Faridkot : ਫ਼ਰੀਦਕੋਟ ਵਿਖੇ ਹੋਇਆ ਹਾਦਸਾ ਮੌਕੇ ਤੇ ਪਹੁੰਚੇ ਕੁਲਤਾਰ ਸਿੰਘ ਸੰਧਵਾਂ

Faridkot Today News : ਫ਼ਰੀਦਕੋਟ ਵਿਖੇ ਹੋਇਆ ਹਾਦਸਾ ਮੌਕੇ ਤੇ ਪਹੁੰਚੇ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਚ ਐਕਸੀਡੈਂਟ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਨੇ…

Faridkot Today News : ਫ਼ਰੀਦਕੋਟ ਵਿਖੇ ਹੋਇਆ ਹਾਦਸਾ ਮੌਕੇ ਤੇ ਪਹੁੰਚੇ ਕੁਲਤਾਰ ਸਿੰਘ ਸੰਧਵਾਂ

ਪੰਜਾਬ ਵਿਚ ਐਕਸੀਡੈਂਟ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਨੇ । ਆਏ ਦਿਨ ਨਵੀਂ ਤੋਂ ਨਵੀਂ ਖ਼ਬਰ ਦੇਖਣ ਤੇ ਸੁਨਣ ਨੂੰ ਮਿਲਦੀ ਹੈ। ਉਸ ਤਰ੍ਹਾਂ ਹੀ ਅੱਜ ਫ਼ਰੀਦਕੋਟ ਦੇ ਪਿੰਡ ਖਾਰਾ ਦੀ ਖ਼ਬਰ ਸਾਡੇ ਸਾਹਮਣੇ ਆਈ ਹੈ। ਜਿਸ ਵਿਚ ਸਕੂਲ ਵੈਨ ਤੇ ਬੱਸ ਦੀ ਆਪਸ ਵਿਚ ਟੱਕਰ ਹੋ ਗਈ ।

ਟੱਕਰ ਤੋਂ ਬਾਅਦ ਸਕੂਲ ਵੈਨ ਪਲਟ ਗਈ ਤੇ ਵੈਨ ਵਿਚ ਬੈਠੇ ਬੱਚਿਆਂ ਦੇ ਕਾਫ਼ੀ ਸੱਟਾ ਵੀ ਲੱਗੀਆਂ ਹਨ। ਬੱਚਿਆਂ ਨੂੰ ਸਿਵਲ ਹਸਪਤਾਲ ਕੋਟਕਪੁਰਾ ਵਿਖੇ ਦਾਖਲ ਕਰਵਾਇਆ ਗਿਆ ਹੈ ।

ਪੁੱਛ-ਗਿੱਛ ਕਰਦੇ ਹੇਏ ਦੱਸਿਆ ਜਾ ਰਿਹਾ ਹੈ । ਕਿ ਸਕੂਲ ਵੈਨ ਜੋ ਕਿ ਸਵੇਰੇ ਬੱਚਿਆਂ ਨੂੰ ਵੱਖ-ਵੱਖ ਪਿੰਡਾ ਤੋਂ ਲੈ ਕੇ ਕੋਟਕਪੁਰਾ ਦੇ ਦਸ਼ਮੇਸ਼ ਸਕੂਲ ਵੱਲ ਨੂੰ ਆਉਂਦੀ ਸੀ। ਤਾਂ ਰਸਤੇ ਵਿਚ ਸਕੂਲ ਵੈਨ ਤੇ ਬੱਸ ਦੋਵਾਂ ਦੀ ਆਪਸ ਵਿਚ ਟੱਕਰ ਹੋ ਗਈ ਤੇ ਵੈਨ ਵਿਚ ਬੈਠੇ ਬੱਚੇ ਹੋਏ ਗੰਭੀਰ ਅਤੇ ਵੈਨ ਡਰਾਇਵਰ ਹੋਇਆ ਜ਼ਖ਼ਮੀ ।

ਮੌਕੇ ਤੇ ਪਹੁੰਚੇ ਕੁਲਤਾਰ ਸਿੰਘ ਸੰਧਵਾਂ ਵੱਲੋਂ ਕਿਹਾ ਗਿਆ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਨਾਲ ਸਕੂਲ ਵੈਨ ਨੂੰ ਜ਼ੋਰ ਕੇ ਟੱਕਰ ਵੱਜੀ ਤੇ ਵੈਨ ਮੌਕੇ ਤੇ ਹੀ ਪਲਟ ਗਈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਟ੍ਰਾਂਸਪੋਰਟ ਕੰਪਨੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਸ ਵਾਪਰੀ ਘਟਨਾ ਦੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਪੁਲਿਸ ਦਾ ਕਹਿਣਾ ਹੈ ਕਿ ਬੱਚੇ  ਸਾਰੇ ਠੀਕ ਹਨ।

Also Read : Batala News : ਬੀਤੀ ਰਾਤ ਲੱਗੀ ਭਿਆਨਕ ਅੱਗ, ਹੋਇਆ 5 ਲੱਖ ਦਾ ਨੁਕਸਾਨ

 

Leave a Reply

Your email address will not be published. Required fields are marked *