ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਦਿਵਸ ਮੌਕੇ 27 ਉੱਘੀਆਂ ਸ਼ਖਸੀਅਤਾਂ ਨੂੰ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 14 ਅਗਸਤ :  ਸੁਤੰਤਰਤਾ ਦਿਵਸ ਦੇ ਇਤਿਹਾਸਕ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀਆਂ 27 ਉੱਘੀਆਂ ਸ਼ਖਸੀਅਤਾਂ ਨੂੰ ਵੱਖ-ਵੱਖ ਖੇਤਰਾਂ…

Punjab Government

ਚੰਡੀਗੜ੍ਹ, 14 ਅਗਸਤ :  ਸੁਤੰਤਰਤਾ ਦਿਵਸ ਦੇ ਇਤਿਹਾਸਕ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀਆਂ 27 ਉੱਘੀਆਂ ਸ਼ਖਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਅਤੇ ਸਮਰਪਿਤ ਸੇਵਾਵਾਂ ਦੇ ਸਨਮਾਨ ਵਜੋਂ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਇਨ੍ਹਾਂ ਸ਼ਖਸੀਅਤਾਂ ਵਿੱਚ ਬਹਾਦਰੀ ਲਈ ਜਗਦੇਵ ਸਿੰਘ; ਸਮਾਜ ਸੇਵਾ ਦੇ ਖੇਤਰ ਵਿੱਚ ਇੰਦਰਜੀਤ ਸਿੰਘ,  ਸੁਰਿੰਦਰ ਜਗਤ, ਸੁਨੀਤਾ ਕਪੂਰ, ਸੁਖਦੀਪ ਸਿੰਘ ਢਿੱਲੋਂ, ਅਵਤਾਰ ਸਿੰਘ ਮਾਨ, ਡਾ. ਉਪਿੰਦਰ ਸਿੰਘ ਘਈ, ਜਸਵੀਰ ਸਿੰਘ, ਜਤਿੰਦਰ ਸਿੰਘ, ਵਿਨੋਦ ਕੁਮਾਰ, ਅਵਤਾਰ ਸਿੰਘ, ਪ੍ਰਦੀਪ ਕੁਮਾਰ ਅਤੇ ਨਿਰਮਲ ਸਿੰਘ ਸ਼ਾਮਲ ਹਨ।

ਸਾਹਿਤ ਦੇ ਖੇਤਰ ਵਿੱਚ ਆਪਣੀ ਕਲਮ ਰਾਹੀਂ ਵਿਲੱਖਣ ਪਛਾਣ ਬਣਾਉਣ ਵਾਲੇ ਕਹਾਣੀਕਾਰ ਸ੍ਰੀ ਮੇਹਰ ਮਲਿਕ ਅਤੇ ਬੇਅੰਤ ਸਿੰਘ ਬਾਜਵਾ, ਲੇਖਕ ਸੰਜੀਵ ਸੈਣੀ, ਬਾਜ ਸਿੰਘ ਅਤੇ ਪ੍ਰੇਮਲਤਾ, ਜਦਕਿ ਕਵੀ ਅਤੇ ਲੇਖਕ ਡਾ. ਮੁਹੰਮਦ ਅੱਯੂਬ ਖਾਨ ਨੂੰ ਵੀ ਇਸ ਸਨਮਾਨ ਨਾਲ ਨਵਾਜਿਆ ਜਾਵੇਗਾ।

ਇਸ ਤੋਂ ਇਲਾਵਾ, ਕਲਾ ਦੇ ਖੇਤਰ ਵਿੱਚ ਸਤਵੀਰ ਕੌਰ ਅਤੇ ਕਲਾ ਤੇ ਹੈਂਡ ਐਮਬਰਾਇਡਰੀ ਕਰਾਫਟ ਲਈ ਪਰਮਜੀਤ ਕੌਰ ਕਪੂਰ; ਮੈਡੀਕਲ ਅਤੇ ਕਿੱਤਾ ਮਾਹਿਰਾਂ ਵਜੋਂ ਡਾ. ਪਰਮਿੰਦਰ ਸਿੰਘ, ਕਮਲਜੀਤ ਸਿੰਘ, ਕਾਂਤਾ ਅਤੇ ਅਸ਼ੋਕ ਕੁਮਾਰ; ਅਤੇ ਸਾਇੰਸ ਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਆਂ ਮਿਸਾਲਾਂ ਕਾਇਮ ਕਰਨ ਲਈ ਤਲਵਿੰਦਰ ਸਿੰਘ ਅਤੇ ਸੁਖਰਾਜ ਭੁੱਲਰ ਨੂੰ ਵੀ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’ ਨਾਲ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *