਤਾ ਗਿਆ। ਗਰਮੀ ਤੋਂ ਬਚਾਅ ਲਈ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਵਾਧਾ ਹੋਣ ਦੀ ਭਵਿੱਖਬਾਣੀ ਨੂੰ ਧਿਆਨ ’ਚ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਲੁਧਿਆਣਾ ਨੇ ਲੋਕਾਂ ਨੂੰ ਹੀਟ ਵੇਵ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਬਚਣ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ’ਚ ਤੇਜ਼ੀ ਨਾਲ ਵੱਧ ਰਹੀ ਗਰਮੀ ਨਵ-ਜੰਮੇ, ਛੋਟੇ ਬੱਚਿਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ 'ਲੂ' ਤੋਂ ਬਚਣ ਲਈ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇੰਝ ਰੱਖੋ ਗਰਮੀ ਤੋਂ ਬਚਾਅਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਫੁਲ ਸਲੀਵ ਕੱਪੜੇ ਪਾਓ। ਗਰਮੀਆਂ ’ਚ ਸਿਰਫ਼ ਸੂਤੀ ਕੱਪੜੇ ਹੀ ਪਹਿਨਣ ਦੀ ਕੋਸ਼ਿਸ਼ ਕਰੋ।ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਸਕਾਰਫ਼ ਦੀ ਵਰਤੋਂ ਕਰੋ।ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਜੁੱਤੀਆਂ ਜਾਂ ਚੱਪਲਾਂ ਪਾਓ।ਧੁੱਪ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਠੀਕ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ।ਧੁੱਪ ’ਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਆਪਣੇ ਨਾਲ ਰੱਖੋ।ਮੌਸਮੀ ਫ਼ਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਸੰਤਰਾ, ਅੰਗੂਰ, ਖੀਰਾ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।ਤੁਹਾਡੇ ਘਰ ਜਾਂ ਦਫ਼ਤਰ ’ਚ ਸਾਮਾਨ ਜਾਂ ਭੋਜਨ ਦੀ ਡਲਿਵਰੀ ਲਈ ਆਉਣ ਵਾਲੇ ਲੋਕਾਂ ਨੂੰ ਪਾਣੀ ਦਿਓ।ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਖਪਤ ਨੂੰ ਵਧਾਓ।ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਚਸ਼ਮੇ ਪਾਓ।ਠੰਡੇ ਪਾਣੀ ਨਾਲ ਵਾਰ-ਵਾਰ ਇਸ਼ਨਾਨ ਕਰੋ।ਛੱਤਾਂ ’ਤੇ ਛੱਤਰੀ ਲਗਾ ਕੇ ਜਾਂ ਸਬਜ਼ੀਆਂ ਉਗਾ ਕੇ ਤਾਪਮਾਨ ਨੂੰ ਹੇਠਾਂ ਰੱਖਿਆ ਜਾ ਸਕਦਾ ਹੈ।ਜੇਕਰ ਕਸਰਤ ਕਰ ਰਹੇ ਹੋ, ਤਾਂ ਹੌਲੀ-ਹੌਲੀ ਸ਼ੁਰੂ ਕਰੋ ਅਤੇ ਇਸ ਨੂੰ ਕੁੱਝ ਦਿਨਾਂ ’ਚ ਵਧਾਓ ਜਦੋਂ ਤੱਕ ਸਰੀਰ ਅੰਤ ’ਚ ਵਧੇ ਹੋਏ ਤਾਪਮਾਨ ਦ...

railways tickets new facilty

ਭਾਰਤੀ ਰੇਲਵੇ ਨੇ ਟ੍ਰੇਨ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰਾਲਾ ਨੇ ਦਿਵਿਆਂਗਾਂ (PWD) ਲਈ ਕੋਟੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਹਰ ਟਰੇਨ 'ਚ ਦਿਵਿਆਂਗਾਂ ਲਈ ਕੋਟਾ ਹੋਵੇਗਾ, ਚਾਹੇ ਟਰੇਨ 'ਚ ਰਿਆਇਤ ਦੀ ਸਹੂਲਤ ਹੋਵੇ ਜਾਂ ਨਾ।ਰੇਲਵੇ ਦੇ ਫੈਸਲੇ ਨਾਲ ਰਾਜਧਾਨੀ, ਸ਼ਤਾਬਦੀ, ਦੁਰੰਤੋ, ਹਮਸਫਰ, ਗਤੀਮਾਨ ਅਤੇ ਵੰਦੇ ਭਾਰਤ ਟਰੇਨਾਂ ਸਮੇਤ ਸਾਰੀਆਂ ਰਿਜ਼ਰਵਡ ਐਕਸਪ੍ਰੈਸ ਮੇਲ ਟਰੇਨਾਂ ਵਿੱਚ ਦਿਵਿਆਂਗ ਕੋਟਾ ਦਿੱਤਾ ਜਾਵੇਗਾ। ਆਓ ਜਾਣਦੇ ਹਾਂ ਕਿ ਕਿਸ ਕੋਚ ਵਿੱਚ ਅਪਾਹਜ ਲੋਕਾਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਹੋਣਗੀਆਂ ਅਤੇ ਇਸ ਕੋਟੇ ਤਹਿਤ ਕਿਸ ਤਰ੍ਹਾਂ ਬੁਕਿੰਗ ਕੀਤੀ ਜਾ ਸਕਦੀ ਹੈ।ਰੇਲਵੇ ਮੰਤਰਾਲੇ ਵੱਲੋਂ ਅਪਾਹਜ ਵਿਅਕਤੀਆਂ ਲਈ ਰਾਖਵੇਂ ਕੋਟੇ ਵਿੱਚ ਕੀਤੇ ਗਏ ਬਦਲਾਅ ਅਨੁਸਾਰ ਹੁਣ ਸਲੀਪਰ ਕੋਚਾਂ ਵਿੱਚ ਚਾਰ ਬਰਥਾਂ ਰਾਖਵੀਆਂ ਹੋਣਗੀਆਂ। ਜਿਸ ਵਿੱਚ ਦੋ ਲੋਅਰ ਅਤੇ ਦੋ ਮਿਡਲ ਬਰਥ ਹੋਣਗੇ। ਥਰਡ ਏਸੀ, 3ਈ ਅਤੇ 3ਏ ਵਿੱਚ ਵੀ 4 ਬਰਥ ਹੋਣਗੇ। ਜਿਸ ਵਿੱਚ ਦੋ ਲੋਅਰ ਅਤੇ 2 ਮਿਡਲ ਹੋਣਗੇ। ਏਸੀ ਚੇਅਰ ਕਾਰ ਵਿੱਚ ਵੀ ਚਾਰ ਸੀਟਾਂ ਹੋਣਗੀਆਂ।ਇਸ ਲਈ ਵੰਦੇ ਭਾਰਤ ਟਰੇਨਾਂ ਵਿੱਚ ਵੀ ਅਪਾਹਜ ਲੋਕਾਂ ਲਈ ਕੋਟੇ ਤਹਿਤ ਚਾਰ ਸੀਟਾਂ ਰਾਖਵੀਆਂ ਹੋਣਗੀਆਂ। ਰੇਲਵੇ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਠ ਡੱਬਿਆਂ ਵਾਲੀ ਰੇਲਗੱਡੀ ਵਿੱਚ ਸੀ1 ਅਤੇ ਸੀ7 ਕੋਚਾਂ ਵਿੱਚ ਵੱਖ-ਵੱਖ ਦੋ ਸੀਟਾਂ (ਸੀਟ ਨੰਬਰ 40) ਰਾਖਵੀਆਂ ਹੋਣਗੀਆਂ। ਇਸ ਲਈ 16 ਕੋਚਾਂ ਵਾਲੀਆਂ ਟਰੇਨਾਂ ਵਿੱਚ ਸੀ1 ਅਤੇ ਸੀ14 ਵਿੱਚ ਸੀਟਾਂ ਉਪਲਬਧ ਹੋਣਗੀਆਂ। ਯੂਨੀਕ ਪਛਾਣ ਪੱਤਰ ਜ਼ਰੂਰੀ ਭਾਰਤੀ ਰੇਲਵੇ ਅਨੁਸਾਰ ਦਿਵਿਆਂਗ ਭਾਵ PWD ਕੋਟੇ ਦੇ ਤਹਿਤ ਟਿਕਟਾਂ ਬੁੱਕ ਕਰ ਸਕਣਗੇ। ਜਿਨ੍ਹਾਂ ਕੋਲ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵਿਲੱਖਣ ਪਛਾਣ ਪੱਤਰ ਹੋਵੇਗਾ। ਟਿਕਟਾਂ ਦੀ ਆਨਲਾਈਨ ਬੁਕਿੰਗ ਕਰਦੇ ਸਮੇਂ ਉਸ ਕਾਰਡ ਦਾ ਵੇਰਵਾ ਦਰਜ ਕਰਨਾ ਜ਼ਰੂਰੀ ਹੋਵੇਗਾ ਤਾਂ ਜੋ ਇਸ ਸਹੂਲਤ ਦੀ ਦੁਰਵਰਤੋਂ ਨਾ ਹੋ ਸਕੇ। ਇਸੇ ਤਰ੍ਹਾਂ ਰੇਲਵੇ ਬੁਕਿੰਗ ਕਾਊਂਟਰ 'ਤੇ ਟਿਕਟ ਬੁੱਕ ਕਰਦੇ ਸਮੇਂ ਯੂਨੀਕ ਪਛਾਣ ਪੱਤਰ ਦਿਖਾਉਣਾ ਹੋਵੇਗਾ। ਜਾਂ ਸਰਕਾਰ ਵੱਲੋਂ ਦਿੱਤਾ ਗਿਆ ਕੋਈ ਹੋਰ ਅਪੰਗਤਾ ਕਾਰਡ ਦਿਖਾਉਣਾ ਹੋਵੇਗਾ।

