ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਦਾ ਖਾਮਿਯਾਜਾ ਵਿਦਿਆਰਥੀਆਂ ਨੂੰ ਭੁਗਤਨਾ ਪਇਆ।
ਦਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਵਰਦੀਆਂ ਦੇਰੀ ਨਾਲ ਦਿੱਤੀ ਗਈ ਇਹਨਾਂ ਹੀ ਨਹੀਂ ਇਹਨਾਂ ਵਰਦੀਆਂ ਦੀਆਂ ਕੁਆਲਟੀ ਤੇ ਸਾਇਜ਼ ਨੇ ਸਰਕਾਰ ਦੀਆਂ ਕਾਰਗੁਜਾਰੀ ਦੀਆਂ ਪੋਲ ਖੋਲ ਦਿੱਤੀਆਂ।
ਦਸ ਦਈਏ ਕਿ ਸਰਕਾਰ ਦੁਆਰਾ ਭੇਜੀ ਗਈ ਵਰਦੀਆਂ ਬੱਚਿਆਂ ਦੇ ਸਾਇਜ਼ ਮੁਤਾਬਿਕ ਨਹੀਂ ਸੀ ਤੇ ਨਾ ਹੀ ਇਹਨਾਂ ਵਰਦੀਆਂ ਦੀਆ ਕਆਲਟੀ ਵਧੀਆ ਸੀ। ਇਸ ਮਾਮਲੇ ਤੇ ਬੱਚਿਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਰਦੀਆਂ ਤਾਂ ਮਿਲਿਆਂ ਪਰ ਉਹ ਉਹਨਾਂ ਦੇ ਸਾਇਜ਼ ਦੀ ਨਹੀਂ ਸਨ। ਫਿਲਹਾਲ ਇਸ ਮਾਮਲੇ ਦੀ ਡੀ.ਈ.ਓ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

