ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੂੰ ਹੋਇਆ ਪਿਆਰ

Shikhar Dhawan News: ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਧਵਨ ਨੇ…

Shikhar Dhawan News: ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਧਵਨ ਨੇ ਕਬੂਲ ਕੀਤਾ ਕਿ ਉਨ੍ਹਾਂ ਨੂੰ ਪਿਆਰ ਹੋ ਗਿਆ ਹੈ। ਉਥੇ ਹੀ ਫੈਨਜ਼ ਪੁੱਛ ਰਹੇ ਹਨ ਕਿ ਆਪ ਸ਼ਾਦੀ ਕਦੋਂ ਕਰੋਗੇ?

ਇਸ ਵੀਡੀਓ ਵਿੱਚ ਧਵਨ ਨੇ ਕਿਹਾ ਕਿ ਉਨ੍ਹਾਂ ਦੀ ਜਿੰਦਗੀ ਵਿੱਚ ਪਿਆਰ ਦੀ ਐਂਟਰੀ ਹੋ ਚੁੱਕੀ ਹੈ ਅਤੇ ਉਹ ਇਕ ਵਚਨਬੱਧ ਰਿਸ਼ਤੇ ਵਿੱਚ ਹਨ।ਇਸ ਰਿਸ਼ਤੇ ਨੂੰ ਲੈ ਕੇ ਉਹ ਖੁਸ਼ ਵੀ ਹਨ ਅਤੇ ਉਹ ਪੁਰਾਣੀਆਂ ਚੀਜ਼ਾਂ ਨੂੰ ਭੁੱਲਾ ਕੇ ਅੱਗੇ ਵੱਧਣਾ ਚਾਹੁੰਦੇ ਹਨ। ਅੰਦਾਜੇ ਲਗਾਏ ਜਾ ਰਹੇ ਹਨ ਕਿ ਧਵਨ ਦੀ ਇੱਕ ਕੁੜੀ ਨਾਲ ਵਿਆਹ ਦੀ ਗੱਲ ਚਲ ਰਹੀ ਹੈ। ਹਾਂਲਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਧਵਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।

ਧਵਨ ਦੀ ਪਹਿਲੀ ਪਤਨੀ ਆਇਸ਼ਾ ਨੇ ਸਾਲ 2020 ਵਿੱਚ ਵੱਖ ਹੋਣ ਦਾ ਐਲਾਲ ਕੀਤਾ ਸੀ ਅਤੇ ਦੋਵਾਂ ਵਿਚਾਲੇ ਤਲਾਕ ਦਾ ਮਾਮਲਾ ਹਲੇ ਵੀ ਚੱਲ ਰਿਹਾ ਹੈ। ਧਵਨ ਨੇ ਹਾਲ ਹੀ ਵਿੱਚ ਇੰਟਰਵਿਊ ਵਿੱਚ ਆਇਸ਼ਾ ਮੁਖਰਜ਼ੀ ਨਾਲ ਤਲਾਕ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਕਿਹਾ ਕਿ ਵਿਆਹ ਦੇ ਟੁੱਟਣ ਵਿੱਚ ਗਲਤੀ ਰਹੀ ਹੈ ਅਤੇ ਤਲਾਕ ਦਾ ਮੁੱਦਾ ਹਲੇ ਕੋਰਟ ਵਿੱਚ ਹੈ।

ਸ਼ਿਖਰ ਧਵਨ ਦੀ ਕਪਤਾਨੀ ਵਿੱਚ ਪੰਜਾਬ ਕਿੰਗਜ਼ ਨੇ ਖੇਡੇ ਹੁਣ ਤੱਕ 3 ਮੈਚਾਂ ਵਿੱਚੋਂ 2 ਮੈਚ ਜਿੱਤ ਲਏ ਹਨ ਅਤੇ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ 2 ਮੈਚਾਂ ਨੂੰ ਜਿੱਤਣ ਤੋਂ ਬਾਅਦ ਪੰਜਾਬ ਅੰਕ ਸੂਚੀ ਵਿੱਚ ਛੇਵੇਂ ਸਥਾਨ ਤੇ ਹੈ। ਪੰਜਾਬ ਦੇ ਇਲਾਵਾ ਰਾਜਸਥਾਨ,ਚੇਨਈ,ਲਖਨਊ ਅਤੇ ਕੋਲਕਾਤਾ ਨੇ ਵੀ ਦੋ-ਦੋ ਮੈਚ ਜਿੱਤੇ ਹਨ। ਉਨ੍ਹਾਂ ਕੋਲ ਕੁਝ ਅੰਕ ਵੀ ਹਨ ਅਤੇ ਰਨ ਰੇਟ ਦੇ ਕਾਰਣ ਇਹ ਟੀਮਾਂ ਅੰਕ ਸੂਚੀ ਵਿੱਚ ਪੰਜਾਬ ਤੋਂ ਅੱਗੇ ਹਨ।

 

Leave a Reply

Your email address will not be published. Required fields are marked *