shromani new

ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਫਿਰ ਵੱਧ ਗਈਆਂ ਹਨ। ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ (Hardeep Singh Butrela) ਨੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਪਾਰਟੀ ਵੀ ਛੱਡ ਦਿੱਤੀ ਹੈ। ਹਰਦੀਪ ਸਿੰਘ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਹਰਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਕੇ ਇਹ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅਕਾਲੀ ਦਲ ਦੀ ਟਿਕਟ ਉਤੇ ਚੋਣ ਨਹੀਂ ਲੜਨਾ ਨਹੀਂ ਚਾਹੁੰਦੇ ਸਨ। ਅਕਾਲੀ ਦਲ ਨੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਦਿੱਤੀ ਸੀ ਪਰ ਹੁਣ ਟਿਕਟ ਵਾਪਸ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਫਿਲਹਾਲ ਉਹ ਕਿਸੇ ਵੀ ਪਾਰਟੀ ਵਿਚ ਨਹੀਂ ਜਾ ਰਹੇ ਹਨ। ਮੈਂ ਆਪਣੀ ਸਾਰੀ ਟੀਮ ਨਾਲ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ।

accident jalandhar new

Punjab News : ਜਲੰਧਰ ਜ਼ਿਲ੍ਹੇ ਵਿਚ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਓਵਾਲੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇੱਕ ਬੱਚੇ ਦੀ ਮੌਤ ਵੀ ਦੱਸੀ ਜਾ ਰਹੀ ਹੈ। ਇਹ ਹਾਦਸਾ ਸਵੇਰੇ ਕਰੀਬ 5.30 ਵਜੇ ਵਾਪਰਿਆ।ਜਾਣਕਾਰੀ ਅਨੁਸਾਰ ਰਾਓਵਾਲੀ ਨੇੜੇ ਹਾਈਵੇ ਉਤੇ ਇੱਕ ਇਨੋਵਾ ਗੱਡੀ ਤੇ ਕਾਰ ਵਿਚਕਾਰ ਟੱਕਰ ਹੋ ਗਈ। ਕਾਰ ਵਿਚ ਸਵਾਰ ਚਾਰੇ ਵਿਅਕਤੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਥਾਣਾ ਮਕਸੂਦਾਂ ਦੀ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਪੁਲਿਸ ਜਲਦ ਹੀ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕਰੇਗੀ। ਮਕਸੂਦਾਂ ਥਾਣੇ ਦੇ ਐਸਐਚਓ ਬਿਕਰਮ ਸਿੰਘ ਨੇ ਚਾਰਾਂ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਸਾਰੇ ਲੋਕ ਇੱਕ ਪਰਿਵਾਰ ਦੇ ਮੈਂਬਰ ਸਨ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। 

hockey player new

Punjab News : 21 ਸਾਲਾ ਕੌਮੀ ਹਾਕੀ ਖਿਡਾਰਨ ਨੇ ਕਥਿਤ ਤੌਰ 'ਤੇ ਆਪਣੇ ਭਰਾ ਅਤੇ ਭਰਜਾਈ ਵੱਲੋਂ ਪਰੇਸ਼ਾਨ ਕਰਨ ਕਾਰਨ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਉਸ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਅਤੇ ਭਾਬੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਪਿੰਡ ਨਲੀਨਾ ਖੁਰਦ ਦੇ ਵਸਨੀਕ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਸੁਮਨਦੀਪ ਕੌਰ (21) ਰਾਸ਼ਟਰੀ ਹਾਕੀ ਖਿਡਾਰਨ ਹੈ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਐਮ.ਏ. ਕਰਦੀ ਹੈ। ਉਸ ਦੇ ਪੁੱਤਰ ਵਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਵੱਲੋਂ ਉਸ ਨਾਲ ਦੁਰਵਿਵਹਾਰ ਕਰਨ ਕਾਰਨ ਉਹ ਪਰੇਸ਼ਾਨ ਸੀ।29 ਅਪ੍ਰੈਲ ਨੂੰ ਉਸ ਦੀ ਲੜਕੀ ਸਵੇਰੇ 8 ਵਜੇ ਘਰੋਂ ਨਿਕਲੀ ਸੀ। ਸ਼ਾਮ ਨੂੰ ਜਦੋਂ ਉਹ ਘਰ ਨਹੀਂ ਪਰਤੀ ਤਾਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਉਸ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚ ਤਲਾਸ਼ੀ ਲਈ ਤਾਂ ਉਸ ਦੀ ਲਾਸ਼ ਬਰਾਮਦ ਹੋਈ। ਐਸਪੀ ਨੇ ਦੱਸਿਆ ਕਿ  ਵਿਕਰਮਜੀਤ ਸਿੰਘ ਅਤੇ ਪਿੰਕੀ ਖਿਲਾਫ ਮਾਮਲਾ ਦਰਜ ਕਰਕੇ ਵਿਕਰਮਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਪਿੰਕੀ ਦੀ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

amritpal suri new

ਪੰਜਾਬ 'ਚ ਹਿੰਦੂ ਨੇਤਾ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ੀ ਸੰਦੀਪ ਸਿੰਘ ਉਰਫ ਸੰਨੀ ਲੋਕ ਸਭਾ ਚੋਣ ਲੜੇਗਾ। ਉਨ੍ਹਾਂ ਇਹ ਫੈਸਲਾ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਲਿਆ ਹੈ। ਸੰਦੀਪ ਸੰਨੀ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੇ ਅੰਮ੍ਰਿਤਸਰ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।ਸੰਦੀਪ ਦੇ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਸੰਦੀਪ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜੇਗਾ। ਚੋਣ ਪ੍ਰਕਿਰਿਆ ਜੇਲ੍ਹ ਤੋਂ ਹੀ ਪੂਰੀ ਹੋਵੇਗੀ। ਪਰਿਵਾਰ ਦਾ ਕਹਿਣਾ ਹੈ ਕਿ ਜੇ ਡਿਬਰੂਗੜ੍ਹ ਜੇਲ੍ਹ ਵਿਚ ਰਹਿੰਦੇ ਹੋਏ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਦਾ ਹੈ ਤਾਂ ਸੰਨੀ ਵੀ ਚੋਣ ਲੜ ਸਕਦਾ ਹੈ। ਉਥੇ, ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਬੀਤੇ ਦਿਨੀਂ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਅਰਦਾਸ ਦੇ ਨਾਲ ਖਡੂਰ ਸਾਹਬਿ ਹਲਕੇ ਵਿਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।

