ਪੰਜਾਬ ਸਰਕਾਰ ਦੀ ਬੇਰੁਖ਼ੀ ਤੋਂ ਅੰਨਦਾਤਾ ਮੰਡੀਆਂ ‘ਚ ਰੁਲਣ ਲਈ ਮਜ਼ਬੂਰ ! ਜਾਣੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇੱਕ ਪਾਸੇ ਜਿੱਥੇ ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਕਿਸਾਨਾਂ ‘ਤੇ ਸਖ਼ਤ ਕਾਰਵਾਹੀ ਕਰ ਰਹੀ ਹੈ।  ਉੱਥੇ ਹੀ ਦੂਜੇ ਪਾਸੇ ਅੰਨਦਾਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਇੱਕ ਪਾਸੇ ਜਿੱਥੇ ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਕਿਸਾਨਾਂ ‘ਤੇ ਸਖ਼ਤ ਕਾਰਵਾਹੀ ਕਰ ਰਹੀ ਹੈ।  ਉੱਥੇ ਹੀ ਦੂਜੇ ਪਾਸੇ ਅੰਨਦਾਤਾ ਮੰਡੀਆਂ ਵਿੱਚ ਆਪਣੇ ਝੋਨੇ ਦੀ ਫ਼ਸਲ ਦੀ ਲਿਫਟਿੰਗ ਨਾ ਹੋਣ ਕਾਰਨ ਪਰੇਸ਼ਾਨ ਹੈ ਅਤੇ ਸਰਕਾਰ ਆਪਣੇ ਕੰਮਾ ‘ਚ ਐਨੀ ਮਸਰੂਫ਼ ਹੈ ਕਿ, ਉਸਨੂੰ ਕਿਸਾਨਾਂ ਦੀਆਂ ਰੋਂਦਿਆਂ ਅੱਖਾਂ ਦਿਸ ਨਹੀਂ ਰਹੀਆਂ।  ਇਹ ਮਾਮਲਾ ਮੋਗੇ ਦੀ ਅਨਾਜ ਮੰਡੀ ਦਾ ਹੈ, ਜਿੱਥੇ ਮੀਡਿਆ ਨੇ ਜਾ ਕੇ ਦੌਰਾ ਕੀਤਾ ਤਾਂ ਪਤਾ ਲੱਗਿਆ ਕਿ, ਪਿਛਲੇ 2-3 ਦਿਨਾਂ ਤੋਂ ਆਪਣੀ ਫ਼ਸਲ ਦੀ ਸਹੀ ਲਿਫਟਿੰਗ ਕਰਵਾਉਣ ਲਈ ਕਿਸਾਨ ਮੰਡੀਆਂ ਵਿੱਚ ਧਕੇ ਖਾ ਰਿਹਾ ਹੈ।

ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਦੇ ਟਰੈਕਟਰ, ਟਰਾਲੀ ਸੜਕਾਂ ‘ਤੇ ਖੜੇ ਹਨ, ਕਿਉਂਕਿ ਮੰਡੀ ਵਿੱਚ ਫ਼ਸਲ ਰੱਖਣ ਦੀ ਥਾਂ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ, ਪੰਜਾਬ ਸਰਕਾਰ ਦਾ ਵਾਅਦਾ ਕਿ, 24 ਘੰਟਿਆਂ ‘ਚ ਫ਼ਸਲ ਦੀ ਖਰੀਦ ਕੀਤੀ ਜਾਵੇਗੀ, ਉਹ ਪੂਰੀ ਤਰ੍ਹਾਂ ਝੂਠ ਸੀ। ਕਿਸਾਨਾਂ ਨੇ ਦੱਸਿਆ ਕਿ, ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਅਤੇ ਜਦੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਸਹੀ ਲਿਫਟਿੰਗ ਨਾ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਸੜਕਾਂ ‘ਤੇ ਰੱਖਣ ਲਈ ਮਜਬੂਰ ਹਨ।

ਜਦੋਂ ਇਸ ਸਬੰਧੀ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਵਜ਼ੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਸ਼ੀਨੀ ਯੁਗ ਹੋਣ ਕਾਰਨ ਮੰਡੀਆਂ ਵਿੱਚ ਝੋਨਾ ਬਹੁਤ ਤੇਜ਼ੀ ਨਾਲ ਆ ਰਿਹਾ ਹੈ, ਜਿਸ ਕਾਰਨ ਲਿਫਟਿੰਗ ਵਿੱਚ ਪਰੇਸ਼ਾਨੀ ਪੇਸ਼ ਆ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਜ਼ਦੂਰਾਂ ਦੀ ਘਾਟ ਹੈ, ਇਹ ਵੀ ਇਕ ਕਾਰਨ ਹੈ ਕਿ ਕਿਸਾਨ ਝੋਨੇ ਦੀਆਂ ਬੋਰੀਆਂ ਸੜਕਾਂ ‘ਤੇ ਰੱਖਣ ਲਈ ਮਜਬੂਰ ਹਨ। ਇਸ ਬਾਰੇ ਜਦੋਂ ਮਾਰਕੀਟ ਕਮੇਟੀ ਸੈਕਟਰੀ ਵੱਲੋਂ ਅਦਾਇਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ, ਜ਼ਿਲ੍ਹਾ ਫੂਡ ਸਪਲਾਈ ਅਧਿਕਾਰੀ ਇਸ ਸਬੰਧੀ ਜਾਣਕਾਰੀ ਦੇ ਸਕਣਗੇ ਅਤੇ ਜਦੋਂ ਜ਼ਿਲ੍ਹਾ ਫੂਡ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਆਪਣੀ ਸੀਟ ‘ਤੇ ਮੌਜੂਦ ਨਹੀਂ ਸਨ।

Leave a Reply

Your email address will not be published. Required fields are marked *