fire death news

ਰੋਹਤਕ ਦੇ ਵਾਰਡ ਨੰ. 5 ਸਾਂਪਲਾ 'ਚ ਘਰ ਵਿਚ ਅੱਗ ਲੱਗਣ ਕਾਰਨ ਪਤੀ-ਪਤਨੀ ਤੇ ਉਨ੍ਹਾਂ ਦੇ ਦੋਵੇਂ ਬੱਚੇ ਜ਼ਿੰਦਾ ਸੜ ਗਏ ਸਨ।  ਝੁਲਸੇ ਬੱਚਿਆਂ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਅੱਗ ਲੱਗਣ ਦੀ ਘਟਨਾ 30 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ। ਜਦੋਂ ਸਾਰਾ ਪਰਿਵਾਰ ਆਪਣੇ ਘਰ ਦੇ ਚੌਬਾਰੇ (ਛੱਤ 'ਤੇ ਬਣੇ ਕਮਰੇ) ਵਿੱਚ ਸੌਂ ਰਿਹਾ ਸੀ। ਇਸ ਦੌਰਾਨ ਘਰ 'ਚ ਅਚਾਨਕ ਅੱਗ ਲੱਗ ਗਈ, ਜਿਸ 'ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਝੁਲਸ ਗਏ। ਉਨ੍ਹਾਂ ਦਾ ਰੋਹਤਕ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਉਸ ਦੇ ਮਾਤਾ-ਪਿਤਾ ਅਜੇ ਵੀ ਹਸਪਤਾਲ 'ਚ ਦਾਖਲ ਹਨ। ਭੈਣ ਅਤੇ ਭਰਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।ਪੁਲਿਸ ਅਨੁਸਾਰ ਉਮੇਦ ਸਿੰਘ ਵਾਸੀ ਵਾਰਡ 5, ਸਾਂਪਲਾ ਜ਼ਿਲ੍ਹਾ ਰੋਹਤਕ ਨੇ ਦੱਸਿਆ ਕਿ ਉਸ ਦਾ ਲੜਕਾ ਸਤਿਆਵਾਨ (42) ਮਜ਼ਦੂਰੀ ਕਰਦਾ ਹੈ। ਉਹ ਘਰ ਦੇ ਉਪਰਲੇ ਕਮਰੇ ਵਿੱਚ ਰਹਿੰਦਾ ਹੈ। ਬੀਤੀ ਮੰਗਲਵਾਰ ਰਾਤ ਉਹ ਆਪਣੇ ਪਰਿਵਾਰ ਨਾਲ ਉਪਰਲੇ ਕਮਰੇ ਵਿੱਚ ਸੌਂ ਰਿਹਾ ਸੀ। ਸੱਤਿਆਵਾਨ ਦੇ ਨਾਲ ਉਸ ਦੀ ਪਤਨੀ ਸੁਮਨ (39), ਬੇਟਾ ਪ੍ਰਵੀਨ (19) ਅਤੇ ਬੇਟੀ ਪ੍ਰਤਿਭਾ (16) ਵੀ ਕਮਰੇ ਵਿੱਚ ਸੁੱਤੇ ਸਨ।ਉਮੇਦ ਸਿੰਘ ਨੇ ਦੱਸਿਆ ਕਿ ਸਤਿਆਵਾਨ ਮੱਛਰਾਂ ਤੋਂ ਬਚਣ ਲਈ ਉਪਰਲੇ ਕਮਰੇ ਵਿੱਚ ਅਗਰਬੱਤੀ ਬਾਲ ਕੇ ਸੁੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਅੱਗ ਲੱਗੀ ਹੈ। ਜਿਸ ਨੇ ਪਰਿਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ।...

accident roopnagar

ਘਨੌਲੀ-ਪੁੱਤ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾਂਦੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਕਾਰ ਖੜ੍ਹੇ ਟਰੱਕ ਦੇ ਹੇਠਾਂ ਜਾ ਵੜੀ। ਇਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਕੁਝ ਦਿਨ ਪਹਿਲਾਂ ਕੈਨੇਡਾ ਵਿਚ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਪਿੰਡ ਸਾਗਰਾਂ ਦੇ ਨੌਜਵਾਨ ਗੁਰਪਿੰਦਰ ਸਿੰਘ ਦੀ ਟਰਾਲੇ ਨਾਲ ਵਾਪਰੇ ਹਾਦਸੇ ਵਿਚ ਮੌਤ ਹੋ ਗਈ ਸੀ। ਸਸਕਾਰ ਕਰਨ ਤੋਂ ਬਾਅਦ ਬੀਤੇ ਦਿਨ ਆਪਣੇ ਪਿੰਡ ਸਾਗਰਾ ਜ਼ਿਲ੍ਹਾ ਪਟਿਆਲੇ ਤੋਂ ਸੁਖਵਿੰਦਰ ਸਿੰਘ ਆਪਣੇ ਪੁੱਤਰ ਗੁਰਪਿੰਦਰ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਆਪਣੇ ਰਿਸ਼ਤੇਦਾਰਾਂ ਸਮੇਤ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਲਈ ਤਿੰਨ ਗੱਡੀਆਂ ’ਤੇ ਰਵਾਨਾ ਹੋਇਆ।ਜਦੋਂ ਉਹ ਰੂਪਨਗਰ ਪਾਰ ਕਰਨ ਉਪਰੰਤ ਘਨੌਲੀ ਨੇੜੇ ਅਲੀਪੁਰ ਦੇ ਜ਼ਿਮੀਂਦਾਰਾ ਪੈਟਰੋਲਿੰਗ ਪੰਪ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਸਵਿੱਫਟ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਅੱਗੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੱਗੇ ਬੈਠੀ ਔਰਤ ਜਸਵੀਰ ਕੌਰ ਦੀ ਗੰਭੀਰ ਹਾਲਤ ’ਚ ਫੱਟੜ ਹੋ ਗਈ। ਰਾਹਗੀਰਾਂ ਵੱਲੋਂ ਜਿੱਥੇ ਵੱਡੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਟਰੱਕ ਥੱਲੇ ਤੋਂ ਕੱਢਿਆ ਗਿਆ ਤਾਂ ਉੱਥੇ ਹੀ ਨੌਜਵਾਨ ਗੁਰੀ ਕਾਬੜਵਾਲ ਵੱਲੋਂ 112 ਨੰਬਰ ’ਤੇ ਕਾਲ ਕਰਕੇ ਐਂਬੂਲੈਂਸ ਨੂੰ ਘਟਨਾ ਵਾਲੇ ਸਥਾਨ ’ਤੇ ਮੰਗਵਾਇਆ ਗਿਆ ਅਤੇ ਫੱਟੜਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਈ ਭੇਜਿਆ ਗਿਆ ।ਇਸ ਦੌਰਾਨ ਡਾਕਟਰਾਂ ਨੇ ਜਸਵੀਰ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਚਰਨਜੀਤ ਕੌਰ ਦੀ ਹਾਲਤ ਨਾਜੁਕ ਵੇਖਦਿਆਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀਆ ਅਸਥੀਆਂ ਪ੍ਰਵਾਹ ਕਰਨ ਲਈ ਰਿਸ਼ਤੇਦਾਰਾਂ ਸਮੇਤ ਤਿੰਨ ਗੱਡੀਆਂ ਅਤੇ ਕੀਰਤਪੁਰ ਸਾਹਿਬ ਜਾ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਇਕ ਗੱਡੀ ਦੀ ਐਕਸੀਡੈਂਟ ਹੋਣ ਦੀ ਜਦੋਂ ਰਿਸ਼ਤੇਦਾਰ ਨੇ ਸੂਚਨਾ ਦਿੱਤੀ ਤਾਂ ਮੌਕੇ ’ਤੇ ਆ ਕੇ ਵੇਖਿਆ ਤਾਂ ਸਾਡੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਰਿਸ਼ਤੇਦਾਰਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਉਸ ਨੇ ਕਿਹਾ ਕਿ ਇਸ ਦੌਰਾਨ ਮੇਰੇ ਸਾਲੇ ਦਾ ਲੜਕਾ ਸੁਖਜੀਤ ਸਿੰਘ ਜੋਕਿ ਕਾਰ ਡਰਾਈਵ ਕਰ ਰਿਹਾ ਸੀ, ਉਸ ਦੇ ਸਮੇਤ ਪੰਜ ਜਣੇ ਕਾਰ ’ਚ ਸਵਾਰ ਸਨ। ਉਧਰ ਘਨੌਲੀ ਪੁਲਸ ਵੱਲੋਂ ਘਟਨਾ ਦੀ ਤਫ਼ਤੀਸ਼ ਜਾਰੀ ਹੈ।

flight news

ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਘਰੇਲੂ ਯਾਤਰਾ ਲਈ ਆਪਣੀ ਸਾਮਾਨ ਲਿਜਾਣ ਦੀ ਨੀਤੀ ਬਦਲ ਦਿੱਤੀ ਹੈ। ਨਵੀਂ ਨੀਤੀ ਤਹਿਤ ਹੁਣ ਯਾਤਰੀ ਆਪਣੇ ਦੁਆਰਾ ਚੁਣੀ ਗਈ ਟਿਕਟ ਦੀ ਕੀਮਤ ਦੇ ਆਧਾਰ ਉਤੇ ਕੈਬਿਨ ਵਿੱਚ ਸਿਰਫ 15 ਕਿਲੋਗ੍ਰਾਮ ਤਕ ਦਾ ਸਾਮਾਨ ਲੈ ਜਾ ਸਕਦੇ ਹਨ। ਪਹਿਲਾਂ ਇਹ 20 ਕਿਲੋ ਸੀ।ਇਸ ਬਦਲਾਅ ਦੀ ਵਿਆਖਿਆ ਕਰਦੇ ਹੋਏ ਏਅਰ ਇੰਡੀਆ ਨੇ ਕਿਹਾ ਕਿ ਕਿਰਾਏ ਦੇ ਮਾਡਲ ਵਿੱਚ ਤਿੰਨ ਸ਼੍ਰੇਣੀਆਂ ਹਨ-ਕੰਫਰਟ, ਕੰਫਰਟ ਪਲੱਸ ਅਤੇ ਫਲੈਕਸ। ਉਹ ਵੱਖ-ਵੱਖ ਕੀਮਤਾਂ ਉਤੇ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਦੇ ਹਨ। ਕੰਫਰਟ ਅਤੇ ਕੰਫਰਟ ਪਲੱਸ ਸ਼੍ਰੇਣੀਆਂ ਤਹਿਤ ਮੁਫਤ ਕੈਬਿਨ ਸਾਮਾਨ ਦੀ ਸਹੂਲਤ 2 ਮਈ ਤੋਂ 20 ਕਿਲੋਗ੍ਰਾਮ ਤੋਂ ਘਟਾ ਕੇ 15 ਕਿਲੋ ਅਤੇ 25 ਕਿਲੋਗ੍ਰਾਮ ਕਰ ਦਿੱਤੀ ਗਈ ਹੈ। ਇਹ ਬਦਲਾਅ ਮੀਨੂ ਆਧਾਰਿਤ ਕੀਮਤ ਮਾਡਲ ‘ਫੇਅਰ ਫੈਮਿਲੀ’ ਤਹਿਤ ਕੀਤੇ ਗਏ ਹਨ। ਫੇਅਰ ਫੈਮਿਲੀ ਦੇ ਸੰਕਲਪ ਤੋਂ ਪਹਿਲਾਂ, ਏਅਰ ਇੰਡੀਆ ਦੇ ਘਰੇਲੂ ਗਾਹਕ ਬਿਨਾਂ ਕਿਸੇ ਵਾਧੂ ਚਾਰਜ ਦੇ 25 ਕਿਲੋਗ੍ਰਾਮ ਕੈਬਿਨ ਸਾਮਾਨ ਲੈ ਸਕਦੇ ਸਨ, ਜਦੋਂ ਕਿ ਹੋਰ ਘਰੇਲੂ ਉਡਾਣਾਂ ਜਿਵੇਂ ਕਿ ਇੰਡੀਗੋ, ਵਿਸਤਾਰਾ ਅਤੇ ਸਪਾਈਸਜੈੱਟ ਬਿਨਾਂ ਕਿਸੇ ਵਾਧੂ ਚਾਰਜ ਦੇ 15 ਕਿਲੋਗ੍ਰਾਮ ਕੈਬਿਨ ਸਾਮਾਨ ਦੀ ਪੇਸ਼ਕਸ਼ ਕਰਦੀਆਂ ਸਨ।ਏਅਰ ਇੰਡੀਆ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਤਿੰਨ ਕਿਰਾਇਆ ਸਮੂਹ–ਕੰਫਰਟ, ਕੰਫਰਟ ਪਲੱਸ ਅਤੇ ਫਲੈਕਸ ਵੱਖ-ਵੱਖ ਕੀਮਤ ਬਿੰਦੂਆਂ ਉਤੇ ਵੱਖ-ਵੱਖ ਪੱਧਰ ਦੇ ਲਾਭਾਂ ਦੀ ਪੇਸ਼ਕਸ਼ ਕਰਦੇ ਹਨ। “ਇਕੋਨਾਮੀ ਕਲਾਸ ਵਿਚ ਘਰੇਲੂ ਉਡਾਣਾਂ ‘ਤੇ, ‘ਕੰਫਰਟ’ ਅਤੇ ‘ਕੰਫਰਟ ਪਲੱਸ’ ਦੋਵੇਂ ਕਿਰਾਏ ਉਤੇ ਪਰਿਵਾਰ ਹੁਣ 15 ਕਿਲੋਗ੍ਰਾਮ ਕੈਬਿਨ ਸਾਮਾਨ ਦੀ ਇਜਾਜ਼ਤ ਦਿੰਦਾ ਹੈ। ਜਦੋਂ ਕਿ ‘ਫਲੈਕਸ’ ਪਲਾਨ 25 ਕਿਲੋਗ੍ਰਾਮ ਹੈਂਡ ਸਾਮਾਨ ਦੀ ਇਜਾਜ਼ਤ ਦਿੰਦਾ ਹੈ।ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਫੇਅਰ ਫੈਮਿਲੀ ਦੀ ਸ਼ੁਰੂਆਤ ਗਾਹਕਾਂ ਅਤੇ ਏਅਰ ਇੰਡੀਆ ਦੇ ਵਿਆਪਕ ਅਧਿਐਨ ਤੋਂ ਬਾਅਦ ਹੋਈ ਹੈ।...

accident abohar new

ਅਬੋਹਰ-ਨਵੇਂ ਮਕਾਨ ਦਾ ਕੰਮ ਵਾਸਤੂ ਸ਼ਾਸਤਰ ਅਨੁਸਾਰ ਕਰਵਾਉਣ ਲਈ ਪੰਡਿਤ ਨੂੰ ਲੈ ਕੇ ਆਉਂਦਾ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਮੇਸ਼ ਸ਼ਰਮਾ ਵਾਸੀ ਪਿੰਡ ਕਿੱਲਿਆਂਵਾਲੀ ਅਤੇ ਜਗਨੰਦਨ ਪੁੱਤਰ ਦਲ ਸਿੰਘ ਵਾਸੀ ਪਿੰਡ ਫੁੱਲੂਖੇੜਾ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਪਿੰਡ ਕਿੱਲਿਆਂਵਾਲੀ ਵਾਸੀ ਅਤੇ ਪੰਡਤਾਈ ਦਾ ਕੰਮ ਕਰਨ ਵਾਲੇ ਰਮੇਸ਼ ਸ਼ਰਮਾ (65) ਦੇ ਪੁੱਤ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਸਵੇਰੇ 8 ਵਜੇ ਸਕੂਟੀ ’ਤੇ ਘਰੋਂ ਨਿਕਲਿਆ ਸੀ ਅਤੇ ਕਰੀਬ 10 ਵਜੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ। ਉੱਥੇ ਹੀ ਸਰਕਾਰੀ ਹਸਪਤਾਲ ’ਚ ਪੁੱਜੇ ਮ੍ਰਿਤਕ ਜਗਨੰਦਨ ਪੱਪੀ ਦੇ ਪੁੱਤਰ ਰੁਪਿੰਦਰ ਨੇ ਦੱਸਿਆ ਕਿ ਉਸ ਨੇ ਆਪਣੇ ਨਵੇਂ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਨਾ ਸੀ, ਜਿਸ ਦਾ ਨੀਂਹ ਪੱਥਰ ਵਾਸਤੂ ਸ਼ਾਸਤਰ ਅਨੁਸਾਰ ਕਰਵਾਉਣ ਲਈ ਉਸ ਦਾ ਪਿਤਾ ਪੰਡਿਤ ਰਮੇਸ਼ ਸ਼ਰਮਾ ਨੂੰ ਲੈਣ ਦੇ ਲਈ ਆਇਆ ਸੀ। ਉਸ ਨੇ ਦੱਸਿਆ ਕਿ ਰਮੇਸ਼ ਸ਼ਰਮਾ ਅਤੇ ਜਗਨੰਦਨ ਪੱਪੀ ਜਦ ਸੀਤੋ ਰੋਡ ’ਤੇ ਸਥਿਤ ਇਕ ਸਕੂਲ ਸਾਹਮਣੇ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ ਇੰਸਪੈਕਟਰ ਕਾਂਸ਼ੀਰਾਮ ਨੇ ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਉਥੇ ਹੀ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।